ਐਸ.ਏ.ਐਸ ਨਗਰ 21 ਜੁਲਾਈ : ਡਿਪਟੀ ਕਮਿਸਨਰ, ਸ੍ਰੀ ਅਮਿਤ ਤਲਵਾੜ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ ਨੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਤਰਫੋ ਹੈਂਡ ਇਨ ਹੈਂਡ, ਇੰਡੀਆ ਐਨ.ਜੀ.ਓ ਨਾਲ ਪ੍ਰਾਰਥੀਆਂ ਨੂੰ ਸਕਿੱਲ ਟ੍ਰੇਨਿੰਗ ਦੇਣ ਲਈ ਐਮ.ਓ.ਯੂ ਸਾਈਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮੀਨਾਕਸੀ ਗੋਇਲ, ਡਿਪਟੀ ਡਾਇਰੈਕਟਰ, ਡੀ.ਬੀ.ਈ.ਈ, ਐਸ.ਏ.ਐਸ ਨਗਰ ਨੇ ਦੱਸਿਆ ਕਿ ਇਹ ਐਮ.ਓ.ਯੂ ਦੀ ਮਿਆਦ ਇੱਕ ਸਾਲ ਦੀ ਹੋਵੇਗੀ। ਐਮ.ਓ.ਯੂ ਦੀਆਂ ਸਰਤਾਂ ਬਾਰੇ ਦੱਸਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਹੈਂਡ ਇਨ ਹੈਂਡ, ਇੰਡੀਆ ਵੱਲੋਂ ਘੱਟੋ ਘੱਟ 1000 ਉਮੀਦਵਾਰਾ ਨੂੰ ਜੋ ਕਿ ਡੀ.ਬੀ.ਈ.ਈ, ਐਸ.ਏ.ਐਸ ਨਗਰ ਕੋਲ ਆਨਲਾਈਨ ਅਤੇ ਆਫਲਾਈਨ ਰਜਿਸਟਰਡ ਹੋਣਗੇ, ਉਹਨਾਂ ਨੂੰ ਮੁਫਤ ਬੇਸਿਕ ਕੰਪਿਊਟਰ ਐਜੂਕੇਸਨ, ਰਿਟੇਲਜ਼ ਸੇਲਜ਼ ਅਤੇ ਡਿਜੀਟਲ ਮਾਰਕਟਿੰਗ ਦੀ ਟ੍ਰੇਨਿੰਗ ਕਰਵਾਏਗੀ। ਇਸ ਦੇ ਨਾਲ ਹੀ ਹੈਂਡ ਇਨ ਹੈਂਡ, ਇੰਡੀਆ ਡੀ.ਬੀ.ਈ.ਈ, ਐਸ.ਏ.ਐਸ ਨਗਰ ਵਿੱਚ ਰਜਿਸਟਰਡ ਨੌਜਵਾਨਾਂ ਵਿੱਚ ਲੋੜੀਂਦੇ ਹੁਨਰਾਂ ਨੂੰ ਵਿਕਸਿਤ ਕਰਨ ਲਈ ਮਾਹਰਾਂ ਵੱਲੋਂ ਸੈਮੀਨਾਰ ਅਤੇ ਵੈਬੀਨਾਰ ਆਯੋਜਿਤ ਕਰਵਾਏਗੀ। ਹੈਂਡ ਇਨ ਹੈਂਡ, ਇੰਡੀਆ ਵੱਲੋਂ ਐਸ.ਏ.ਐਸ ਨਗਰ ਜਿਲ੍ਹੇ ਦੇ ਨੌਜਵਾਨਾਂ ਵਿੰਚ ਇੰਟਰਵਿਊ ਦੇ ਹੁਨਰ ਜਿਵੇਂ ਕਿ ਸਾਫਟ
ਸਕਿੱਲ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।


No comments:
Post a Comment