ਕਿਹਾ -ਆਪ ਸਰਕਾਰ ਨੇ ਹਮੇਸ਼ਾਂ ਕਿਸਾਨ ਪੱਖੀ ਫ਼ੈਸਲੇ ਲਏ
ਐਸ.ਏ.ਐਸ ਨਗਰ 03 ਅਗਸਤ : ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਗੰਨਾਂ ਕਾਸ਼ਤਕਾਰਾਂ ਲਈ 100 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੋਹਾਲੀ ਦੇ ਕਿਸਾਨਾਂ ਭਰਾਵਾਂ ਨਾਲ ਮੀਟਿੰਗ ਕਰਦਿਆਂ ਆਖੇਂ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨ ਪੁੱਤਾਂ ਵਾਂਗ ਪਾਲੀ ਗੰਨੇ ਦੀ ਫ਼ਸਲ ਜੋ ਕਿ ਸਰਕਾਰੀ ਅਤੇ ਗੈਰ ਸਰਕਾਰੀ ਖੰਡ ਮਿੱਲਾਂ ਵੱਲੋਂ ਖ਼ਰੀਦ ਲਈ ਗਈ ਸੀ ਉਸਦੇ ਭੁਗਤਾਨ ਦਾ ਕਿਸਾਨ ਵੀਰ ਉਤਸਕਤਾ ਨਾਲ ਲੰਮੇ ਸਮੇ ਤੋਂ ਉਡੀਕ ਕਰ ਰਹੇ ਸਨ ਮੁੱਖ ਮੰਤਰੀ ਮਾਨ ਨੇ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਕਿਸਾਨਾਂ ਦਾ ਸੱਚਾ ਹਮਦਰਦ ਹੋਣ ਦਾ ਸਬੂਤ ਦਿੱਤਾ ਹੈ।
ਬੱਬੀ ਬਾਦਲ ਨੇ ਕਿਹਾ ਕਿ ਦੂਸਰੀ ਤੇ ਆਖਰੀ ਕਿਸ਼ਤ ਜਾਰੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।ਇਸ ਮੌਕੇ ਕੰਵਲਜੀਤ ਸਿੰਘ ਪੱਤੋਂ, ਜਸਵੰਤ ਸਿੰਘ, ਅਮਰਿੰਦਰ ਸਿੰਘ ਕੰਡਾਲਾ, ਇਕਬਾਲ ਸਿੰਘ ਢਿੱਲੋਂ, ਤਰਨਜੀਤ ਸਿੰਘ, ਅਵਤਾਰ ਸਿੰਘ ਨਡਿਆਲੀ, ਜਗਦੀਪ ਸਿੰਘ ਗੀਗੇਮਾਜਰਾ, ਕੁਲਵਿੰਦਰ ਸਿੰਘ,ਸਵਰਨ ਸਿੰਘ, ਹਰਨੇਕ ਸਿੰਘ ਮੋਜਪੁਰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਗਜੀਤ ਸਿੰਘ ਤਗੋਰੀ, ਬਚਿੱਤਰ ਸਿੰਘ ਸੇਖਨ ਮਾਜਰਾ, ਜ਼ੋਰਾਂ ਸਿੰਘ ਕੁਰੜਾਂ, ਹਰਬੰਸ ਸਿੰਘ ਚਾਹਲ, ਸੁਰਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।
No comments:
Post a Comment