SBP GROUP

SBP GROUP

Search This Blog

Total Pageviews

ਪੈਨਸ਼ਨਰਜ਼ ਸੰਬੰਧੀ ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਸਿਆਮ ਲਾਲ,ਤੇ ਕੰਵਲਜੀਤ

 ਐਸ.ਏ.ਐਸ. ਨਗਰ, 5 ਸਤੰਬਰ : ਪੰਜਾਬ ਸਿਵਲ ਸਕੱਤਰੇਤ ਸਰਵਿਸਿਜ਼ (ਰੀਟਾਇਰਡ) ਅਫਸਰ ਐਸੋਸੀਏਸ਼ਨ ਦੀ ਪ੍ਰਧਾਨ ਕੰਵਲਜੀਤ ਕੌਰ ਭਾਟੀਆ ਅਤੇ ਜਨਰਲ ਸੱਕਤਰ ਸ਼ਿਆਮ ਲਾਲ ਸ਼ਰਮਾ ਨੇ ਸਪਸ਼ਟ ਕੀਤਾ ਕਿ ਸਰਕਾਰ ਵਲੋਂ ਜੋ ਭੱਤੇ ਖਾਸ ਕਰਕੇ ਸੱਕਤਰੇਤ ਪੈ / ਸਪੈਸ਼ਲ ਪੈ ਆਦਿ ਬਹਾਲ ਕੀਤੇ ਗਏ ਹਨ ਅਤੇ ਕੁਝ ਦੁਗਣੇ ਕੀਤੇ ਗਏ ਹਨ। 

ਮੋਹਾਲੀ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਦਾ ਸੁਆਗਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਫੈਸਲਾ ਕਰ ਲਿਆ ਕਿ ਘੱਟੋ-ਘੱਟ 15% ਲਾਭ ਦਿੱਤਾ ਜਾਵੇਗਾ। ਇਸ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ 


ਪੈਨਸ਼ਨਰਜ਼ ਐਸੋਸੀਏਸ਼ਨ ਦੀ ਪ੍ਰਧਾਨ ਕੰਵਲਜੀਤ ਕੌਰ ਭਾਟੀਆ ਤੇ ਜਨਰਲ ਸਕੱਤਰ ਸਿਆਮ ਲਾਲ ਨੇ ਕਿਹਾ ਕਿ ਸਰਕਾਰ  26 ਅਗਸਤ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਜੋ ਫੈਂਸਲੇ ਕੀਤੇ ਗਏ ਹਨ ਅਤੇ ਸਰਕਾਰ ਵਲੋਂ ਸਪਸ਼ਟ ਵੀ ਕੀਤਾ ਗਿਆ ਹੈ ਕਿ ਘੱਟੋ-ਘੱਟ 15% ਲਾਭ ਹਰ ਇਕ ਨੂੰ ਦਿੱਤਾ ਜਾਵੇਗਾ, ਉਨ੍ਹਾਂ ਸੰਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਕੰਵਲਜੀਤ ਕੌਰ ਭਾਟਿਆ ਨੇ ਸਪਸ਼ਟ ਕੀਤਾ ਕਿ ਪੈਨਸ਼ਨਰਜ਼ ਸੰਬੰਧੀ ਸਰਕਾਰ ਵਲੋਂ ਹੁਣ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕੀਤਾ ਗਿਆ ਹੈ। ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਜੋ ਪੈਨਸ਼ਨਰਜ਼ ਐਸੋਸੀਏਸ਼ਨ ਵੀ ਡੂੰਗਾਈ ਨਾਲ ਵਿਚਾਰ ਕਰ ਸਕੇ। ਸਰਕਾਰ ਨੇ ਪਹਿਲਾਂ ਹੀ ਸਾਢੇ ਚਾਰ ਸਾਲ ਬਰਬਾਦ ਕਰ ਦਿੱਤੇ ਹਨ ਅਤੇ ਪੰਜਾਬ ਦੇ ਮੁਲਾਜ਼ਮ /ਪੈਨਸ਼ਨਰਜ ਇਸ ਗੱਲ ਤੋਂ ਖਫਾ ਹਨ ਕਿ ਸਰਕਾਰ ਕੋਲ ਹੁਣ ਸਮਾਂ ਬਹੁਤ ਘੱਟ ਹੈ ਅਤੇ ਪੰਜਾਬ ਵਿੱਚ ਕਦੇ ਵੀ ਕੋਡ ਆਫ ਕੰਡਕਟ ਲਗ ਸਕਦਾ ਹੈ ਅਤੇ ਸਰਕਾਰ ਨੂੰ ਬਹਾਨਾ ਮਿਲ ਜਾਵੇਗਾ ਕਿ ਸਰਕਾਰ ਹੁਣ ਕੁਝ ਨਹੀਂ ਕਰ ਸਕਦੀ। ਪੰਜਾਬ ਸਰਕਾਰ ਵਲੋਂ 26 ਅਗਸਤ ਨੂੰ ਕੈਬਨਿਟ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਅਤੇ 28 ਅਗਸਤ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਫੈਸਲਾ ਕਰ ਲਿਆ ਕਿ ਘੱਟੋ-ਘੱਟ 15% ਲਾਭ ਦਿੱਤਾ ਜਾਵੇਗਾ। ਪਹਿਲੀ ਸਤੰਬਰ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੈਨਸ਼ਨਰਜ਼ ਸੰਬੰਧੀ ਨੋਟੀਫਿਕੇਸ਼ਨ ਇਕ ਹਫਤੇ ਦੇ ਅੰਦਰ-ਅੰਦਰ ਜਾਰੀ ਕੀਤਾ ਜਾਵੇ। ਇਸ ਮੌਕੇ ਰਣਜੀਤ ਸਿੰਘ ਮਾਨ,ਅਮਰਜੀਤ ਸਿੰਘ ਵਾਲੀਆ ਤੇ ਹੋਰ ਮੁਲਾਜ਼ਿਮਾਂ ਨੇ ਸਰਕਾਰ ਤੋਂ ਤਰੁੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ।

No comments:


Wikipedia

Search results

Powered By Blogger