ਐਸ ਏ ਐਸ ਨਗਰ, 08 ਅਗਸਤ : ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਕਪਤਾਨ ਪੁਲਿਸ (ਦਿਹਾਤੀ) ਸ਼੍ਰੀ ਨਵਰੀਤ ਸਿੰਘ ਵਿਰਕ, ਪੀ.ਪੀ.ਐਸ, ਐਸ.ਏ.ਐਸ ਨਗਰ ਅਤੇ ਉੱਪ ਕਪਤਾਨ ਪੁਲਿਸ ਸ਼੍ਰੀਮਤੀ ਰੁਪਿੰਦਰਦੀਪ ਕੋਰ ਸੋਹੀ, ਪੀ.ਪੀ.ਐਸ ਦੀ ਰਹਿਨੁਮਾਈ ਅਧੀਨ ਇੰਸ: ਸੁਨੀਲ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਖਰੜ੍ਹ, ਮੋਹਾਲੀ ਦੀ ਨਿਗਰਾਨੀ ਹੇਠ ਲੁੱਟਾ ਖੋਹਾ ਕਰਨ ਵਾਲੇ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਗਈ
ਮੁਹਿੰਮ ਅਧੀਨ ਮਿਤੀ 07.08.2022 ਨੂੰ ਇੱਕ ਦਰਖਾਸਤ ਪ੍ਰਦੀਪ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਪਿੰਡ ਪੱਸੀ ਕੰਡੀ, ਥਾਣਾ ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਵੱਲੋਂ ਪੁਲਿਸ ਹੈਲਪਲਾਇਨ 112 ਤੇ ਮੋਸੂਲ ਹੋਈ ਸੀ ਕਿ ਤਿੰਨ ਵਿਅਕਤੀਆ ਵੱਲੋ ਟੈਸਟ ਡਰਾਇਵ ਕਰਨ ਦੇ ਬਹਾਨੇ ਇੱਕ ਗੱਡੀ ਨੰਬਰੀ: HR-05-AA-3105, ਮਾਰਕਾ ਹੌਂਡਾ ਅਮੇਜ ਰੰਗ ਚਿੱਟਾ ਕਿਰਚ ਦੀ ਨੋਕ ਤੇ ਖੋਹ ਕਰ ਲਈ ਹੈ। ਜਿਸਤੇ ਮੁਕੱਦਮਾ ਨੰਬਰ: 222 ਮਿਤੀ 07.08.2022 ਅ/ਧ 382,506,34 ਭ:ਦ: ਥਾਣਾ ਸਿਟੀ ਖਰੜ੍ਹ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਪਾਰਟੀ ਵੱਲੋਂ ਤੇਜੀ ਨਾਲ ਕਾਰਵਾਈ ਕਰਦੇ ਹੋਏ ਕਰੀਬ 09 ਘੰਟੇ ਦੇ ਅੰਦਰ ਮੁੱਖ ਦੋਸ਼ੀ ਅਭਿਸ਼ੇਕ ਕੁਮਾਰ ਪੁੱਤਰ ਅਭਿਨਾਸ਼ ਚੰਦਰ ਨੂੰ ਖੋਹ ਕੀਤੀ ਗੱਡੀ ਸਮੇਤ ਕਿਰਚ ਅਤੇ ਬਾਕੀ ਦੋ ਦੋਸ਼ੀਆਨ ਅਭੀ ਜੋਰੀ ਪੁੱਤਰ ਪਰਮਾਨੰਦ ਜੋਰੀ ਅਤੇ ਸਲਮਾਨ ਪੁੱਤਰ ਮੁਹੰਮਦ ਫਾਰੂਖ ਵਾਸੀਆਨ ਪਿੰਡ ਬੂੜੈਲ, ਸੈਕਟਰ 45, ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ :
ਗ੍ਰਿਫਤਾਰ ਦੋਸ਼ੀ :
1. ਅਭਿਸ਼ੇਕ ਕੁਮਾਰ ਪੁੱਤਰ ਅਭਿਨਾਸ਼ ਚੰਦਰ ਵਾਸੀ ਗਣੇਸ਼ ਵਿਹਾਰ, ਬਿਰਲਾ ਰੋਡ, ਮਲੋਟ, ਜਿਲ੍ਹਾ ਮੁਕਤਸਰ ਸਾਹਿਬ ਹਾਲ ਕਿਰਾਏਦਾਰ ਮਕਾਨ ਨੰਬਰ: 318, ਨੇੜੇ ਸਰਪੰਚ ਡੇਅਰੀ ਬਡਾਲਾ ਰੋਡ, ਖਰੜ, ਮੋਹਾਲੀ
2. ਅਭੀ ਜੋਰੀ ਪੁੱਤਰ ਪਰਮਾਨੰਦ ਜੋਰੀ ਵਾਸੀ ਮਕਾਨ ਨੰਬਰ: 1976, ਨੇੜੇ ਸੈਣੀਆ ਵਾਲਾ ਗੁਰੂਦੁਆਰਾ, ਪਿੰਡ ਬੂੜੈਲ, ਸੈਕਟਰ 45, ਚੰਡੀਗੜ੍ਹ।
3. ਸਲਮਾਨ ਪੁੱਤਰ ਮੁਹੰਮਦ ਫਾਰੂਖ ਵਾਸੀਆਨ ਮਕਾਨ ਨੰਬਰ: 947, ਨੇੜੇ ਸੈਣੀਆ ਵਾਲਾ ਗੁਰੂਦੁਆਰਾ, ਪਿੰਡ ਬੂੜੈਲ, ਸੈਕਟਰ 45, ਚੰਡੀਗੜ੍ਹ
ਬ੍ਰਾਮਦਗੀ :
1. ਕਾਰ ਨੰਬਰ HR-05-AA-3105, ਮਾਰਕਾ ਹੌਂਡਾ ਅਮੇਜ ਰੰਗ ਚਿੱਟਾ
2. ਵਾਰਦਾਤ ਵਿੱਚ ਵਰਤੀ ਗਈ ਕਿਰਚ
ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।


No comments:
Post a Comment