ਚੰਡੀਗੜ੍ਹ, 12 ਅਗਸਤ : ਭਾਰਤ ਦੇ 75ਵੇਂ ਅਜ਼ਾਦੀ ਦਿਵਸ ਨੂੰ ਲੈ ਕੇ ਦੇਸ਼ ਭਰ ਵਿੱਚ ਜਸ਼ਨਾਂ ਦਾ ਮਾਹੌਲ ਚੱਲ ਰਿਹਾ ਹੈ। ਇਸੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ "ਹਰ ਘਰ ਤਿਰੰਗਾ" ਲਾਉਣ ਦੀ ਮੁਹਿੰਮ ਦੇ ਐਲਾਨ ਨਾਲ ਦੇਸ਼ ਵਾਸੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਅੱਜ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੀ ਬ੍ਰਾਂਚ ਸੀਬੀਓ-3, ਸੈਕਟਰ-30, ਚੰਡੀਗੜ੍ਹ ਵੱਲੋਂ ਬ੍ਰਾਂਚ ਮੈਨੇਜਰ ਸ. ਜਗਜੀਤ ਸਿੰਘ ਦੀ ਅਗਵਾਈ ਵਿੱਚ ਏਜੀਐਮ ਡੈਵੀ ਅਰੋੜਾ, ਸਟਾਫ ਅਤੇ ਸਮੂਹ ਇੰਸ਼ੋਰੈਂਸ ਐਡਵਾਈਜ਼ਰਾਂ ਵਲੋਂ ਦਫਤਰ ਵਿੱਚ ਤਿਰੰਗਾ ਲਹਿਰਾ ਕੇ ਅਜ਼ਾਦੀ ਦਿਵਸ ਦੇ ਜਸ਼ਨ ਮਨਾਏ ਗਏ।
ਇਸ ਦੌਰਾਨ ਬ੍ਰਾਂਚ ਮੈਨੇਜਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਸਾਡੇ ਸ਼ਹੀਦਾਂ ਵਲੋਂ ਦਿੱਤੀਆਂ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਹ ਕੁਰਬਾਨੀਆਂ ਰਹਿੰਦੀ ਦੁਨੀਆਂ ਤੱਕ ਯਾਦ ਰੱਖੀਆਂ ਜਾਣਗੀਆਂ। ਇਸ ਮੌਕੇ ਦਫਤਰ ਨੂੰ ਰੰਗ-ਬਿਰੰਗੇ ਗੁਬਾਰਿਆਂ ਅਤੇ ਤਿਰੰਗੀਆਂ ਝੰਡੀਆਂ ਨਾਲ ਦਫਤਰ ਨੂੰ ਸ਼ਿੰਗਾਰਿਆ ਗਿਆ ਸੀ। ਇਸ ਦੌਰਾਨ ਸਮੂਹ ਹਾਜ਼ਰੀਨ ਵਲੋਂ ਇਕ ਦੂਜੇ ਨੂੰ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਗਈ।
ਅਖੀਰ ਵਿੱਚ ਬ੍ਰਾਂਚ ਮੈਨੇਜਰ ਸ. ਜਗਜੀਤ ਸਿੰਘ ਨੇ ਸਮੂਹ ਟੀਮ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਸਾਨੂੰ ਭਵਿੱਖ ਵਿੱਚ ਸਖਤ ਮਿਹਨਤ ਕਰਕੇ ਵੱਧ ਤੋਂ ਵੱਧ ਬਿਜਨਿਸ਼ ਕਰਨਾ ਚਾਹੀਦਾ ਹੈ, ਤਾਂ ਜੋ ਬ੍ਰਾਂਚ ਨੂੰ ਸ਼ਹਿਰ ਦੀਆਂ ਮੋਹਰੀ ਬ੍ਰਾਂਚਾਂ ਦੀ ਕਤਾਰ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਏਜੰਸੀ ਮੈਨੇਜਰ ਰਾਕੇਸ਼ ਸਿੱਕਾ ਤੇ ਅਮਨਦੀਪ ਸਿੰਘ, ਕੈਸ਼ੀਅਰ ਰਾਜੇਸ਼ ਕੁਮਾਰ, ਮੈਡਮ ਅੰਗੂਰੀ ਦੇਵੀ, ਤਰਸੇਮ ਕੁਮਾਰ, ਪੁਸ਼ਪਿੰਦਰ ਸਿੰਘ, ਮਨਜੀਤ ਸਿੰਘ, ਕਰਮ ਸਿੰਘ, ਜਸਜੀਤ ਸਿੰਘ ਭਾਟੀਆ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।
No comments:
Post a Comment