*ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜਨ ਦੀ ਕੀਤੀ ਅਪੀਲ*
ਐਸ.ਏ.ਐਸ. ਨਗਰ 09 ਅਗਸਤ : ਡਿਪਟੀ
ਕਮਿਸ਼ਨਰ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਲੋਕ ਭਲਾਈ
ਦੇ ਕੰਮ ਕੀਤੇ ਜਾ ਰਹੇ ਹਨ, ਇਸ ਲੜੀ ਤਹਿਤ ਅੱਜ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ
ਮੁਹਾਲੀ ਦੇ ਪ੍ਰਧਾਨ ਸ੍ਰੀ ਸਤਵੀਰ ਸਿੰਘ ਧਨੋਆ ਵਲੋ ਬਣਾਏ ਗਏ 6 ਲਾਈਫ ਮੈਬਰਾਂ ਨੂੰ
ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ
ਮੋਕੇ ਸ੍ਰੀ ਕਮਲੇਸ ਕਮਾਰ ਕੋਸ਼ਲ, ਸਕੱਤਰ, ਜਿਲ੍ਹਾ ਰੈਡ ਕਰਾਸ ਵੱਲੋ ਇਹ ਜਾਣਕਾਰੀ ਦਿੰਦੇ
ਹੋਏ ਦੱਸਿਆ ਗਿਆ ਕਿ ਹੁਣ ਤਕ ਜਿਲ੍ਹਾ ਰੈਡ ਕਰਾਸ਼ ਸ਼ਾਖਾ ਵਲੋਂ ਲਗਭਗ 650 ਤੋਂ ਵੱਧ ਲਾਈਫ
ਮੈਬਰ ਬਣਾਏ ਜਾ ਚੁੱਕੇ ਹਨ ਅਤੇ ਵੱਧ ਤੋਂ ਵੱਧ ਮੈਬਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ
ਹਨ। ਰੈਡ ਕਰਾਸ ਕਰਾਸ ਇੱਕ ਰਾਹਤ ਸੰਸਥਾ ਹੈ ਜ਼ੋ ਕਿ ਮੁਸਬਿਤ ਵਿੱਚ ਗਰੀਬ ਤੇ ਲੋੜਵੰਦਾ ਦੀ
ਸਹਾਇਤਾ ਕਰਦੀ ਹੈ। ਕੋਵਿਡ-19 ਦੀ ਮਹਾਮਾਰੀ ਸਮੇਂ ਰਾਸ਼ਨ, ਦਵਾਈਆਂ , ਕੱਪੜੇ ਅਤੇ ਹੋਰ
ਲੋੜੀਦਾ ਸਮਾਨ ਆਪਣੇ ਸਮਾਜ-ਸੇਵਕਾਂ ਰਾਹੀਂ ਇੱਕਠਾ ਕਰਕੇ ਪੀੜਤ ਲੋਕਾਂ ਤੀਕ ਪਹੁੰਚਾਉਣ
ਵਿੱਚ ਪਿਛੇ ਨਹੀ ਰਹੀ ਹੈ।
ਸਕੱਤਰ, ਜਿਲ੍ਹਾ ਰੈਡ ਕਰਾਸ ਨੇ
ਕਿਹਾ ਕਿ ਰੈਡ ਕਰਾਸ ਦੀਆ ਗਤੀ-ਵਿਧੀਆ ਨੂੰ ਚਲਾਉਣ ਲਈ ਮੋਹਾਲੀ ਦੇ ਲੋਕਾਂ ਦਾ ਸਹਿਯੋਗ
ਜਰੂਰੀ ਹੈ। ਸਵੈਂ ਇੱਛਾ ਨਾਲ ਕੀਤੇ ਦਾਨ ਨਾਲ ਰੈਡ ਕਰਾਸ ਲਹਿਰ ਨੂੰ ਹੋਰ ਅੱਗੇ ਵਧਾਇਆ ਜਾ
ਸਕਦਾ ਹੈ।
ਇਸ ਲਈ ਉਨ੍ਹਾਂ ਜਿਲ੍ਹਾ ਵਾਸੀਆ ਨੂੰ ਪਰਜੋਰ ਅਪੀਲ
ਹੈ ਕਿ ਉਹ ਇਸ ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜਨ ਦੀ ਖੇਚਲ ਕਰਨ। ਦਾਨੀ ਸੱਜਣਾ ਅਤੇ
ਸਮਾਜਿਕ ਜਥੇਬੰਦਿਆਂ ਨੂੰ ਪੁਰ ਜ਼ੋਰ ਅਪੀਲ ਹੈ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ
ਵਿੱਚ ਖੁੱਲ ਦਿੱਤੀ ਨਾਲ ਯੋਗਦਾਨ ਪਾਉਣ ਅਤੇ ਆਪਣੇ ਆਪ ਨੂੰ, ਆਪਣੇ ਮਿਤਰਾਂ ਅਤੇ ਸਬੰਧੀਆ
ਨੂੰ ਰੈਡ ਕਰਾਸ ਦੇ ਸਵੈਂ-ਇੱਛਾ ਨਾਲ ਮੈਬਰ ਬਣਾਕੇ ਮਾਨਵਤਾ ਦੀ ਭਲਾ ਈ ਦੇ ਕੰਮਾ ਵਿੱਚ
ਆਪਣਾ ਹਿੱਸਾ ਪਾਉਣ। ਰੈਡ ਕਰਾਸ ਦੀ ਮੈਬਰਸ਼ਿਪ ਪੈਟਰਨ 25 ਹਜ਼ਾਰ, ਵਾਇਸ ਪੈਟਰਨ 12 ਹਜ਼ਾਰ
ਅਤੇ ਲਾਈਫ ਮੈਂਬਰ ਇੱਕ ਹਜ਼ਾਰ ਦੀਆਂ ਦਰਾ ਹਨ । ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ
ਜਿਲ੍ਹਾ ਰੈਡ ਕਰਾਸ ਸ਼ਾਖਾ, ਸਾਹਿਬਜਾਦਾ ਅਜੀਤ ਸਿੰਘ ਨਗਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ
ਸੈਕਟਰ 76, ਕਮਰਾ ਨੰ: 525, ਫੋਨ: 0172-2219526, 98140-89192 ਜ਼ਰੀਏ ਵੀ ਸੰਪਰਕ
ਕੀਤਾ ਜਾ ਸਕਦਾ ਹੈ।


No comments:
Post a Comment