ਕਿਹਾ-ਖੇਡਾਂ ਦੇ ਖੇਤਰ ਚ ਪੰਜਾਬ ਦਾ ਪੁਰਾਣਾ ਰੁਤਬਾ ਬਹਾਲ ਕਰਾਂਗੇ।
ਐਸ.ਏ.ਐਸ ਨਗਰ, 30 ਅਗਸਤ : ਪਿਛਲੇ
ਲੰਬੇ ਸਮੇਂ ਤੋਂ ਦੇਸ਼ ਦੇ ਖੇਡ ਖ਼ੇਤਰ ਵਿੱਚ ਮਾਣ ਮੱਤਾ ਸਥਾਨ ਰੱਖਣ ਵਾਲਾ ਪੰਜਾਬ
ਪਿਛਲੀਆਂ ਸਰਕਾਰਾਂ ਦੀ ਗ਼ਲਤ ਨੀਤੀਆਂ ਕਰਨ ਬਾਕੀ ਸੂਬਿਆਂ ਤੋਂ ਪਿੱਛੇ ਚੱਲਿਆਂ ਗਿਆ
ਸੀ।ਪਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਅੱਵਲ ਸੂਬਾ ਬਣਾਉਣ
ਦਾ ਜੋ ਫੈਸਲਾ ਲਿਆ ਹੈ ਉਹ ਇੱਕ ਕ੍ਰਾਤੀਕਾਰੀ ਫੈਸਲਾ ਸਾਬਿਤ ਹੋਵੇਗਾ ਇਹਨਾਂ ਵਿਚਾਰਾਂ ਦਾ
ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ
ਤਾਈਕਵਾਡੋਂ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਖੇਂ ਉਨ੍ਹਾਂ
ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਖਿਡਾਰੀਆਂ ਵਿਚ ਨਵਾਂ ਜੋਸ਼ ਭਰਨ ਗਿਐ। ਬੱਬੀ ਬਾਦਲ
ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਵਧੀਆਂ ਸਟੇਡੀਅਮ, ਕੋਚ ਤੇ
ਖਿਡਾਰੀਆਂ ਲਈ ਖੇਡਾਂ ਦਾ ਸਮਾਨ ਮੁਹੱਈਆਂ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਤਾਂ
ਜੋ ਜ਼ਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਪੰਜਾਬ ਦੇ ਮੁੱਖ
ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਰਾਸਟਰ ਮੰਡਲ ਖੇਡਾਂ ਵਿੱਚ ਹਿੱਸਾ ਲੈਣ
ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ ਹੈ ਤਾਂ ਜੋ
ਪੰਜਾਬ ਦੀ ਖੇਡਾਂ ਵਿਚ ਪੁਰਾਤਨ ਸ਼ਾਨ ਬਹਾਲ ਕੀਤੀ ਜਾ ਸਕੇ।ਇਸ ਮੌਕੇ ਵਿਨੋਦ
ਕੁਮਾਰ,ਹਰਮਨ ਸਿੰਘ,ਹਰਪਾਲ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ ਬਰਾੜ,
ਜਗਤਾਰ ਸਿੰਘ ਘੜੂੰਆਂ, ਗੁਰਦਿਆਲ ਸਿੰਘ, ਸੁਪਿੰਦਰ ਸਿੰਘ,ਬੰਤ ਸਿੰਘ, ਗੁਰਜੰਟ
ਸਿੰਘ,ਸੱਤਾ, ਹਰਿੰਦਰ ਸਿੰਘ, ਬਲਦੇਵ ਸਿੰਘ, ਆਦਿ ਹਾਜ਼ਰ ਸਨ।
ਫੋਟੋ ਕੈਪਸਨ- ਆਪ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਤਾਈਕਵਾਡੋਂ ਦਾ ਮੁਕਾਬਲਾ ਸ਼ੁਰੂ ਕਰਵਾਉਂਦੇ ਹੋਏ।
No comments:
Post a Comment