SBP GROUP

SBP GROUP

Search This Blog

Total Pageviews

ਪ੍ਰਾਇਮਰੀ ਸਕੂਲਾਂ ਦੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ*

ਐਸ ਏ ਐਸ ਨਗਰ 04 ਅਗਸਤ  : ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ 75ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਭਾਰਤ ਸਰਕਾਰ ਦੇ ਪ੍ਰੋਗਰਾਮ ਅਤੇ  ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਇੱਥੇ ਅਮੇਟੀ ਇੰਟਰਨੈਸ਼ਨਲ ਸਕੂਲ ਦੇ ਮਲਟੀਪਰਪਜ ਹਾਲ ਵਿੱਚ ਕਰਵਾਏ ਗਏ।



ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸ੍ਰੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਅੱਠ ਬਲਾਕਾਂ ਦੀਆਂ ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ ਵਿੱਚ 11 ਵੰਨਗੀਆਂ ਵਿੱਚ ਸਨ।  ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਤੇ ਉੱਤਮ ਪੇਸ਼ਕਾਰੀ ਕੀਤੀ ਜਿਸ ਦੇ ਸਦਕਾ ਜੱਜਾਂ ਨੂੰ ਵੀ ਬੜੀ ਮੁਸ਼ਕਲ ਨਾਲ਼ ਸਰਵੋਤਮ ਨੂੰ ਚੁਣਨ ਵਿੱਚ ਸਮਾਂ ਲਗਾਉਣਾ ਪਿਆ। ਉਹਨਾਂ ਵੱਲੋਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਗਈ। 


ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ੍ਰੀ ਦੇਵ ਕਰਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਨੇ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ, ਜਿਨ੍ਹਾਂ ਦੇ ਨਤੀਜੇ,  ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀ ਈਸ਼ੂ ਬਲਾਕ ਡੇਰਾਬੱਸੀ-1 ਨੇ ਪਹਿਲਾ ਅਤੇ ਖੁਸੀਕਾ ਬਨੂੜ ਨੇ ਦੂਜਾ, ਲੇਖ ਰਚਨਾ ਵਿੱਚ ਅਕਾਸ਼ ਗੌਤਮ ਬਨੂੜ ਨੇ ਪਹਿਲਾ , ਸੁੰਦਰ ਲਿਖਾਈ ਵਿੱਚ ਸਾਬੀਆ ਖਾਤੂਨ ਡੇਰਾਬੱਸੀ -1 ਨੇ ਪਹਿਲਾ ਅਤੇ ਆਰਿਸ਼ ਡੇਰਾਬੱਸੀ-2 ਨੇ ਦੂਜਾ, ਗੀਤ ਗਾਇਨ ਵਿੱਚ ਤਰਨਜੀਤ ਡੇਰਾਬੱਸੀ-1 ਨੇ ਪਹਿਲਾ ਅਤੇ ਪ੍ਰਭਜੋਤ ਕੌਰ ਬਨੂੜ ਨੇ ਦੂਜਾ, ਕਵਿਤਾ ਉਚਾਰਨ ਵਿੱਚ ਅਰਜੁਨ ਬਨੂੜ ਨੇ ਪਹਿਲਾ ਅਤੇ ਕਿਰਨਪ੍ਰੀਤ ਕੌਰ ਡੇਰਾਬੱਸੀ-1 ਨੇ ਦੂਜਾ, ਪੇਂਟਿੰਗਜ਼ ਵਿੱਚ ਕਾਰਤਿਕਾ ਮਾਜਰੀ ਬਲਾਕ ਨੇ ਪਹਿਲਾ ਅਤੇ ਤਾਨੀਆ ਬਨੂੜ ਨੇ ਦੂਜਾ, ਪੋਸਟਰ ਮੇਕਿੰਗ ਵਿੱਚ ਖਰੜ-1 ਅਤੇ ਮਾਜਰੀ ਬਲਾਕ ਨੇ ਦੂਜਾ, ਸਲੋਗਨ ਰਚਨਾ ਵਿੱਚ ਲਾਇਬਾ ਨੂਰ ਬਨੂੜ ਨੇ ਪਹਿਲਾ ਅਤੇ ਬਾਦਲ ਡੇਰਾਬੱਸੀ -1 ਨੇ ਦੂਜਾ, ਕੋਲਾਜ ਮੇਕਿੰਗ ਵਿੱਚ ਆਰੀਅਨ ਪਾਂਡੇ ਮਾਜਰੀ ਨੇ ਪਹਿਲਾ ਅਤੇ ਦੀਪਾਂਸੂ ਡੇਰਾਬੱਸੀ-2 ਨੇ ਦੂਜਾ,ਕੋਰੀਓਗਰਾਫੀ ਵਿੱਚ ਬਲਾਕ ਮਾਜਰੀ ਦੀ ਟੀਮ ਨੇ ਪਹਿਲਾ ਅਤੇ ਬਲਾਕ ਖਰੜ-3 ਨੇ ਦੂਜਾ ਅਤੇ ਆਖ਼ਰੀ ਮੁਕਾਬਲਾ ਸਕਿੱਟ ਪੇਸ਼ਕਾਰੀ ਵਿੱਚ ਨੇ ਨਿੰਬੂਆਂ ਬਲਾਕ ਡੇਰਾਬੱਸੀ-1 ਨੇ ਪਹਿਲਾ ਅਤੇ ਗੌਂਸਲਾ ਕੁਰਾਲੀ ਅਤੇ ਸੰਤੇਮਾਜਰਾ ਖਰੜ-1 ਨੇ ਸਾਂਝੇ ਤੌਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ। 


ਇਸ ਮੌਕੇ ਮੁੱਖ ਮਹਿਮਾਨ ਸੁਸ਼ੀਲ ਨਾਥ ਡੀਈਓ (ਐਸਿ/ਸੈਸਿ) ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਨਮਾਨ ਪੱਤਰ ਤਕਸੀਮ ਕੀਤੇ ਗਏ। ਉਹਨਾਂ ਵੱਲੋਂ ਜੇਤੂ ਟੀਮਾਂ ਅਤੇ ਇਨ੍ਹਾਂ ਨੂੰ ਤਿਆਰੀ ਕਰਵਾਉਣ ਵਾਲ਼ੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਉਹਨਾਂ ਵੱਲੋਂ ਜੇਤੂ ਟੀਮਾਂ ਨੂੰ ਰਾਜ ਪੱਧਰੀ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਵੱਲੋਂ ਇੱਕ ਦੇਸ਼ ਭਗਤੀ ਦਾ ਗੀਤ ਵੀ ਗੁਣਗੁਣਾਇਆ। ਨਾਲ਼ ਹੀ ਜੱਜਮੈਂਟ ਟੀਮ ਅਤੇ ਪੜੋ ਪੰਜਾਬ ਪੜਾਓ ਪੰਜਾਬ (ਪਪਪਪ) ਟੀਮ ਮੈਂਬਰਾਂ ਦਾ ਵੀ ਬੜਾ ਧੰਨਵਾਦ ਕੀਤਾ। ਰਾਜਿੰਦਰ ਸਿੰਘ, ਸੁਭਾਸ਼ ਚੰਦਰ ਅਤੇ ਸੁਖਵੰਤ ਕੌਰ ਨੇ ਸਟੇਜ ਸਾਂਭੀ। ਇਸ ਮੌਕੇ ਬੀਪੀਈਓ ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ, ਸਤਿੰਦਰ ਸਿੰਘ, ਜਸਵੀਰ ਕੌਰ ਅਤੇ ਜਤਿਨ ਮਿਗਲਾਨੀ, ਪਪਪਪ ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ, ਕਮਲਜੀਤ ਕੌਰ,ਦੀਪਿਕਾ, ਅਰਵਿੰਦਰ ਕੌਰ,ਗੁਰਪ੍ਰੀਤ ਸਿੰਘ, ਮਨਵੀਰ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ,ਮੰਗਤ ਰਾਮ, ਰਾਜੇਸ਼,ਗੁਰੇਕ ਸਿੰਘ ਅਤੇ ਗੌਰਵ ਮੌਂਗਾ ਟੀਮ ਮੈਂਬਰ, ਅੰਮ੍ਰਿਤ ਪਾਲ ਸਿੰਘ, ਲਖਵਿੰਦਰ ਸਿੰਘ, ਗੁਰਪਰੀਤ ਪਾਲ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ।

No comments:


Wikipedia

Search results

Powered By Blogger