ਐਸ.ਏ.ਐਸ. ਨਗਰ 04 ਅਗਸਤ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 1500 ਰੁਪਏ ਪ੍ਰਤੀ ਏਕੜ ਸਕੀਮ ਤਹਿਤ ਦੇਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚਲੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਦੂਜੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਸ੍ਰੀ ਰਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਦੀ ਦੂਜੀ ਵੈਰੀਫਿਕੇਸ਼ਨ ਦਾ ਕੰਮ 10 ਅਗਸਤ, 2022 ਤੱਕ ਕੀਤਾ ਜਾਣਾ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨ ਵੀਰਾਂ ਨੇ ਸਿੱਧੀ ਬਿਜਾਈ ਹੇਠ ਝੋਨਾ ਬੀਜਿਆ ਹੈ ਉਹ ਪਹਿਲੀ ਵੈਰੀਫਿਕੇਸ਼ਨ ਉਪਰੰਤ ਦੂਜੀ ਵੈਰੀਫਿਕੇਸ਼ਨ ਉਨ੍ਹਾਂ ਦੇ ਖੇਤਰ ਲਈ ਤਾਇਨਾਤ ਵੱਖ ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਸੰਪਰਕ ਕਰ ਲੈਣ। ਇਸ ਉਪਰੰਤ ਕਿਸਾਨਾਂ ਦੇ ਖਾਤੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਕੀਮ ਤਹਿਤ 1500 ਰੁਪਏ ਪ੍ਰਤੀ ਏਕੜ ਡਰੈਕਟ ਬੈਨੀਫਿਟ ਟਰਾਂਸਫਰ (ਡੀ.ਬੀ.ਟੀ.) ਰਾਹੀਂ ਬਣਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਵੀਰ ਲਗਾਤਾਰ ਖੇਤਾਂ ਵਿੱਚ ਮੁਆਇਨਾ ਕਰਦੇ ਰਹਿਣ ਅਤੇ ਅੋਡ ਬੂਟਿਆਂ ਦੀ ਹੱਥ ਨਾਲ ਪੁਟਾਈ ਕੀਤੀ ਜਾਵੇ। ਉਨ੍ਹਾਂ ਨੇ ਇਹ ਦੱਸਿਆ ਕਿ ਹਾਲ ਦੀ ਘੜੀ ਕਿਸੇ ਵੀ ਫਾਫੂੰਦੀ ਜਾਂ ਕੀਟ ਦਾ ਆਰਥਿਕ ਕਗਾਰ ਤੋਂ ਵੱਧ ਹਮਲਾ ਦੇਖਣ ਵਿੱਚ ਨਹੀਂ ਆਇਆ ਇਸ ਲਈ ਖਾਸ ਤੌਰ ਤੇ ਦਾਣੇਦਾਰ ਜਹਿਰਾਂ ਜਾਂ ਉੱਲੀ ਨਾਸ਼ਕਾਂ ਦੀ ਸਪਰੇਅ ਨਾ ਕੀਤਾ ਜਾਵੇ, ਬੇਲੋੜੀ ਸਪਰੇਅ ਕਰਨ ਨਾਲ ਜਿਥੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਉਥੇ ਨੈਟ ਆਮਦਨ ਵਿੱਚ ਘਾਟਾ ਪੈਂਦਾ ਹੈ।
No comments:
Post a Comment