ਪੰਜਾਬ ਗੁਰੂਆਂ ਪੀਰਾਂ ਪੁਰਾਤਨ ਰਵਾਇਤਾ ਤੇ ਭਾਈਚਾਰਕ ਸਾਂਝ ਦੀ ਸਰ ਜਮੀਨ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਝਾਮਪੁਰ ਵਿਖੇ ਪੁਰਾਤਨ ਗੁੱਗਾ ਮਾੜੀ ਤੇ ਕਰਵਾਏ ਗਏ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਆਖੇਂ ਉਨ੍ਹਾਂ ਸਮਾਗਮ ਵਿੱਚ ਇੱਕਤਰ ਹੋਈਆਂ ਸੰਗਤਾਂ ਨੂੰ ਸੂਬੇ ਦੀ ਬੇਹਤਰੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਬੱਬੀ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਿਨ ਰਾਤ ਈਮਾਨਦਾਰੀ ਨਾਲ ਤੁਹਾਡੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਕਮੇਟੀ ਦੇ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਨੇ ਗੁੱਗਾ ਮਾੜੀ ਤੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਭਰੀ । ਉੱਥੇ ਹੀ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਦੀ ਜੋੜੀ ਨੇ ਆਪਣੇ ਬੋਲਾਂ ਰਾਹੀਂ ਲੋਕਾਂ ਨੂੰ ਸਭਿਆਚਾਰ ਨਾਲ ਜੋੜਿਆਂ।ਇਸ ਮੌਕੇ ਉਨ੍ਹਾਂ ਨਾਲ ਬਲਬੀਰ ਸਿੰਘ , ਗੁਰਮੁੱਖ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਕੁਲਵੀਰ ਸਿੰਘ ਸਿੱਧੂ, ਇਕਬਾਲ ਸਿੰਘ, ਮੁਖਤਿਆਰ ਸਿੰਘ, ਕਸ਼ਮੀਰਾ ਸਿੰਘ, ਬਾਬਾ ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਪ੍ਰਭਜੋਤ ਸਿੰਘ, ਰਾਜਿੰਦਰ ਸਿੰਘ,ਸੋਦਾਗਰ ਸਿੰਘ, ਸੁੱਖਦੀਪ ਸਿੰਘ, ਹਰਜੀਤ ਸਿੰਘ, ਗੁਰਦੇਵ ਸਿੰਘ, ਹਰਿੰਦਰ ਸਿੰਘ, ਸਰਬਜੀਤ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ।
No comments:
Post a Comment