SBP GROUP

SBP GROUP

Search This Blog

Total Pageviews

ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੋੜਾ ਵਿਖੇ ਲਗਾਇਆ ਸੈਮੀਨਾਰ

ਐਸ.ਏ.ਐਸ ਨਗਰ 02 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਦੀ ਅਗਵਾਈ ਹੇਠ ਅਤੇ ਸੀਨੀਅਰ ਕਪਤਾਨ ਪੁਲਿਸ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾ ਤਹਿਤ  ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਅਤੇ ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੋੜਾ ਦਾ ਸਰਵੇ ਅਤੇ ਸੈਮੀਨਾਰ ਕੀਤਾ ਗਿਆ । ਇਸ ਦੌਰਾਨ ਬੱਚਿਆ ਨੂੰ ਟ੍ਰੈਫਿਕ ਨਿਯਮਾ ਸੰਬਧੀ ਜਾਗਰੂਕ ਕੀਤਾ ਗਿਆ ।

ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਜਨਕ ਰਾਜ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਟ੍ਰੈਫ਼ਿਕ ਪ੍ਰਤੀ ਸਮੱਸਿਆਵਾਂ ਨੂੰ ਨੋਟ ਕੀਤਾ ਅਤੇ ਬੱਚਿਆਂ ਦੁਆਰਾ ਟ੍ਰੈਫ਼ਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਫਾਰਮ ਭਰਵਾ ਕੇ ਬੱਚਿਆਂ ਦੇ ਵਿਚਾਰ ਲਏ ਗਏ ਨਾਲ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ, ਰਾਤ ਸਮੇਂ ਹਾਈਬੀਮ ਦੀ ਵਰਤੋਂ ਨਾ ਕਰਨ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।




 ਉਨ੍ਹਾਂ ਦੱਸਿਆ ਕਿ ਅੰਡਰ ਏਜ਼ ਬੱਚੇ ਜੋਂ ਸਕੂਲ ਵਿੱਚ ਵਹੀਕਲ ਲੈ ਕੇ ਆਏ ਸੀ ਓਹਨਾਂ ਨੂੰ ਵਹੀਕਲ ਨਾ ਲੈ ਕੇ ਆਉਣ ਬਾਰੇ ਅਤੇ ਅੰਡਰ ਏੇਜ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੀ ਹਦਾਇਤ ਕੀਤੀ ਗਈ । ਉਨ੍ਹਾਂ ਦੱਸਿਆ ਦੋ ਪਹੀਆ ਵਾਹਨ ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਬਾਰਿਸ਼ ਦੇ ਦਿਨਾਂ ਵਿੱਚ ਇੱਕ ਵਹੀਕਲ ਤੋਂ ਦੂਜੇ ਵਹੀਕਲ ਦਰਮਿਆਨ ਦੂਰੀ ਬਣਾ ਕੇ ਚੱਲਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ,ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ ।

ਉਨ੍ਹਾਂ ਕਿਹਾ ਕਿ ਸਾਰੇ ਟਰੈਫਿਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਲਗਾਤਾਰ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ । ਜੋ ਬੱਚੇ ਅੰਡਰ ਏਜ਼ ਬੱਚੇ ਸਕੂਲ ਵਿੱਚ ਵਾਹੀਕਲ ਲੈ ਕੇ ਆਉਂਦੇ ਸੀ ਓਹਨਾ ਦੇ 9 ਚਲਾਣ ਕੀਤੇ ਜਿਸ ਵਿੱਚ 3 ਅੰਡਰ ਏਜ਼, 2 ਬਿਨਾ ਹੈਲਮਟ, 2 ਤਿੰਨ ਸਵਾਰੀਆਂ, 1  ਗਲਤ ਪਾਰਕਿੰਗ ਅਤੇ 1 ਬੰਦ ਕੀਤਾ ।

No comments:


Wikipedia

Search results

Powered By Blogger