ਐਸ ਏ ਐਸ ਨਗਰ 09 ਅਗਸਤ : ਸਿੱਖਿਆ
ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ, ਡਾਇਰੈਕਟਰ
ਐੱਸ.ਸੀ.ਈ.ਆਰ.ਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਨਵ-ਨਿਯੁਕਤ ਈਟੀਟੀ
ਅਧਿਆਪਕਾਂ ਦੇ ਤਿੰਨ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਦੀ ਸ਼ੁਰੂਆਤ ਹੋਈ।
ਇਸ
ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸੁਰਜੀਤ ਕੌਰ ਨੇ
ਦੱਸਿਆ ਕਿ ਅੱਜ ਉਹਨਾਂ ਦੁਆਰਾ ਜ਼ਿਲ੍ਹਾ ਪੱਧਰੀ ਇਸ ਅਧਿਆਪਕ ਸਿਖਲਾਈ ਕੈਂਪ ਦੇ ਤਿੰਨੋਂ
ਸਥਾਨਾਂ ਤੇ ਉਹਨਾਂ ਦੁਆਰਾ ਦੌਰਾ ਕੀਤਾ ਗਿਆ। ਇਹ ਕੈਂਪ ਅਧਿਆਪਕਾਂ ਦੇ ਸਕੂਲਾਂ ਦੇ
ਬਿਲਕੁੱਲ ਨੇੜੇ ਬਨੂੜ,ਲਾਲੜੂ ਪਿੰਡ ਅਤੇ ਡੇਰਾਬੱਸੀ ਵਿਖੇ ਲਗਾਏ ਜਾ ਰਹੇ ਹਨ।
ਉਹਨਾਂ
ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਵੇਂ ਨਿਯੁਕਤ ਹੋਏ
ਈਟੀਟੀ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ
ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ
ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ। ਉਹਨਾਂ ਦੁਆਰਾ
ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ
ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ
ਪਹੁੰਚਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ।
ਉਨ੍ਹਾਂ ਅਧਿਆਪਕਾਂ ਨੂੰ ਤਨੋਂ
ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ।
ਇਹਨਾਂ ਕੈਂਪਾਂ ਵਿੱਚ ਸਿਖਲਾਈ ਪ੍ਰਾਪਤ ਬੀ.ਐਮ.ਟੀਜ਼ ਅਰਵਿੰਦਰ ਕੌਰ,ਪੂਜਾ, ਗੁਰਪ੍ਰੀਤ
ਸਿੰਘ,ਗਗਨ ਮੌਂਗਾ, ਸੁਖਵੰਤ ਕੌਰ, ਗੁਰੇਕ ਸਿੰਘ, ਮਨਵੀਰ ਸਿੰਘ, ਰਾਜੇਸ਼ ਚੌਧਰੀ ਅਤੇ
ਮਨਦੀਪ ਸਿੰਘ (ਸਾਰੇ ਰਿਸੋਰਸ ਪਰਸਨ) ਅਧਿਆਪਕਾਂ ਨੂੰ ਸਿਖਲਾਈ ਦੇ ਰਹੇ ਹਨ।
ਇਸ ਮੌਕੇ ਬੀਪੀਈਓ ਸਤਿੰਦਰ ਸਿੰਘ ਅਤੇ ਜਸਵੀਰ ਕੌਰ, ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਹਾਜ਼ਰ ਰਹੇ।


No comments:
Post a Comment