SBP GROUP

SBP GROUP

Search This Blog

Total Pageviews

ਗਣਿਤ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਭਾਗ ਲਿਆ

ਐਸ.ਏ.ਐਸ ਨਗਰ 02 ਅਗਸਤ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਪਰਦੀਪ ਅਗਰਵਾਲ ਦੀ ਅਗਵਾਈ ਹੇਠ ਅਤੇ ਡਾਇਰੈਕਟਰ ਐੱਸਸੀਈਆਰਟੀ ਡਾ.ਮਨਿੰਦਰ ਸਿੰਘ ਸਰਕਾਰੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 29 ਅਤੇ 30 ਜੁਲਾਈ ਨੂੰ ਜ਼ਿਲ੍ਹੇ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੁਆਰਾ ਗਣਿਤ ਮੇਲੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ।

 ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ. ਕੰਚਨ ਸ਼ਰਮਾਂ ਨੇ ਦੱਸਿਆ ਕਿ ਇਹ ਗਣਿਤ ਮੇਲੇ 29 ਅਤੇ 30 ਜੁਲਾਈ ਦੋ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਲਗਾਉਣ ਲਈ ਵਿਭਾਗ ਵੱਲੋਂ ਨਿਰਦੇਸ਼ ਪ੍ਰਾਪਤ ਹੋਏ ਸਨ, ਜਿਸ ਤਹਿਤ ਸਾਰੇ ਸਕੂਲਾਂ ਵਿੱਚ ਇਹ ਮੇਲੇ ਆਯੋਜਿਤ ਕੀਤੇ ਗਏ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਗਣਿਤ ਦੇ ਗੁੰਝਲਦਾਰ ਸਵਾਲਾਂ ਨੂੰ ਹੱਲ ਕਰਨ ਵਿੱਚ ਇਸ ਤਰ੍ਹਾਂ ਦੇ ਮੇਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਬੱਚਿਆਂ ਵਿੱਚ ਗਣਿਤ ਵਿੱਚ ਵਿੱਚ ਰੁਚੀ ਪੈਦਾ ਕਰਨ ਦੇ ਨਾਲ਼-ਨਾਲ਼ ਇਹ ਖੇਡ ਵਿਧੀ ਵਾਲ਼ੀਆਂ ਗਤੀਵਿਧੀਆਂ ਅਧਾਰਿਤ ਹੋਣ ਕਾਰਨ ਵੱਡੀ ਦਿਲਚਸਪੀ ਪੈਦਾ ਕਰਦੇ ਹਨ।




 ਹੋਰ ਜਾਣਕਾਰੀ ਦਿੰਦਿਆਂ ਡੀ ਐਮ ਗਣਿਤ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਇਹਨਾਂ ਮੇਲਿਆਂ ਨੂੰ ਕਰਵਾਉਣ ਲਈ ਪਹਿਲਾਂ ਅਧਿਆਪਕਾਂ ਨੂੰ ਇਸ ਸੰਬੰਧੀ ਸੈਮੀਨਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਤਿਆਰੀ ਲਈ ਢੁਕਵੇਂ ਦਿਨ ਵੀ ਦਿੱਤੇ ਗਏ। ਉਹਨਾਂ ਨੇ ਦੱਸਿਆ ਕਿ ਵਿਜ਼ਿਟ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਜਿਵੇਂ ਸਵਾੜਾ, ਪਡਿਆਲਾ, ਲਾਂਡਰਾਂ, ਚਪੜਚਿੜੀ। ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਬੀਐੱਮ ਨੇ ਆਪੋ-ਆਪਣੇ ਬਲਾਕ ਦੇ ਸਕੂਲਾਂ ਵਿੱਚ ਵਿਜ਼ਿਟ ਦੌਰਾਨ ਵਿਦਿਆਰਥੀਆਂ ਦੁਆਰਾ ਤਿਆਰ ਸਟਾਲਾਂ ਦੇਖਿਆ ਜਿਨ੍ਹਾਂ ਵਿੱਚ ਸੰਜੀਵ ਕੁਮਾਰ (ਕੁਰਾਲੀ) ਨੇ ਬਰੌਲੀ, ਸਿੰਘ ਪੁਰਾ ਅਤੇ ਫਤਿਹਗੜ੍ਹ ਸਕੂਲ, ਵਿਕਾਸ ਜੁਲਕਾ (ਬਨੂੜ) ਨੇ ਬਨੂੜ, ਬੂਟਾ ਸਿੰਘ ਵਾਲ਼ਾ ਅਤੇ ਧਰਮਗੜ੍ਹ ਸਕੂਲ, ਅਜੈ ਸ਼ਰਮਾ ਡੀਐਮ ਸਾਇੰਸ ਨੇ ਨਿਆਂ ਸ਼ਹਿਰ ਬਡਾਲਾ ਸਕੂਲ, ਏਕਤਾ (ਕੁਰਾਲੀ) ਨੇ ਝਿੰਗੜਾਂ ਕਲਾਂ ਸਕੂਲ ਵਿਜ਼ਿਟ ਕੀਤੇ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮੋਹਾਲੀ ਦੇਵ ਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੁਆਰਾ ਵੀ ਝਰਮੜੀ,ਕੁਰਲੀ,ਬਟੌਲੀ, ਤਸਿੰਬਲੀ ਸਕੂਲਾਂ ਦੀ ਵਿਜ਼ਿਟ ਦੌਰਾਨ ਦੇਖਿਆ ਜਿੱਥੇ ਵਿਦਿਆਰਥੀਆਂ ਨੇ ਆਪਣੀਆਂ ਪ੍ਰਦਰਸ਼ਨੀਆਂ ਲਗਾ ਕੇ ਆਮ ਲੋਕਾਂ ਦਾ ਮਨ ਮੋਹਿਆ।

 ਉਹਨਾਂ ਦੱਸਿਆ ਕਿ ਇਹਨਾਂ ਮੇਲਿਆਂ ਵਿੱਚ ਆਮ ਲੋਕਾਂ ਤੇ ਬੱਚਿਆਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕੁੱਝ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਅਜਿਹੇ ਮੇਲੇ ਬਹੁਤ ਲਾਭਦਾਇਕ ਹਨ । ਗਣਿਤ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਹਰ ਵਿਅਕਤੀ ਨੇ ਸਿੱਖਿਆ ਵਿਭਾਗ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ।

No comments:


Wikipedia

Search results

Powered By Blogger