ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਵਿਚ ਭਰਤੀ ਕੀਤੇ ਜਾਣਗੇ ਗੱਤਕਾ: ਕੋਚ ਐੱਸਜੀਪੀਸੀ ਮੈਂਬਰ
ਮੋਹਾਲੀ 3 ਜੁਲਾਈ : ਗੱਤਕੇ
ਨੂੰ ਇਕ ਖੇਡ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਲਈ ਰਾਸ਼ਟਰੀ ਪੱਧਰ ਤੇ ਕੰਮ ਕਰ ਰਹੀ ਗੱਤਕਾ
ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ
ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਸਥਾਨਕ ਗੁਰਦੁਆਰਾ ਸ੍ਰੀ ਅੰਬ ਸਾਹਿਬ,
ਮੁਹਾਲੀ ਵਿਖੇ ਪੂਰੇ ਸ਼ਾਨੋ ਸ਼ੌਕਤ ਨਾਲ ਸੰਪੂਰਨ ਹੋਇਆ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ
ਇਸ ਕੈਂਪ ਦਾ ਉਦਘਾਟਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ
ਵੱਲੋਂ ਕੀਤਾ ਗਿਆ ਸੀ। ਜਿਸ ਮੌਕੇ ਬੋਲਦੇ ਉਨ੍ਹਾਂ ਕਿਹਾ ਕਿ ਗੱਤਕਾ ਖੇਡ ਨੂੰ
ਪ੍ਰਫੁੱਲਤ ਕਰਨ ਲਈ ਸਮੇਂ ਸਮੇਂ ਤੇ ਅਜਿਹੇ ਕੈਂਪ ਅਤੇ ਗੱਤਕਾ ਚੈਂਪੀਅਨਸ਼ਿਪ ਆਯੋਜਿਤ
ਕਰਨ ਦੀ ਲੋੜ ਹੈ ਉਨ੍ਹਾਂ ਨੇ ਗੱਤਕਾ ਖਿਡਾਰੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਵੀ ਗੱਲ
ਕਰਦੇ ਹੋਏ ਕਿਹਾ ਕੇ ਪੰਜਾਬ ਵਿੱਚ ਗੱਤਕਾ ਖਿਡਾਰੀਆਂ ਦੀ ਬਾਕੀ ਖੇਡਾਂ ਦੇ ਖਿਡਾਰੀਆਂ
ਦੀ ਤਰ੍ਹਾਂ ਗਰੇਡੇਸ਼ਨ ਹੋ ਰਹੀ ਹੈ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ ਪੰਜਾਬ ਸਟੇਟ ਸਪੋਰਟਸ
ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਵੀ ਮਾਨਤਾ ਦਿੱਤੀ ਹੋਈ ਹੈ ।
ਅੱਜ ਦੂਸਰੇ ਦਿਨ ਰੈਫਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ
ਐੱਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਅਤੇ ਗੁਰਦੁਆਰਾ ਅੰਬ ਸਾਹਿਬ ਦੇ
ਮੈਨੇਜਰ ਹਰਜਿੰਦਰ ਸਿੰਘ ਟੌਹਡ਼ਾ ਨੇ ਗੱਲਬਾਤ ਕਰਦੇ ਹੋਇਆ ਕਿਹਾ ਕੀ ਅੱਜ ਦੇ ਸਮੇਂ ਦੀ
ਲੋੜ ਹੈ ਕੇ ਗੱਤਕਾ ਖੇਡ ਨੂੰ ਵੀ ਵਿਸ਼ਵ ਪੱਧਰ ਤੇ ਪ੍ਰਫੁੱਲਤ ਕੀਤਾ ਜਾਵੇ ਪੰਜਾਬ
ਗੱਤਕਾ ਐਸੋਸੀਏਸ਼ਨ ਦੇ ਜਰਨਲ ਸਕੱਤਰ ਬਲਜਿੰਦਰ ਸਿੰਘ ਤੂਰ ਵੱਲੋਂ ਐੱਸਜੀਪੀਸੀ ਮੈਂਬਰ ਨੂੰ
ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਗੱਤਕਾ ਕੋਚਾਂ ਦੀ ਭਰਤੀ ਸੰਬੰਧੀ ਵੀ ਅਪੀਲ ਕੀਤੀ
ਗਈ ਜਿਸ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਮੈਂਬਰ ਐਸਜੀਪੀਸੀ ਚਰਨਜੀਤ ਸਿੰਘ ਚੰਨਾ ਕਾਲੇਵਾਲ
ਨੇ ਕਿਹਾ ਕਿ ਪ੍ਰਧਾਨ ਐੱਸਜੀਪੀਸੀ ਨਾਲ ਬਹੁਤ ਜਲਦੀ ਉਨ੍ਹਾਂ ਦੀ ਮੀਟਿੰਗ ਹੋਣ ਵਾਲੀ ਹੈ
ਜਿਸ ਵਿੱਚ ਇਸ ਮੁੱਦੇ ਨੂੰ ਵੀ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਜਾਏਗਾ ਉਨ੍ਹਾਂ ਕਿਹਾ ਕਿ
ਬਹੁਤ ਜਲਦੀ ਗੁਰਦੁਆਰਾ ਕਮੇਟੀ ਸ੍ਰੀ ਅੰਬ ਸਾਹਿਬ ਦੀ ਟੀਮ ਅਤੇ ਮੈਨੇਜਰ ਸਾਹਿਬਾਨ ਨਾਲ
ਗੱਲਬਾਤ ਕਰਕੇ ਜਲਦੀ ਹੀ ਇੱਥੇ ਇੱਕ ਗੱਤਕਾ ਕੋਚ ਵੀਹ ਮੁਹੱਈਆ ਕਰਵਾਇਆ ਜਾਏਗਾ। ਸਟੇਟ
ਐਵਾਰਡੀ ਸ: ਦਵਿੰਦਰ ਸਿੰਘ ਜੁਗਨੀ ਜੋ ਕਿ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਜਨਰਲ
ਸਕੱਤਰ ਵੀ ਹਨ। ਉਨ੍ਹਾਂ ਨੇ ਬੋਲਦੇ ਹੋਏ ਦੱਸਿਆ ਕਿ ਗੱਤਕਾ ਖਿਡਾਰੀਆਂ ਨੂੰ ਮਾਣ ਸਨਮਾਨ
ਦਿਵਾਉਣ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਜਾਵੇਗੀ ਉਨ੍ਹਾਂ ਪੂਰੇ ਪੰਜਾਬ ਭਰ ਤੋਂ ਆਏ ਰੈਫ਼ਰੀ
ਸਹਿਬਾਨ ਦਾ ਧੰਨਵਾਦ ਵੀ ਕੀਤਾ ਇੱਥੇ ਜ਼ਿਕਰਯੋਗ ਹੈ ਕਿ ਕੈਂਪ ਵਿਚ ਪੰਜਾਬ ਭਰ ਦੇ ਸਾਰੇ
ਜ਼ਿਲ੍ਹਿਆਂ ਵਿੱਚੋਂ ਲਗਪਗ 100 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ
ਕੈਂਪ
ਦੇ ਦੌਰਾਨ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਗਈਆਂ ਤਾਂ ਜੋ ਇਸ ਨਾਲ ਸਹੀ
ਤਕਨੀਕ ਸਿੱਖ ਕੇ ਕੋਚ ਅੱਗੇ ਜਾ ਕੇ ਖਿਡਾਰੀਆਂ ਨੂੰ ਸਿਖਲਾਈ ਦੇ ਸਕਣ ਜਗਦੀਸ਼ ਸਿੰਘ
ਕੁਰਾਲੀ ਸਟੇਟ ਕੋਆਰਡੀਨੇਟਰ ਪੰਜਾਬ ਗੱਤਕਾ ਐਸੋਸੀਏਸ਼ਨ ਨੇ ਕਿਹਾ ਕੇ ਆਉਣ ਵਾਲੇ ਦਿਨਾਂ
ਵਿਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਪੰਜਾਬ ਸਟੇਟ ਚੈਂਪੀਅਨਸ਼ਿਪ ਦਾ ਐਲਾਨ
ਕੀਤਾ ਜਾਵੇਗਾ ਕੈਂਪ ਦੀ ਸਮਾਪਤੀ ਮੌਕੇ ਹਰ ਇੱਕ ਰੈਫਰੀ ਨੂੰ ਟੀ ਸ਼ਰਟ ਅਤੇ ਸਰਟੀਫਿਕੇਟ
ਦੇ ਕੇ ਨਿਵਾਜ਼ਿਆ ਗਿਆ। .ਇਸ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਰਾਜਬੀਰ ਸਿੰਘ ਗੱਤਕਾ
ਇੰਚਾਰਜ ਚੰਡੀਗਡ਼੍ਹ ਹਰਮਨਜੋਤ ਸਿੰਘ ਗੱਤਕਾ ਕੋਚ ਮੁਹਾਲੀ ਜਸਵਿੰਦਰ ਸਿੰਘ ਪਾਬਲਾ
(ਜਨਰਲ ਸਕੱਤਰ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਰੂਪਨਗਰ) ਤਲਵਿੰਦਰ ਸਿੰਘ (ਗੱਤਕਾ ਕੋਚ)ਗੁਰੂ
ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਹਰਦੀਪ ਸਿੰਘ ਮੋਗਾ ਵਰਿੰਦਰਪਾਲ ਸਿੰਘ
ਰਘੁਬੀਰ ਸਿੰਘ ਡੇਹਲੋਂ ਨਰਿੰਦਰ ਸਿੰਘ ਨਿਮਾਣਾ ਕਰਮਜੀਤ ਸਿੰਘ ਬਰਨਾਲਾ ਸੁਖਚੈਨ ਸਿੰਘ
ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
No comments:
Post a Comment