SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾ ਦੇ ਵਿਿਦਆਰਥੀਆਂ ਦੀ ਮਿਸ਼ੇਲਿਨ ਸਟਾਰ ਫ੍ਰੈਂਚ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇੰਟਰਨਸ਼ਿਪ ਲਈ ਚੋਣ

ਐੱਚਐੱਮਸੀਟੀ ਦੇ ਵਿਿਦਆਰਥੀ ਫਰਾਂਸ ਵਿੱਚ ਛੇ ਮਹੀਨਿਆਂ ਦੇ ਇੰਟਰਨਸ਼ਿਪ ਪ੍ਰੋਗਰਾਮ ਨੂੰ ਰੱਖ ਸਕਣਗੇ ਜਾਰੀ
ਮੋਹਾਲੀ, 01 ਅਗਸਤ :
ਚੰਡੀਗੜ੍ਹ ਕਾਲਜ ਆਫ਼ ਹੋਸਪਿਟੈਲਿਟੀ, ਸੀਜੀਸੀ ਲਾਂਡਰਾ ਤੋਂ ਬੀਐੱਚਐੱਮਸੀਟੀ ਸਮੈਸਟਰ ਅੱਠਵਾਂ ਦੇ ਅੱਠ ਵਿਿਦਆਰਥੀਆਂ ਨੂੰ ਫ੍ਰਾਂਸ ਦੇ ਉੱਚ ਦਰਜੇ ਦੇ ਹੋਟਲਾਂ ਅਤੇ ਮਿਸ਼ੇਲਿਨ ਸਟਾਰ ਰੈਸਟੋਰੈਂਟਾਂ ਵਿੱਚ ਛੇ ਮਹੀਨੇ ਲਈ ਇੰਟਰਨਸ਼ਿਪ ਪ੍ਰੋਗਰਾਮ ਕਰਨ ਲਈ ਚੁਣਿਆ ਗਿਆ ਹੈ। ਫ੍ਰਾਂਸ ਦੇ ਪ੍ਰਮੁੱਖ ਹੋਟਲਾਂ ਵਿੱਚੋਂ ਹੋਟਲ ਡੂ ਮੋਰਵਨ, ਲੁਜ਼ੀ, ਚੇਟੋ ਡੇਸ ਅਵੈਨੀਅਰਸ, ਕਰੂਸਿਲਸ, ਆਬਰਜ਼ ਡੂ ਬਾੱਨ ਲੇਬੋਅਰ, ਚੇਨੋਨਸਾਕਸ, ਲਾ ਕਾੱਕ ਡੀ ਹਾਰਡੀ, ਪੌਲੀ ਸੁਰ ਲਾਇਰ, ਲੇ ਪੌਂਟ ਡੀ ਲ’ਆਇਲਸ (ਸੁਸਾਇਟੇਸ ਹੋਟਲ ਰੈਸਟੋਰੈਂਟ ਚੰਬੋਨ) ਅਤੇ ਚੇਟੋ ਡੀ ਸਾੱਲੋਨ ਦੇ ਨਾਮ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਅਜਿਹੇ ਇੰਟਰਨਸ਼ਿੱਪ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਦੇ ਆਧਾਰ ‘ਤੇ ਵਿਿਦਆਰਥੀਆਂ ਨੂੰ ਇਨ੍ਹਾਂ ਹਾਸਪਿਟੈਲਿਟੀ ਗਰੁੱਪ ਚੇਨਾਂ ਵੱਲੋਂ ਕੰਮ ‘ਤੇ ਰੱਖਣ ਦਾ ਮੌਕਾ ਵੀ ਮਿਲਦਾ ਹੈ।



ਇਹ ਮੌਕਾ ਵਿਿਦਆਰਥੀਆਂ ਨੂੰ ਵਿਸ਼ਵੀ ਪੱਧਰ ‘ਤੇ ਕੰਮ ਕਰਨ ਦਾ ਕੀਮਤੀ ਐਕਸਪੋਜ਼ਰ ਪ੍ਰਦਾਨ ਕਰ ਕੇ ਉਨ੍ਹਾਂ ਦੀ ਹੋਟਲ ਪ੍ਰਬੰਧਨ ਉਦਯੋਗ ਸਬੰਧੀ ਸਮਝ ਵਧਾਉਣ ਦੇ ਯੋਗ ਬਣਾਵੇਗਾ। ਅਜਿਹੇ ਪ੍ਰੋਗਰਾਮ ਵਿਿਦਆਰਥੀਆਂ ਨੂੰ ਵੱਖ ਵੱਖ ਸੱਭਿਆਚਾਰਾਂ, ਪਕਵਾਨਾਂ ਅਤੇ ਗਾਹਕਾਂ ਨਾਲ ਨਜਿੱਠਣ ਦਾ ਮੌਕਾ ਦੇ ਕੇ ਉਨ੍ਹਾਂ ਦੇ ਹੁਨਰ ਦਾ ਵਿਕਾਸ ਕਰਨ ਵਿੱਚ ਵੀ ਬੇਹੱਦ ਸਹਾਇਕ ਹੋਣਗੇ।ਜਿਸ ਦੇ ਨਤੀਜੇ ਵਜੋਂ ਵਿਿਦਆਰਥੀ ਪੇਸ਼ੇਵਾਰਾਂ ਦੇ ਰੂਪ ਵਿੱਚ ਭਾਰਤ ਜਾਂ ਵਿਦੇਸ਼ ਦੋਨੋਂ ਸਥਾਨਾਂ ਤੇ ਆਪਣਾ ਕੰਮ ਕਰਨ ਦੀਆਂ ਬੇਹਤਰ ਸੰਭਾਵਨਾਵਾਂ ਪ੍ਰਾਪਤ ਕਰ ਸਕਣ ਦੇ ਯੋਗ ਬਣਨਗੇ। ਜ਼ਿਕਰਯੋਗ ਹੈ ਕਿ ਕੋਵਿਡ ਮਹਾਂਮਾਰੀ ਨੂੰ ਰੋਕਣ ਲਈ ਯਾਤਰਾਵਾਂ ਸੰਬੰਧੀ ਲਗਾਈਆਂ ਪਾਬੰਦੀਆਂ ਹਟਾਉਣ ਉਪਰੰਤ ਭਾਰਤੀ ਹੋਸਪਟੈਲਿਟੀ ਇੰਡਸਟਰੀ ਮੁੜ ਤੋਂ ਸਰਗਰਮੀ ਬਟੋਰ ਰਹੀ ਹੈ।ਆਈਸੀਆਰਏ ਅਨੁਸਾਰ ਵਿੱਤੀ ਸਾਲ 2022 ਵਿੱਚ ਪ੍ਰੀ ਕੋਵਿਡ ਰੈਵੀਨਿਊ ਦੇ 60 ਫੀਸਦੀ ਵਾਧੇ ਨੂੰ ਦਰਜ ਕਰਨ ਲਈ ਤਿਆਰ ਹੈ।ਇਹ ਦ੍ਰਿਸ਼ਟੀਕੋਣ ਪ੍ਰਾਹੁਣਚਾਰੀ (ਹੋਸਪਟੈਲਿਟੀ), ਹੋਟਲ ਪ੍ਰਬੰੰਧਨ ਦੇ ਵਿਿਦਆਰਥੀਆਂ ਲਈ ਨੌਕਰੀ ਦੀਆਂ ਵਧਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।
ਇਹ ਇੰਟਰਨਸ਼ਿਪ ਪ੍ਰੋਗਰਾਮ ਸੀਸੀਐੱਚ, ਸੀਜੀਸੀ ਲਾਂਡਰਾ ਦੇ ਆਪਣੇ ਵਿਿਦਆਰਥੀਆਂ ਨੂੰ ਅਨੁਭਵੀ ਸਿੱਖਿਆ ਅਤੇ ਹੱਥੀਂ ਸਿਖਲਾਈ ਦੇ ਮੌਕੇ ਪ੍ਰਦਾਨ ਕਰ ਕੇ ਉਨ੍ਹਾਂ ਲਈ ਵਧੀਆ ਪਲੇਸਮੈਂਟ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।

No comments:


Wikipedia

Search results

Powered By Blogger