ਖਰੜ, 24 Aug : ਜ਼ਿਲ੍ਹਾ ਸਿਖਲਾਈ ਅਫਸਰ ਡਾ ਪ੍ਰਿਤਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ ਸੰਦੀਪ ਕੁਮਾਰ ਰਿਣਵਾ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਪਿੰਡ ਗੜਾਂਗਾਂ ਵਿਖੇ ਆਤਮਾ ਸਕੀਮ ਅਧੀਨ ਸੋਇਆਬੀਨ ਦੀ ਫਸਲ ਤੇ ਫਾਰਮ ਸਕੂਲ ਲਗਾਇਆ ਗਿਆ |
ਇਸ ਮੌਕੇ ਡਾ ਜਗਦੀਪ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਰੜ ਨੇ ਸੋਇਆਬੀਨ ਦੀ ਫਸਲ ਤੇ ਲੋਹੇ ਦੀ ਘਾਟ ਹੋਣ ਤੇ 60ਦਿਨਾਂ ਦੀ ਫ਼ਸਲ ਤੇ0.5% ਫੈਰਸ ਸਲਫੇਟ ਅਤੇ 2% ਯੂਰੀਆ ਰਲਾ ਕੇ ਛਿੜਕਾਅ ਕਰੋ ਉਨ੍ਹਾਂ ਦੱਸਿਆ ਕਿ ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ) ਇਹ ਸੁੰਡੀ ਪੱਤਿਆਂ ਦਾ ਹਰਾ ਮਾਦਾ ਖਾਂਦੇ ਹੈ ਅਤੇ ਸਿਰਫ਼ ਪੱਤੇ ਦੀ ਵਿਚਕਾਰਲੀ ਨਾੜ ਹੀ ਛੱਡਦੀ ਹੈ ਬਹੁਤੇ ਹਮਲੇ ਦੀ ਸੂਰਤ ਵਿਚ ਸਾਰੀ ਫਸਲ ਨਸ਼ਟ ਹੋ ਸਕਦੀ ਹੈ ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਖੇਤ ਦੇ ਕਿਸੇ ਹਿੱਸੇ ਵਿੱਚ ਹਮਲਾ ਕਰਦਿਆਂ ਹਨ ਇਸ ਕੀੜੇ ਰੋਕਥਾਮ ਹਮਲੇ ਵਾਲੇ ਪੌਦਿਆਂ ਨੂੰ ਸੁੰਡੀ ਸਮੇਤ ਪੁੱਟਕੇ ਜਮੀਨ ਵਿੱਚ ਦਬਾਉਣ ਨਾਲ ਨਸ਼ਟ ਕਰ ਕੇ ਕੀਤੀ ਜਾ ਸਕਦੀ ਹੈ ਵੱਡੀਆਂ ਸੁੰਡੀਆਂ ਨੂੰ ਪੈਰਾਂ ਹੇਠ ਦਬਾ ਕੇ ਜਾਂ ਮਿੱਟੀ ਦਾ ਤੇਲ ਵਾਲੇ ਪਾਣੀ ਵਿੱਚ ਪਾ ਕੇ ਮਾਰਿਆ ਜਾ ਸਕਦਾ ਹੈ ਇਸ ਮੌਕੇ ਕੁਲਵਿੰਦਰ ਸਿੰਘ ਈ ਟੀ ਐੱਮ ਨੇ ਕਿਸਾਨਾਂ ਨੂੰ ਪੀ ਐਮ ਕਿਸਾਨ ਨਿਧੀ ਯੋਜਨਾ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ|
ਇਸ ਮੌਕੇ ਕਿਸਾਨ ਹਰਚੰਦ ਸਿੰਘ, ਰਘਬੀਰ ਸਿੰਘ ਨੰਬਰਦਾਰ, ਮਨਦੀਪ ਸਿੰਘ, ਗੁਰਜਿੰਦਰ ਸਿੰਘ, ਸਤਨਾਮ ਸਿੰਘ ਅਤੇ ਹੋਰ ਵੀ ਕਿਸਾਨ ਹਾਜ਼ਰ ਸਨ
No comments:
Post a Comment