ਐਸ.ਏ.ਐਸ ਨਗਰ, 05 ਸਤੰਬਰ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਅਧਿਆਪਕ ਦਿਵਸ ਮੌਕੇ ਆਪਣੇ ਫੈਕਲਟੀ ਦੇ 122 ਮੈਂਬਰਾਂ ਨੂੰ ਅਕਾਦਮਿਕ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 26 ਫੈਕਲਟੀ ਮੈਂਬਰਾਂ ਨੂੰ ‘ਬੈਸਟ ਟੀਚਰ ਐਵਾਰਡ’ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਆ ਗਿਆ ਜਦ ਕਿ ਹੋਰਨਾਂ ਮੈਂਬਰਾਂ ਨੂੰ ਟੀਚਰ ਲਰਨਿੰਗ ਪ੍ਰਕਿਿਰਆ ਵਿੱਚ ਉੱਤਮਤਾ ਅਤੇ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ ਬੇਮਿਸਾਲ ਪ੍ਰਾਪਤੀਆਂ ਲਈ ਮਾਨਤਾ ਦਿੱਤੀ ਗਈ। ਸੀਜੀਸੀ ਲਾਂਡਰਾਂ ਦੇ ਅਕਾਦਮਿਕ ਡਾਇਰੈਕਟਰ ਡਾ ਜਗਤਾਰ ਸਿੰਘ ਖੱਟੜਾ ਨੂੰ ਉਨ੍ਹਾਂ ਵੱਲੋਂ ਅਕਾਦਮਿਕ ਖੇਤਰ ਵਿੱਚ 50 ਸਾਲਾਂ ਦੇ ਭਰਪੂਰ ਤਜ਼ੁਰਬੇ ਲਈ ’ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਅਦਾਰੇ ਦੇ ਅਧਿਆਪਕਾਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਧਿਆਪਕਾਂ ਨੇ ਸਿੱਖਿਆ, ਖੇਡਾਂ ਨੂੰ ਬੜਾਵਾ ਦੇਣ, ਸ਼ਖਸੀਅਤ ਵਿਕਾਸ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਿਸ਼ਆਂ ਉੱਤੇ ਸਕਿਟਸ, ਮੀਮਜ਼, ਡਾਂਸ ਅਤੇ ਗੀਤ ਆਦਿ ਵਿਿਭੰਨ ਤਰ੍ਹਾਂ ਦੀਆਂ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਸੇਵਾ ਅਤੇ ਸਮਰਪਣ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਸੀਜੀਸੀ ਦੀ ਉੱਤਮਤਾ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਵਿੱਚ ਫੈਕਲਟੀ ਮੈਂਬਰਾਂ ਦੇ ਅਣਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਤੇਜ਼ ਰਫ਼ਤਾਰੀ ਵਿਕਾਸ ਅਤੇ ਗਤੀਸ਼ੀਲਤਾ ਨੂੰ ਰੇਖਾਂਕਿਤ ਕਰਦਿਆਂ ਉਨ੍ਹਾਂ ਨੇ ਅਧਿਆਪਕਾਂ ਨੂੰ ਆਪਣੀ ਜਾਣਕਾਰੀ ਅਤੇ ਹੁਨਰ ਵਿੱਚ ਸਮੇਂ ਦੇ ਹਿਸਾਬ ਨਾਲ ਹੋਰ ਸੁਧਾਰ (ਬਦਲਾਅ) ਲਿਆਉਣ ਲਈ ਪ੍ਰੋਤਸਾਹਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਪਲੇਟਫਾਰਮ ਅਤੇ ਮੌਕੇ ਪ੍ਰਦਾਨ ਕਰਨ ਲਈ ਸੀਜੀਸੀ ਦੀ ਵਚਨਬੱਧਤਾ ਦਾ ਭਰੋਸਾ ਵੀ ਦਿਵਾਇਆ। ਫੈਕਲਟੀ ਮੈਂਬਰਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਸਾਰਿਆਂ ਨੂੰ ਵੱਡੇ ਸੁਪਨੇ ਦੇਖਣਾ ਜਾਰੀ ਰੱਖਣ, ਆਪਣੇ ਨਿੱਜੀ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣਾ ਰੋਡਮੈਪ ਤਿਆਰ ਕਰਨ ਲਈ ਦੀ ਸਲਾਹ ਵੀ ਦਿੱਤੀ।
ਅੰਤ ਵਿੱਚ ਇਨਾਮ ਵੰਡ ਸਮਾਗਮ ਨਾਲ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ। ਸਰਵੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਪ੍ਰੋ.ਅਰੁਣੀ ਬੱਤਾ, ਪ੍ਰੋ.(ਡਾ.) ਰਵੀ ਕੁਮਾਰ ਸ਼ਰਮਾ, ਪ੍ਰੋ ਨੀਰੂ ਜਸਵਾਲ, ਪ੍ਰੋ.(ਡਾ.)ਚਾਰੂ ਮੇਹਨ, ਪ੍ਰੋ. (ਡਾ.) ਪ੍ਰੀਤੀ, ਪ੍ਰੋ ਰਜਨੀਸ਼ ਕੁਮਾਰ, ਪ੍ਰੋ.(ਡਾ.)ਮਨਪ੍ਰੀਤ ਕੌਰ, ਪ੍ਰੋ. ਪੰਕਜ ਪਲਟਾ, ਪ੍ਰੋ.(ਡਾ.) ਸੰਗੀਤਾ, ਪ੍ਰੋ ਰੀਚਾ ਸੂਦ, ਪ੍ਰੋ.(ਡਾ.) ਅੰਕੁਰ ਸਿੰਘਲ, ਪ੍ਰੋ.(ਡਾ.) ਭਾਵਨਾ ਟੰਡਨ, ਪ੍ਰੋ.(ਡਾ.)ਸੁਪ੍ਰੀਆ ਅਗਨੀਹੋਤਰੀ, ਪ੍ਰੋ. ਅਭਿਨਵ ਸ਼ਰਮਾ, ਪ੍ਰੋ. ਪੱਲਵੀ ਅਹੀਰਾਓ, ਪ੍ਰੋ.ਮਿਨਾਕਸ਼ੀ ਜਸਵਾਲ, ਪ੍ਰੋ. ਕੀਰਤੀ ਪਰਾਸ਼ਰ ਆਦਿ ਸ਼ਾਮਲ ਸਨ।
No comments:
Post a Comment