ਐਸ.ਏ.ਐਸ ਨਗਰ 02 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਵੱਲੋ ਆਤਮਾ ਸਕੀਮ ਤਹਿਤ ਪਿੰਡ ਕੰਸਾਲਾ ਵਿਖੇ ਸ. ਸੁਖਦੇਵ ਸਿੰਘ ਵੱਲੋ ਬੀਜੀ ਗਈ ਝੋਨੇ ਦੀ ਸਿੱਧੀ ਬਿਜਾਈ ਤੇ ਫਾਰਮ ਸਕੂਲ ਦਾ ਚੌਥਾਂ ਸੈਸ਼ਨ ਲਗਾਇਆ ਗਿਆ । ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਤਕਨੀਕ ਨਾਲ ਬਿਜਾਈ ਕਰਨ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਜਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਪਾਣੀ ਨਾ ਖੜਨ ਕਾਰਨ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ।
ਫਾਰਮ ਸਕੂਲ ਵਿੱਚ ਕਿਸਾਨ ਦਰਸ਼ਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਖੇਤੀ ਸਮੱਗਰੀ ਦੀ ਵਰਤੋਂ ਕੀਤਾ ਜਾਵੇ।ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ਏ.ਡੀ.ੳ. ਨੇ ਕਿਸਾਨਾਂ ਨੂੰ ਝੋਨੇ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਬਾਰੇ ਤੇ ਰੋਕਥਾਮ ਲਈ ਸਪਰੇਅ ਕਾਰਨ ਦੇ ਸਹੀ ਤਰੀਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀਮਤੀ ਸੋਨੀਆ ਪ੍ਰਾਸ਼ਰ ਨੇ ਬਾਸਮਤੀ ਉੱਪਰ 10 ਕੀਟਨਾਸ਼ਕਾਂ ਦੇ ਸਪਰੇਅ ਕਰਨ ਤੋਂ ਗੁਰੇਜ ਕਾਰਨ ਦੀ ਸਲਾਹ ਦਿੱਤੀ।
ਇਸ ਮੌਕੇ ਕਿਸਾਨ ਪ੍ਰਗਟ ਸਿੰਘ, ਕਰਮ ਸਿੰਘ ਵਗੈਰਾਂ ਅਤੇ ਆਤਮਾ ਸਕੀਮ ਦਾ ਸਟਾਫ ਸ੍ਰੀਮਤੀ ਅਨੁਰਾਧਾ ਡੀ.ਪੀ.ਡੀ,ਜਸਵੰਤ ਸਿੰਘ, ਸਵਿੰਦਰ ਕੁਮਾਰ ਏ.ਟੀ.ਐਮ ਹਾਜ਼ਰ ਸਨ।
No comments:
Post a Comment