ਐਸ.ਏ.ਐਸ ਨਗਰ 02 ਸਤੰਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਂਵਾ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਐਸ.ਏ.ਐਸ.ਨਗਰ ਦੇ ਬਲਾਕਾਂ ਦੀਆਂ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ । ਇਹਨਾਂ ਖੇਡਾਂ ਦੌਰਾਨ ਅੱਜ ਖਰੜ੍ਹ ਬਲਾਕ ਵਿਖੇ ਖੇਡ ਮੰਤਰੀ ਪੰਜਾਬ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ, ਡਾਇਰੈਕਟਰ ਖੇਡ ਵਿਭਾਗ ਪੰਜਾਬ ਅਤੇ ਸਬ-ਡਿਵੀਜਨਲ ਮੈਜਿਸਟ੍ਰੇਟ ਖਰੜ ਵੱਲੋਂ ਸ਼ਿਰਕਤ ਕੀਤੀ ਗਈ । ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ।
ਵਧੇਰੇ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਬਲਾਕ ਡੇਰਾਬਸੀ ਵਿੱਚ ਕਬੱਡੀ ਅੰਡਰ 14 ਲੜਕਿਆ ਸਹਸ ਧਰਮਗੜ ਨੇ ਸਹਸ ਬਨੂੜ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਬੱਡੀ ਅੰਡਰ 14 ਲੜਕੀਆਂ ਕੁੜਾਂਵਾਲਾ ਨੇ ਭਗਵਾਸ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖੋ-ਖੋ ਖੇਡ ਵਿੱਚ ਅੰਡਰ 14 ਲੜਕੇ ਡੇਰਾਬਸੀ ਨੇ ਭਗਵਾਸ ਨੂੰ 5-1 ਨਾਲ ਹਰਾਇਆ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਬਲਾਕ ਮਾਜ਼ਰੀ ਖੋ-ਖੋ ਖੇਡ ਵਿੱਚ ਅੰਡਰ 14 ਲੜਕੇ ਰਾਣੀ ਮਾਜਰਾ ਨੇ ਸਹਸ ਮਾਜਰੀ ਨੂੰ 8-7 ਨਾਲ ਹਰਾਇਆ । ਅੰਡਰ-21 ਲੜਕੇ 800 ਮੀਟਰ ਰੇਸ ਵਿੱਚ ਅਮਨਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ,ਪੁਸ਼ਪਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰਣਜੋਧ ਸਿਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬਲਾਕ ਖਰੜ ਵਾਲੀਬਾਲ ਅੰਡਰ 14 ਲੜਕੇ ਆਦਰਸ਼ ਸਕੂਲ ਕਾਲੇਵਾਲ ਨੇ ਗੁਰੂ ਨਾਨਕ ਸਕੂਲ ਲਾਂਡਰਾਂ ਨੂੰ 2-0 ਨਾਲ ਹਰਾਇਆ। ਫੁੱਟਬਾਲ ਅੰਡਰ 17 ਲੜਕੇ ਓਕਰੇਜ ਇੰਟਰਨੈਸ਼ਨਲ ਸਕੂਲ ਲਾਂਡਰਾ ਨੇ ਸਿੰਘਪੁਰਾ ਨੂੰ 2-1 ਨਾਲ ਹਰਾਇਆ। ਫੁੱਟਬਾਲ ਅੰਡਰ 14 ਲੜਕੇ ਆਦਰਸ਼ ਸਕੂਲ ਨੇ ਬਦਰਪੁਰ ਨੂੰ 2-0 ਨਾਲ ਹਰਾਇਆ।
No comments:
Post a Comment