ਚੰਡੀਗੜ੍ਹ, 17 ਸਤੰਬਰ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਮਨਾਏ ਜਾਂਦੇ ਸੇਵਾ ਦਿਵਸ ਨੂੰ ਸਮਰਪਿਤ ਕਰਦਿਆਂ ਅੱਜ ਚੰਡੀਗੜ੍ਹ ਵੈਲਫ਼ੇਅਰ ਟਰੱਸਟ, ਐਨ.ਆਈ.ਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਸ਼ਾਲ ਸਿਹਤ ਜਾਂਚ ਕੈਂਪ ਨਾਲ ਸੇਵਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਚੰਡੀਗੜ੍ਹ ਦੇ ਸੈਕਟਰ—39 ਦੀ ਅਨਾਜ ਮੰਡੀ ਵਿਖੇ ਲਗਾਏ ਕੈਂਪ ਦਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਗਿਆ।
ਅੱਜ ਦੇ ਸਿਹਤ ਜਾਂਚ ਕੈਂਪ ਨੂੰ ਚੰਡੀਗੜ੍ਹ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਕਂੈਪ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸਿ਼ਰਕਤ ਕੀਤੀ, ਇਥੋਂ ਤੱਕ ਕਿ ਵੱਖ—ਵੱਖ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਵੱਖ—ਵੱਖ ਓ.ਪੀ.ਡੀ ਬੂਥਾਂ *ਤੇ ਲੋਕਾਂ ਦੀ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ।ਵੱਖ—ਵੱਖ ਕਿਸਮਾਂ ਦੇ ਕੈਂਸਰ ਲਈ 2 ਹਜ਼ਾਰ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਦਕਿ 5ਹਜ਼ਾਰ ਲੋਕਾਂ ਨੇ ਆਪਣੀਆਂ ਅੱਖਾਂ ਦੀ ਜ਼ਾਂਚ ਕਰਵਾਈ, 500 ਤੋਂ ਵੱਧ ਲੋਕਾਂ ਨੂੰ ਨਕਲੀ ਅੰਗ ਵੰਡੇ ਗਏ ਜਦਕਿ 1240 ਲੋਕਾਂ ਨੇ ਆਰਥੋਪੀਡਿਕ ਸੇਵਾਵਾਂ, 430 ਬਾਲ ਰੋਗਾਂ, 2000 ਗਾਇਨੀਕੋਲੋਜਿਸਟ, ਜਿੱਥੇ ਬਾਕੀਆਂ ਨੇ ਕ਼ੈਂਪਾਂ ਵਿੱਚ ਵੱਖ—ਵੱਖ ਓਪੀਡੀਜ਼ ਵਿੱਚ ਆਮ ਦਵਾਈਆਂ ਦੀਆਂ ਸੇਵਾਵਾਂ ਲਈਆਂ।
ਇਸ ਦੌਰਾਨ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਧਰਮਪਾਲ ਸਿੰਘ (ਆਈ.ਏ.ਐਸ), ਮਿਊਂਸੀਪਲ ਕਮਿਸ਼ਨਰ ਆਨੰਦਿਤਾ ਮਿਤਰਾ, ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਸਰਬਜੀਤ ਕੌਰ, ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਅਤੇ ਸੀ.ਜੀ.ਸੀ ਲਾਂਡਰਾ ਅਤੇ ਝੰਜੇੜੀ ਦੇ ਪ੍ਰਧਾਨ ਸ਼੍ਰੀ ਰਛਪਾਲ ਸਿੰਘ ਧਾਲੀਵਾਲ ਉਚੇਚੇ ਤੌਰ *ਤੇ ਹਾਜ਼ਰ ਸਨ।
ਇਸ ਮੈਗਾ ਹੈਲਥ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਜਿੱਥੇ ਕੈਂਸਰ ਸਬੰਧੀ 7 ਵੱਖੋ ਵੱਖਰੇ ਟੈਸਟ ਕੀਤੇ ਗਏ ਉਥੇ ਹੀ ਮਾਨਸਿਕ ਰੋਗੀਆਂ, ਦਿਲ, ਅ¤ਖਾਂ ਅਤੇ ਦµਦਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਬ¤ਚਿਆਂ ਦੀ ਸਿਹਤ ਜਾਂਚ, ਜਨਰਲ ਲੈਬ ਟੈਸਟ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ।ਕੈਂਪ ਦੌਰਾਨ 300 ਡਾਕਟਰ ਅਤੇ 300 ਤੋਂ ਜ਼ਿਆਦਾ ਮੈਡੀਕੋਜ਼ ਸਮੇਤ ਟਰੱਸਟ ਦੇ 1 ਹਜ਼ਾਰ ਤੋਂ ਵੱਧ ਵਾਲੰਟੀਅਰ ਸਿਹਤ ਸੇਵਾਵਾਂ ਲਈ ਮੌਜੂਦ ਰਹੇ।ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕੈਂਪ ਦਾ ਦੌਰਾ ਕਰਦਿਆਂ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਸਹਿਯੋਗ ਨਾਲ ਪ੍ਰੋਸਥੈਟਿਕ ਅੰਗ ਫਿ਼ਟਿੰਗ ਕੈਂਪ ਦਾ ਆਯੋਜਨ ਵੀ ਕਰਵਾਇਆ, ਜਿਥੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ ਨੂੰ ਨਕਲੀ ਅੰਗ ਫਿੱਟ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ।
ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਟੀ.ਬੀ. ਮੁਕਤ ਭਾਰਤ ਮੁਹਿੰਮ ਦਾ ਆਗ਼ਾਜ਼ ਪ੍ਰੋਗਰਾਮ ਦੌਰਾਨ ਕੀਤਾ ਗਿਆ, ਜਿਸ ਦੌਰਾਨ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ ਵੱਲੋਂ ਟੀ.ਬੀ ਦੇ ਮਰੀਜ਼ਾਂ ਨੂੰ ਟੀ.ਬੀ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਫਲਾਂ ਦੀਆਂ ਟੋਕਰੀਆਂ ਵੀ ਵੰਡੀਆਂ ਗਈਆਂ।
ਕੈਂਪ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਲੋਕ ਭਲਾਈ ਨੂੰ ਸਮਰਪਿਤ ਵੱਖ—ਵੱਖ ਗਤੀਵਿਧੀਆਂ ਕਰਵਾ ਕੇ ਮਨਾਇਆ ਜਾ ਰਿਹਾ ਹੈ।ਇਸ ਇਤਿਹਾਸਕ ਸਮਾਗਮ ਲਈ ਉਨ੍ਹਾਂ ਸ. ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਸ਼ਟਰ ਪੁੱਤਰ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿਨ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਤੱਕ ਮਨਾਉਣ ਦਾ ਇੱਕ ਮਿਸਾਲੀ ਉਪਰਾਲਾ ਹੈ। ਉਨ੍ਹਾਂ ਪ੍ਰੇਰਨਾ ਦਿੱਤੀ ਕਿ ਇਸ ਕੈਂਪ ਨੂੰ ਸਫ਼ਲ ਬਣ ਕੇ ਸਮੁੱਚੇ ਭਾਰਤ ਵਾਸੀਆਂ ਨੂੰ ਭਲਾਈ ਅਤੇ ਸੇਵਾ ਦਾ ਸੁਨੇਹਾ ਦੇਣਾ ਹੈ ਅਤੇ ਇਸ ਲਈ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕੈਂਸਰ ਸਮੇਤ ਟੀ.ਬੀ ਦੀ ਜਾਂਚ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।ਇਸ ਲਈ ਸਾਲ 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਲਈ ਲੋਕਾਂ ਨੂੰ ਇਸ ਮੁਫ਼ਤ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਬੋਲਦਿਆਂ ਯੂਟੀ ਪ੍ਰਸ਼ਾਸਕ, ਚੰਡੀਗੜ੍ਹ ਦੇ ਮਾਨਯੋਗ ਸਲਾਹਕਾਰ ਸ਼ੀ੍ਰ ਧਰਮਪਾਲ ਸਿੰਘ (ਆਈ.ਏ.ਐਸ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਪਹੁੰਚਯੋਗ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੇ ਗਏ ਯਤਨਾਂ ਨੂੰ ਸਫ਼ਲਤਾ ਮਿਲੀ ਹੈ।ਸਿਹਤ ਸੰਭਾਲ ਵਿੱਚ ਤਾਕਤ ਅਤੇ ਅਗਵਾਈ ਦੀ ਨੀਂਹ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵੈਲਫ਼ੇਅਰ ਟਰੱਸਟ, ਐਨ.ਆਈ.ਡੀ. ਫਾਊਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਵੱਲੋਂ ਅਜਿਹੇ ਉਪਰਾਲੇ ਕਰਕੇ ਯੂਟੀ ਪ੍ਰਸ਼ਾਸਨ ਦੇ ਯਤਨਾਂ ਨੂੰ ਹੋਰ ਬੁਲੰਦ ਕੀਤਾ ਗਿਆ ਹੈ।
ਇਸ ਮੌਕੇ *ਤੇ ਬੋਲਦਿਆਂ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸµਸਥਾਪਕ ਸਤਨਾਮ ਸਿµਘ ਸµਧੂ ਨੇ ਕਿਹਾ ਕਿ ਲੋਕਾਂ ਦੇ ਸ¤ਚੇ ਨੇਤਾ ਵਜੋਂ ਪ੍ਰਧਾਨ ਮµਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿਖਾਇਆ ਹੈ ਕਿ ਮਨੁ¤ਖਤਾ ਦੀ ਸੇਵਾ ਸੱਭ ਤੋਂ ਵ¤ਡੀ ਸੇਵਾ ਹੈ।ਸ਼੍ਰੀ ਨਰੇਂਦਰ ਮੋਦੀ ਦੁਆਰਾ ਦਰਸਾਏ, ਬਜ਼਼ੁਰਗਾਂ, ਔਰਤਾਂ ਅਤੇ ਬ¤ਚਿਆਂ ਸਮੇਤ ਸਮਾਜ ਦੇ ਹਰ ਵਰਗ ਦੀ ਸੇਵਾ ਨੂੰ ਸ਼ਾਮਲ ਕਰਨ ਲਈ, ਟਰੱਸਟ ਨੇ ਮਾਨਯੋਗ ਪ੍ਰਧਾਨ ਮµਤਰੀ ਦੇ 72ਵੇਂ ਜਨਮ ਦਿਨ ਦੇ ਮੌਕੇ *ਤੇ ਸੇਵਾ ਭਾਵਨਾ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਹ ਕੈਂਪ ਭਾਰਤ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਅਤੇ ਫਿੱਟ ਇੰਡੀਆ ਅੰਦੋਲਨ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਹੈ ਅਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹਰ ਆਮ ਆਦਮੀ ਤੱਕ ਪਹੁੰਚਯੋਗ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣ ਦੇ ਦ੍ਰਿਸ਼ਟੀਕੋਣ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਸਿਹਤ ਸੂਚਕਾਂਕ 2021—22 ਵਿ¤ਚ ਚµਡੀਗੜ੍ਹ ਦੂਜੇ ਸਥਾਨ *ਤੇ ਹੈ ਅਤੇ ਇਹ ਕੈਂਪ ਟਰੱਸਟ ਵੱਲੋਂ ਸ਼ਹਿਰ ਨੂੰ ਸਿਹਤ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਬਣਾਉਣ ਅਤੇ ਸਿਹਤ ਸੂਚਕਾਂਕ ਵਿੱਚ ਚµਡੀਗੜ੍ਹ ਦੀ ਰੈਂਕਿµਗ ਨੂੰ ਬਿਹਤਰ ਬਣਾਉਣ ਲਈ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਦੇ ਅੰਤਰਗਤ ਚੰਡੀਗੜ੍ਹ ਵੈਲਫੇਅਰ ਟਰੱਸਟ ਨਗਰ ਨਿਗਮ ਚµਡੀਗੜ੍ਹ, ਸਿਹਤ ਵਿਭਾਗ, ਆਯੂਸ਼ ਡਾਇਰੈਕਟੋਰੇਟ ਚੰਡੀਗੜ੍ਹ, ਨੈਸ਼ਨਲ ਰੂਰਲ ਹੈਲਥ ਮਿਸ਼ਨ ਅਤੇ ਪੀ.ਜੀ.ਆਈ ਦੇ ਸਹਿਯੋਗ ਨਾਲ ਕµਮ ਕਰੇਗੀ।
ਉਨ੍ਹਾਂ ਕਿਹਾ ਕਿ ਸੰਸਥਾ ਹੋਣ ਦੇ ਨਾਤੇ ਅਸੀਂ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹਾਂ।ਇਸ ਦਿਸ਼ਾ ਵਿ¤ਚ ਚµਡੀਗੜ੍ਹ ਯੂਨੀਵਰਸਿਟੀ ਅਤੇ ਚµਡੀਗੜ੍ਹ ਵੈ¤ਲਫ਼ੇਅਰ ਟਰ¤ਸਟ ਵੱਲੋਂ ਪਹਿਲਾਂ ਵੀ ਕਈ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾ ਚੁ¤ਕੇ ਹਨ।ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹੈਲਥ ਇµਡੈਕਸ ਵਿ¤ਚ ਚµਡੀਗੜ੍ਹ ਦੀ ਰੈਂਕ ਨੂੰ ਹੋਰ ਉ¤ਚਾ ਚੁ¤ਕਣਾ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਚµਡੀਗੜ੍ਹ ਦੇ ਸਮੂਹ ਨਿਵਾਸੀ ਇਸ ਕੈਂਪ ਦਾ ਲਾਭ ਉਠਾਉਣਗੇ ਅਤੇ ਅਸੀਂ ਭਵਿ¤ਖ ਵਿ¤ਚ ਵੀ ਅਜਿਹੇ ਮੁਫ਼ਤ ਮੈਗਾ ਸਿਹਤ ਕੈਂਪਾਂ ਦਾ ਆਯੋਜਨ ਕਰਦੇ ਰਹਾਂਗੇ।ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅਤਿ—ਆਧੁਨਿਕ ਮਸ਼ੀਨਾਂ ਨਾਲ ਕੈਂਸਰ ਦੇ ਰੋਗ ਸਬੰਧੀ ਸਕਰੀਨਿੰਗ ਕੀਤੀ ਜਾਵੇਗੀ ਉਥੇ ਹੀ ਸ਼ਹਿਰ ਵਾਸੀਆਂ ਨੂੰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਅਤੇ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਹਰ ਸਾਲ ਵ¤ਧ ਰਹੇ ਕੇਸਾਂ ਦੇ ਨਾਲ ਚµਡੀਗੜ੍ਹ ਪੂਰੇ ਦੇਸ਼ ਵਿ¤ਚ ਕੈਂਸਰ ਦਾ ਸਭ ਤੋਂ ਵ¤ਧ ਖ਼ਤਰਾ ਹੈ। ਚµਡੀਗੜ੍ਹ ਵਿ¤ਚ ਔਰਤਾਂ ਅਤੇ ਮਰਦਾਂ ਵਿ¤ਚ ਕੈਂਸਰ ਹੋਣ ਦੀ ਦਰ ਸਭ ਤੋਂ ਵ¤ਧ ਹੈ। ਚµਡੀਗੜ੍ਹ ਦੀ ਹਰ 1 ਲ¤ਖ ਅਬਾਦੀ ਵਿ¤ਚ 105 ਔਰਤਾਂ ਅਤੇ ਹਰ 1 ਲ¤ਖ ਦੀ ਆਬਾਦੀ ਵਿ¤ਚੋਂ 93.4 ਮਰਦ ਇਸ ਭਿਆਨਕ ਬਿਮਾਰੀ ਤੋਂ ਪੀੜਤ ਹਨ, ਜਦੋਂ ਕਿ ਰਾਸ਼ਟਰੀ ਕੈਂਸਰ ਦੀ ਦਰ 97.4 ਪ੍ਰਤੀ 1 ਲ¤ਖ ਔਰਤਾਂ ਵਿ¤ਚ ਅਤੇ 92.4 ਪ੍ਰਤੀ 1 ਲ¤ਖ ਮਰਦਾਂ ਵਿ¤ਚ ਹੈ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਔਰਤਾਂ ਨੂੰ ਵੀ ਅ¤ਗੇ ਆਉਣਾ ਚਾਹੀਦਾ ਹੈ ਅਤੇ ਛਾਤੀ ਦੇ ਕੈਂਸਰ ਲਈ ਆਪਣੇ ਆਪ ਦੀ ਜਾਂਚ ਕਰਨੀ ਚਾਹੀਦੀ ਹੈ, ਜੋ ਕਿ ਵਿਸ਼ਵ ਭਰ ਵਿ¤ਚ ਇ¤ਕ ਵਧ ਰਿਹਾ ਵਰਤਾਰਾ ਹੈ।ਉਨ੍ਹਾਂ ਦੱਸਿਆ ਕਿ ਅ¤ਜ ਹਰ 8 ਵਿ¤ਚੋਂ ਇ¤ਕ ਔਰਤ ਛਾਤੀ ਦੇ ਕੈਂਸਰ ਤੋਂ ਪੀੜਤ ਹੈ, ਜੋ ਚਾਰ ਦਹਾਕੇ ਪਹਿਲਾਂ 11 ਵਿ¤ਚੋਂ 1 ਸੀ। ਅਜਿਹੀ ਚਿੰਤਾਜਨਕ ਸਥਿਤੀ ਦੇ ਮ¤ਦੇਨਜ਼ਰ ਅਸੀਂ ਨਾਗਰਿਕਾਂ ਨੂੰ ਛਾਤੀ ਦੇ ਕੈਂਸਰ, ਕਿਡਨੀ ਕੈਂਸਰ, ਲਿµਫੋਮਾ, ਬ੍ਰੇਨ ਕੈਂਸਰ, ਪ੍ਰੋਸਟੇਟ ਕੈਂਸਰ, ਹ¤ਡੀਆਂ ਦੇ ਕੈਂਸਰ ਅਤੇ ਫੇਫੜਿਆਂ ਦੇ ਕੈਂਸਰ ਸਮੇਤ 7 ਕਿਸਮਾਂ ਦੇ ਕੈਂਸਰਾਂ ਦੀ ਮੁਫਤ ਜਾਂਚ ਲਈ ਕੈਂਪ ਦਾ ਆਯੋਜਨ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਸੱਭਿਆਚਾਰਕ ਵਭਿੰਨਤਾ ਪੱਖੋਂ ਸ਼ਹਿਰ ਚੰਡੀਗੜ੍ਹ ਪ੍ਰਮੁੱਖ ਸ਼ਹਿਰਾਂ ਵਿਚੋਂ ਇੱਕ ਹੈ, ਜਿੱਥੇ ਵੱਖੋ—ਵੱਖਰੇ ਸੂਬਿਆਂ ਤੋਂ ਲੋਕ ਰਹਿੰਦੇ ਹਨ।ਟਰੱਸਟ ਵੱਲੋਂ ਸੱਭਿਆਚਾਰਕ ਵਭਿੰਨਤਾ *ਤੇ ਧਿਆਨ ਕੇਂਦਰਤ ਕਰਦਿਆਂ ‘ਏਕ ਭਾਰਤ ਸ਼੍ਰੇਸ਼ਠ ਭਾਰਤ* ਅਧੀਨ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਜਾਵੇਗਾ, ਜਿਥੇ ਦੇਸ਼ ਦੇ ਵੱਖ—ਵੱਖ ਸੱਭਿਆਚਾਰਾਂ ਸਬੰਧੀ ਪੋਸ਼ਾਕਾਂ, ਲੋਕ ਨਾਚਾਂ ਆਦਿ ਦੀ ਝਲਕ ਵੇਖਣ ਨੂੰ ਮਿਲੇਗੀ।ਇਸੇ ਤਰ੍ਹਾਂ ਪੰਦਰਵਾੜੇ ਦੌਰਾਨ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਖਾਦੀ ਦੇ ਉਤਪਾਦਾਂ ਸਬੰਧੀ ਪ੍ਰਦਰਸ਼ਨੀ ਲਗਾਈ ਜਾਵੇਗੀ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵੱਲੋਂ ਲਗਾਏ ਮੈਗਾ ਸਿਹਤ ਜਾਂਚ ਕੈਂਪ ਦਾ ਉਦਘਾਟਨ ਕਰਦੇ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਸ. ਸਤਨਾਮ ਸਿੰਘ ਸੰਧੂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ।
No comments:
Post a Comment