SBP GROUP

SBP GROUP

Search This Blog

Total Pageviews

ਪਰਾਲੀ ਪ੍ਰਬੰਧਨ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਲਈ ਕੱਢਿਆ ਗਿਆ ਡਰਾਅ : ਮੁੱਖ ਖੇਤੀਬਾੜੀ ਅਫਸਰ

 ਐਸ.ਏ.ਐਸ. ਨਗਰ 15 ਸਤੰਬਰ : ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ਼੍ਰੀ ਅਮਿਤ ਤਲਵਾੜ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਸ਼੍ਰੀਮਤੀ ਅਵਨੀਤ ਕੌਰ ਵਧੀਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜਿਲ੍ਹੇ ਵਿੱਚ ਵੱਖ ਵੱਖ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਇਨ ਅਰਜੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਕੰਪਿਊਟਰ ਰਾਹੀਂ ਡਰਾਅ ਕੱਢਿਆ ਗਿਆ। 


ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ -ਕਮ - ਕਨਵੀਨਰ ਜਿਲ੍ਹਾ ਪੱਧਰੀ ਕਾਰਜਕਾਰੀ ਐਗਜੂਕੀਯੂਟਿਵ ਕਮੇਟੀ ਐਸ.ਏ.ਐਸ.ਨਗਰ ਨੇ ਦੱਸਿਆ ਕਿ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ  ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈ.ਈ.ਸੀ. ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾਂਣੀ ਹੈ।  ਉਨ੍ਹਾਂ ਨੇ ਇਹ ਵੀ ਦੱਸਿਆ ਕਿ  ਸਰਕਾਰ ਦੁਆਰਾ ਤਿਆਰ ਕੀਤੇ ਗਏੇ ਸੀ.ਆਰ.ਐਮ. ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2022-23 ਦੋਰਾਨ ਕੁੱਲ 521 ਅਰਜੀਆਂ ਜਿਨਾਂ ਵਿੱਚ 656  ਮਸ਼ੀਨਾਂ ਲਈ ਆਨਲਾਇਨ ਪ੍ਰਾਪਤ ਹੋਈਆਂ ਸਨ ।  ਉਨਾਂ ਨੇ ਇਹ ਵੀ  ਦੱਸਿਆ ਕਿ ਇਸ ਜਿਲ੍ਹਾ ਦਾ ਸੁਪਰ ਸੀਡਰ ਮਸ਼ੀਨਾਂ  ਦਾ ਟੀਚਾ 25 ਦਾ ਸੀ, ਪਰ ਕਿਸਾਨਾ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸੁਪਰ ਸੀਡਰ ਦੀਆਂ ਪ੍ਰਾਪਤ ਹੋਈਆਂ 468 ਅਰਜੀਆਂ ਵਿਰੁੱਧ 114  ਮਸ਼ੀਨਾਂ ਦੀ ਸਬਸਿਡੀ ਦੇਣ ਲਈ ਡਰਾਅ ਕੱਢਿਆ ਗਿਆ। ਇਸ ਤਰ੍ਰਾਂ ਜੀਰੋ ਟਿੱਲ ਡਰਿੱਲ ਮਸ਼ੀਨਾਂ 53 ਵਿਚੋਂ 03, ਪੈਡੀ ਸਟਰਾਅ ਚੋਪਰ/ ਮਲਚਰ 49 ਵਿਚੋਂ 11 ਮਸ਼ੀਨਾਂ, ਸਰਬਮਾਸਟਰ/ ਰੋਟਰੀ ਸਲੈਸਰ  26 ਵਿਚੋਂ 14 ਅਤੇ  ਕਰੋਪ ਰੀਪਰ 4 ਵਿਚੋਂ 1 ਮਸ਼ੀਨ ਦਾ ਡਰਾਅ ਕੱਢਿਆ ਗਿਆ।   

ਉਨ੍ਹਾਂ ਦੱਸਿਆ ਕਿ ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓ. ਦੁਆਰਾ ਅਪਲਾਈ ਕੀਤੀਆਂ ਗਈਆਂ 7 ਮਸ਼ੀਨਾਂ ਦੇਣ ਦਾ ਫੈਸਲਾ ਕੀਤਾ ਗਿਆ। 

ਇਸ ਮੌਕੇ  ਡਿਪਟੀ ਸੁਪਰਡੈਂਟ ਆਫ ਪੁਲਿਸ ਮੋਹਾਲੀ  ਸ੍ਰੀ ਨਰਿੰਦਰ ਚੌਧਰੀ, ਖੇਤੀ ਮਾਹਿਰ ਸ਼੍ਰੀਮਤੀ ਹਰਮੀਤ ਕੌਰ  ਕਿ੍ਸ਼ੀ ਵਿਗਿਆਨ ਕੇਂਦਰ ਮੋਹਾਲੀ,  ਸ਼੍ਰੀ ਉਪਕਾਰ ਸਿੰਘ ਮਨੈਜਰ ਲੀਡ ਬੈਂਕ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜਿਲ੍ਹੇ ਦੇ ਲਗਭਗ 40 ਕਿਸਾਨਾਂ ਵੱਲੋਂ ਭਾਗ ਲਿਆ ।

No comments:


Wikipedia

Search results

Powered By Blogger