SBP GROUP

SBP GROUP

Search This Blog

Total Pageviews

ਕਾਰਪੋਰੇਸ਼ਨ ਮੋਹਾਲੀ ਦੀਆਂ ਖੇਡਾਂ ਦੇ ਦੂਜੇ ਦਿਨ ਦੀ ਖੇਡ ਭਵਨ ਵਿਖੇ ਸ਼ੁਰਆਤ : ਸ੍ਰੀਮਤੀ ਗੁਰਦੀਪ ਕੌਰ (ਜਿਲ੍ਹਾਂ ਖੇਡ ਅਫ਼ਸਰ)

 ਐਸ.ਏ.ਐਸ ਨਗਰ 06 ਸਤੰਬਰ : ਹਲਕਾ ਵਿਧਾਇਕ  ਕੁਲਵੰਤ ਸਿੰਘ ਵੱਲੋਂ ਬੀਤੇ ਕੱਲ ਕਾਰਪੋਰੇਸ਼ਨ ਮੋਹਾਲੀ ਦੀਆਂ ਖੇਡਾਂ ਦੀ ਸ਼ੁਰਆਤ ਬਹੁ-ਮੰਤਵੀ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਕਰਵਾਈ ਗਈ । ਇਨ੍ਹਾਂ ਖੇਡਾਂ ਵਿੱਚ ਮੋਹਾਲੀ ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਖੇਡ ਦਾ ਪ੍ਰਦਸ਼ਨ ਕੀਤਾ । ਇਹ ਖੇਡਾਂ 7 ਸਤੰਬਰ ਤੱਕ ਚਲਣੀਆਂ ਹਨ ।




ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾਂ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਫੁੱਟਬਾਲ ਲੜਕੇ ਅੰਡਰ 21 ਕੋਚਿੰਗ ਸੈਂਟਰ 78 ਨੇ ਫੁੱਟਬਾਲ ਕਲੱਬ ਮੋਹਾਲੀ ਨੂੰ 2-0 ਨਾਲ ਹਰਾਇਆ । ਇਸੇ ਤਰ੍ਹਾਂ ਕੋਚਿੰਗ ਸੈਂਟਰ 78 ਨੇ ਲਰਨਿੰਗ ਪਾਥ ਨੂੰ 3-0 ਨਾਲ ਹਰਇਆ ਅਤੇ ਅੰਡਰ 17 ਸ਼ੈਮਰਾਕ ਸਕੂਲ ਨੇ ਬੀ.ਐਸ.ਐਚ.ਆਰੀਆ ਸਕੂਲ ਨੂੰ 3-0 ਨਾਲ ਹਰਇਆ । 

ਇਸ ਤੋ ਇਲਾਵਾ ਉਨ੍ਹਾਂ ਦੱਸਿਆ ਕਿ ਵਾਲੀਬਾਲ ਲੜਕੇ ਅੰਡਰ 14 ਪੀ.ਆਈ.ਐਸ ਨੇ ਮਨੌਲੀ ਸਕੂਲ ਨੂੰ 3-0 ਨਾਲ ਹਰਾਇਆ। ਅੰਡਰ 17 - ਪੀ.ਆਈ. ਐਸ. ਨੇ 3ਬੀ2 ਸਕੂਲ ਨੂੰ 2-1 ਨਾਲ ਹਰਾਇਆ ਅਤੇ ਅੰਡਰ 21 - ਪੀ.ਆਈ. ਐਸ. ਨੇ 3ਬੀ2 ਸਕੂਲ ਨੂੰ 2-1 ਨਾਲ ਹਰਾਇਆ । ਉਨ੍ਹਾਂ ਕਿਹਾ ਕਿ ਇਸ ਦੌਰਾਨ ਕਬੱਡੀ ਨੈਸ਼ਨਲ, ਰੱਸਾਕੱਸੀ, ਲੋਗਜੰਪ ਅਤੇ 400 ਮੀਟਰ ਰੇਸ ਮੁਕਾਬਲੇ ਵੀ ਕਰਵਾਏ ਗਏ ।


No comments:


Wikipedia

Search results

Powered By Blogger