ਐਸ.ਏ.ਐਸ.ਨਗਰ, 17 ਸਤੰਬਰ : ਖੇਡਾਂ
ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ
ਸੈਕਟਰ 78 ਐਸ.ਏ.ਐਸ ਨਗਰ ਵਿਖੇ ਛੇਵੇ ਦਿਨ ਖੇਡਾਂ ਅੰਡਰ-14, ਅੰਡਰ-17 ਅਤੇ ਅੰਡਰ-21 ਦੇ
ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ
ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਛੇਵੇਂ ਦਿਨ ਦੀਆਂ ਖੇਡਾਂ ਦੇ ਰਿਜਲਟ ਸਾਂਝੇ
ਕਰਦਿਆਂ ਦੱਸਿਆ ਕਿ ਫੁੱਟਬਾਲ-ਅੰਡਰ 21 (ਲੜਕੇ) ਸਿੰਘਪੁਰਾ ਨੇ ਖਾਲਸਾ ਸਕੂਲ ਕੁਰਾਲੀ ਨੂੰ
3-0 ਨਾਲ ਹਰਾਇਆ ਅਤੇ ਕਿਕਸ ਐਫ.ਸੀ ਡੇਰਾਬੱਸੀ ਨੇ ਸੇਂਟ ਸੋਲਜਰ ਨੂੰ 2-1 ਨਾਲ ਹਰਾਇਆ।
ਉਨ੍ਹਾਂ
ਕਬੱਡੀ ਖੇਡ ਮੁਕਾਬਲਿਆਂ ਬਾਰੇ ਦੱਸਿਆ ਕਿ ਅੰਡਰ-14 (ਲੜਕੀਆਂ) ਸੈਦਪੁਰ ਨੇ ਪਹਿਲਾ ਅਤੇ
ਸਹਸ ਲਾਲੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ -21 (ਲੜਕੀਆਂ) ਸੋਹਾਣਾ ਨੇ ਪਹਿਲਾ
ਅਤੇ ਲਾਲੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ
ਰੋਲਰ ਸਕੇਟਿੰਗ ਦੇ ਰਿਜਲਟ ਸਾਂਝੇ ਕਰਦੇ ਹੋਏ ਦੱਸਿਆ ਕਿ ਅੰਡਰ- 14 (ਲੜਕੇ) ਕੋਚਿੰਗ
ਸੈਂਟਰ ਸੈਕਟਰ 78 ਐਸ.ਏ.ਐਸ ਨਗਰ ਦੇ ਖਿਡਾਰੀਆਂ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਮੱਲਾਂ
ਮਾਰੀਆਂ ਜਿਸ ਵਿੱਚੋਂ ਭੱਵਿਆ ਕੰਬੋਜ ਨੇ 3 ਗੋਲਡ ਮੈਡਲ, ਏਕਮਜੋਤ ਸੈਣੀ ਅਤੇ ਗੁਰਸਹਿਜ
ਸਿੰਘ ਨੇ 1,1 ਗੋਲਡ ਮੈਡਲ ਪ੍ਰਾਪਤ ਕੀਤਾ। ।
ਉਨ੍ਹਾਂ
ਵਾਲੀਬਾਲ ਖੇਡ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਡਰ 17 (ਲੜਕੇ) ਖਾਲਸਾ ਸੀ.ਸੈ.
ਸਕੂਲ ਕੁਰਾਲੀ ਨੇ ਸ਼ੈਮਰਾਕ ਸਕੂਲ ਮੋਹਾਲੀ ਨੂੰ ਹਰਾਇਆ, ਲਾਰਡ ਮਹਾਵੀਰ ਸਕੂਲ ਨੇ ਤਿਊੜ
ਨੂੰ ਹਰਾਇਆ ਅਤੇ ਅੰਡਰ 21 (ਲੜਕੇ) ਦੇ ਮੁਕਾਬਲੇ ਵਿੱਚ ਮਾਡਲ ਸਕੂਲ ਖਰੜ੍ਹ ਨੇ ਡੀ.ਏ.ਵੀ
ਸਕੂਲ ਕੁਰਾਲੀ ਨੂੰ ਹਰਾਇਆ।
No comments:
Post a Comment