Tuesday, October 18, 2022

ਰਾਜ ਪੱਧਰੀ ਖੇਡਾਂ ਦੇ ਚੌਥੇ ਦਿਨ ਫੁੱਟਬਾਲ, ਬੈਡਮਿੰਟਨ, ਲਾਅਨ ਟੈਨਿਸ, ਜਿਮਨਾਸਟਿਕਸ ਅਤੇ ਤੈਰਾਕੀ ਦੇ ਖੇਡ ਮੁਕਾਬਲੇ ਕਰਵਾਏ ਗਏ

ਐਸ ਏ ਐਸ ਨਗਰ 18 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੇ ਅੱਜ ਚੋਥੇ ਦਿਨ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ,  ਮਿਤੀ 18 ਅਕਤੂਬਰ ਨੂੰ  ਨੂੰ ਹੋਏ ਫੁੱਟਬਾਲ ਅੰਡਰ-17 ਲੜਕਿਆਂ ਦੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਰੂਪਨਗਰ ਨੇ ਗੁਰਦਾਸਪੁਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਗੁਰਦਾਸਪੁਰ ਨੇ ਦੂਜਾ ਸਥਾਨ ਅਤੇ ਕਪੂਰਥਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।



ਬੈਡਮਿੰਟਨ ਅੰਡਰ -14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ  ਲੁਧਿਆਣਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ, ਲੜਕੇ ਅੰਡਰ-17 ਵਿੱਚ ਗੁਰਦਾਸਪੁਰ ਨੇ ਪਹਿਲਾ ਸ਼੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ, ਲੜਕੀਆਂ ਅੰਡਰ -17 ਵਿੱਚ ਜਲੰਧਰ ਨੇ ਪਹਿਲਾ ਸੰਗਰੂਰ ਨੇ ਦੂਜਾ ਅਤੇ ਲੜਕੀਆਂ ਅੰਡਰ 21- ਵਿੱਚ ਜਲੰਧਰ ਨੇ ਪਹਿਲਾ ਅਤੇ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਲਾਅਨ ਟੈਨਿਸ ਅੰਡਰ-21 ਲੜਕਿਆਂ ਦੇ ਹੋਏ ਵਿਅਕਤੀਗਤ ਫਾਈਨਲ ਮੁਕਾਬਲਿਆਂ ਵਿੱਚ ਮਾਧਵ ਸ਼ਰਮਾਂ ਲੁਧਿਆਣਾ ਨੇ ਪਹਿਲਾ, ਗੁਰਨੂਰ ਲੁਧਿਆਣਾ ਨੇ ਦੂਜਾ ਅਤੇ ਚਹਿਲ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜਿਮਨਾਸਟਿਕਸ ਅੰਡਰ- 17 ਲੜਕਿਆਂ ਵਿੱਚ ਪਟਿਆਲਾ ਨੇ ਪਹਿਲਾ , ਗੁਰਦਾਸਪੁਰ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਲ ਰਾਊਂਡ ਬੈਸਟ ਜਿਮਨਾਸਟ ਵਿੱਚ ਸੁਖਨੂਰਪ੍ਰੀਤ ਕੌਰ  ਪਟਿਆਲਾ ਨੇ ਪਹਿਲਾ, ਆਭਾ ਪਟਿਆਲਾ ਨੇ ਦੂਜਾ ਅਤੇ ਨਿਸ਼ਾ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger