Sunday, October 30, 2022

'ਆਪ' ਨੇ ਹੈਲੀਕਾਪਟਰ 'ਚ ਹਿਮਾਚਲ ਜਾਣ ਲਈ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੂੰ ਲਿਆ ਆੜੇ ਹੱਥੀਂ

  ਚੰਡੀਗੜ੍ਹ, 30 ਅਕਤੂਬਰ: ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਚੋਣ ਪ੍ਰਚਾਰ ਲਈ ਹੈਲੀਕਾਪਟਰ ਵਿਚ ਹਿਮਾਚਲ ਪ੍ਰਦੇਸ਼ ਜਾਣ ਲਈ ਪੈਸੇ ਕਿੱਥੋਂ ਆ ਰਹੇ ਹਨ।

ਐਤਵਾਰ ਨੂੰ 'ਆਪ' ਆਗੂ ਅਤੇ ਬੁਲਾਰੇ ਨੀਲ ਗਰਗ ਨੇ ਇਕ ਬਿਆਨ 'ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਕੰਮਾਂ ਲਈ ਸਰਕਾਰੀ ਹੈਲੀਕਾਪਟਰ 'ਚ ਸਫਰ ਕਰਨ 'ਤੇ ਵਿਰੋਧੀ ਧਿਰ ਹੰਗਾਮਾ ਕਰਦੀ ਹੈ ਪਰ ਹੁਣ ਬਾਜਵਾ ਆਪ ਦੱਸਣ ਕਿ ਹਿਮਾਚਲ ਪ੍ਰਦੇਸ਼ ਦੀ ਹੈਲੀਕਾਪਟਰ ਯਾਤਰਾ ਦੇ ਭਾਰੀ ਖਰਚਿਆਂ ਦਾ ਪ੍ਰਬੰਧ ਕਿਵੇਂ ਕੀਤਾ ਜਾ ਰਿਹਾ ਹੈ।


ਉਨ੍ਹਾਂ ਬਾਜਵਾ ਨੂੰ ਪੁੱਛਿਆ ਕਿ ਹਿਮਾਚਲ ਪ੍ਰਦੇਸ਼ ਦੇ ਮਹਿੰਗੇ ਹੈਲੀਕਾਪਟਰ ਦੌਰੇ ਦੇ ਪੈਸੇ ਕਿੱਥੋਂ ਆ ਰਹੇ ਹਨ। ਕਾਰ ਵਿੱਚ ਹਿਮਾਚਲ ਦਾ ਸਫ਼ਰ ਸਿਰਫ਼ ਕੁਝ ਘੰਟਿਆਂ ਦਾ ਹੀ ਹੈ ਪਰ ਵਿਰੋਧੀ ਧਿਰ ਦੇ ਨੇਤਾ ਹੈਲੀਕਾਪਟਰ ਵਿੱਚ ਸਫ਼ਰ ਨੂੰ ਤਰਜੀਹ ਦੇ ਰਹੇ ਹਨ।

ਇੱਕ ਟਵੀਟ ਵਿੱਚ ਨੀਲ ਗਰਗ ਨੇ ਲਿਖਿਆ, "ਪ੍ਰਤਾਪ ਸਿੰਘ ਬਾਜਵਾ ਕੋਲ ਇਸ ਹੈਲੀਕਾਪਟਰ ਦੀ ਸਵਾਰੀ ਲਈ ਪੈਸੇ ਕਿੱਥੋਂ ਆਏ? ਉਹ ਵੀ ਹਿਮਾਚਲ ਜਾਣ ਲਈ? ਪ੍ਰਤਾਪ ਬਾਜਵਾ ਜੀ ਤੁਸੀਂ ਕਿਸ ਸੂਬੇ ਦੇ ਮੁੱਖ ਮੰਤਰੀ ਹੋ? ਇਹ ਪੈਸਾ ਕਿੱਥੋਂ ਆ ਰਿਹਾ ਹੈ?"


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger