ਐਸ.ਏ.ਐਸ ਨਗਰ 08 ਦਸੰਬਰ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ਼.ਐਸ ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ 55 ਮੁਕੱਦਮਿਆਂ ਦੌਰਾਨ ਫੜ੍ਹੇ ਗਏ 10 ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਲ ਮੁਕੱਦਮਾ ਨੂੰ ਨਿਯਮਾਂ ਅਨੁਸਾਰ ਇਸ ਜਿਲ੍ਹੇ ਦੀ ਡਰੱਗ ਡਿਸਪੋਜਲ ਕਮੇਟੀ, ਜਿਸ ਵਿੱਚ ਐਸ.ਐਸ.ਪੀ. ਐਸ.ਏ.ਐਸ ਨਗਰ ਡਾ. ਸੰਦੀਪ ਕੁਮਾਰ ਗਰਗ , ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਜਾਂਚ) ਅਤੇ ਸ੍ਰੀ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਡਿਟੈਕਟਿਵ) ਮੋਹਾਲੀ ਸ਼ਾਮਲ ਹਨ, ਦੀ ਨਿਗਰਾਨੀ ਵਿੱਚ ਅੱਜ ਮਿਤੀ 08.12.2022 ਨੂੰ 55 ਮੁਕੱਦਮਿਆਂ ਦੇ ਨਸ਼ੀਲੇ ਪਦਾਰਥਾਂ ਨੂੰ ਮੈਸਿਰਜ ਪੰਜਾਬ ਕੈਮੀਕਲ ਅਤੇ ਕਾਰਪੋਰੇਸ਼ਨ, ਪ੍ਰੋਟੈਕਸ਼ਨ ਲਿਮਟਿਡ, ਪਿੰਡ ਭਾਂਖਰਪੁਰ, ਤਹਿਸੀਲ ਡੇਰਾਬਸੀ ਵਿਖੇ ਨਸ਼ਟ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਨਸ਼ਟ ਕੀਤੇ ਪਦਾਰਥਾਂ ਵਿੱਚ ਗਾਂਜਾ 26 ਕਿਲੋ 28 ਗ੍ਰਾਮ, ਚਰਸ 02 ਕਿਲੋ 850 ਗ੍ਰਾਮ, ਹੈਰੋਇਨ 01 ਕਿਲੋ 619 ਗ੍ਰਾਮ, ਭੁੱਕੀ ਚੂਰਾ ਪੋਸਤ 30 ਕਿਲੋ 800 ਗ੍ਰਾਮ, ਸਮੈਕ 04 ਗ੍ਰਾਮ, ਨਸ਼ੀਲਾ ਪਾਉਂਡਰ 326 ਗ੍ਰਾਮ, ਨਸ਼ੀਲੀਆਂ ਗੋਲੀਆਂ 40030, ਨਸ਼ੀਲੇ ਕੈਪਸੂਲ 3308, ਨਸ਼ੀਲੀ ਦਵਾਈ ਦੀਆਂ ਬੋਤਲਾਂ 48, ਨਸ਼ੀਲੇ ਟੀਕੇ 33 ਸ਼ਾਮਲ ਸਨ ।
No comments:
Post a Comment