ਐਸ ਏ ਐਸ ਨਗਰ, 2 ਨਵੰਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤੀ ਜਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਸਬੰਧੀ ਮੁਹਿੰਮ ਹੋਰ ਤੇਜ਼ ਹੋ ਗਈ ਹੈ । ਬਲਾਕ ਮੋਹਾਲੀ ਵਿਖੇ 10 ਏਕੜ 7 ਕਨਾਲ 3 ਮਰਲੇ ਪੰਚਾਇਤੀ ਜਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ । ਬਲਾਕ ਮੋਹਾਲੀ ਵਿਖੇ ਪੰਚਾਇਤੀ ਜਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ ਮੋਹਾਲੀ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਮੋਹਾਲੀ ਸ੍ਰੀ ਅਰਜੁਨ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਸੁੱਖਗੜ ਦੀ 7 ਕਨਾਲ 3 ਮਰਲੇ ਪੰਚਾਇਤੀ ਟੋਭੇ ਦੀ ਜਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਨਜਾਇਜ ਕਬਜੇ ਕਾਰਨ ਬਾਰਿਸ ਦੇ ਦਿਨਾਂ ਵਿਚ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਜਾਂਦਾ ਸੀ, ਹੁਣ ਇਸ ਛੱਪੜ ਦੇ ਰਕਬੇ ਨੂੰ ਖਾਲੀ ਕਰਵਾਉਣ ਨਾਲ ਪਿੰਡ ਵਾਸੀਆਂ ਨੂੰ ਬਰਸਾਤ ਦੇ ਦਿਨਾਂ ਵਿਚ ਕੋਈ ਮੁਸਕਿਲ ਨਹੀਂ ਹੋਵੇਗੀ। ਉਨ੍ਹਾਂ ਨੂੰ ਕਿਹਾ ਕਿ ਇਸ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਸਮੇਂ ਪਿੰਡ ਵਾਸੀਆਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਟੰਗੋਰੀ ਦੀ ਸਾਮਲਾਤ ਜਮੀਨ ਤੋਂ 10 ਏਕੜ (ਜਿਥੇ ਪਹਿਲਾਂ ਲੁੱਕ ਪਲਾਂਟ ਲੱਗਾ ਹੋਇਆ ਸੀ, ਲੀਜ ਦਾ ਸਮਾਂ ਪੂਰਾ ਹੋਣ ਤੇ ਵੀ ਕਬਜਾ ਨਹੀ ਛੱਡ ਰਹੇ ਸੀ) ਤੋਂ ਵੀ ਨਜਾਇਜ ਕਬਜਾ ਹਟਾ ਕੇ ਗਰਾਮ ਪੰਚਾਇਤ ਟੰਗੋਰੀ ਨੂੰ ਦੁਵਾਇਆ ਗਿਆ ਹੈ ।ਇਸ ਮੋਕੇ ਤੇ ਪੰਚਾਇਤ ਸਕੱਤਰ ਸੁੱਖਗੜ ਸ੍ਰੀਮਤੀ ਹਰਸਿਮਰਨ ਕੌਰ, ਵੀ.ਡੀ.ਓ ਟੰਗੋਰੀ ਸ੍ਰੀ ਅਮਰੀਕ ਸਿੰਘ, ਪਟਵਾਰੀ ਸੁੱਖਗੜ ਸ੍ਰੀ ਸੁਰਿੰਦਰਪਾਲ ਅਤੇ ਕਾਨੂੰਗੋ ਹਲਕਾ ਸਨੇਟਾ ਸ੍ਰੀ ਮਹੇਸ ਮਹਿਤਾ ਵਿਸ਼ੇਸ਼ ਤੌਰ ਤੇ ਹਾਜਰ ਸਨ।
No comments:
Post a Comment