ਐਸ ਏ ਐਸ ਨਗਰ 2 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਸ੍ਰੀਮਤੀ ਸਰਬਜੀਤ ਕੌਰ ਉਪ ਮੰਡਲ ਮੈਜਿਸਟਰੇਟ, ਮੋਹਾਲੀ ਵੱਲੋਂ ਸਬ ਡਵੀਜ਼ਨ ਮੋਹਾਲੀ ਦੇ ਪਿੰਡ ਬਾਸਮਾਂ, ਖਲੌਰ ਅਤੇ ਧਰਮਗੜ੍ਹ ਦਾ ਅਚਾਨਕ ਦੌਰਾ ਕਰਕੇ ਵੱਖ ਵੱਖ ਥਾਵਾਂ ਤੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਨੂੰ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਡੇਰਾਬੱਸੀ ਦੀ ਟੀਮ ਨਾਲ ਬੁਝਾਇਆ।
ਇਸ ਮੌਕੇ ਉਨ੍ਹਾਂ ਵੱਲੋਂ ਸਬੰਧਤਾਂ ਦੇ ਚਲਾਨ ਕੱਟਣ ਅਤੇ ਮਾਲ ਰਿਕਾਰਡ ਵਿੱਚ ਰੈਡ ਐਂਟਰੀ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਹਦਾਇਤ ਕੀਤੀ ਗਈ। ਇਸ ਸਮੇਂ ਉਹਨਾਂ ਨਾਲ ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਨੂੰੜ, ਪਿਊਸ਼ ਜਿੰਦਲ ਵਾਤਾਵਰਣ ਇੰਜੀਨੀਅਰ ਮੋਹਾਲੀ, ਪੰਕਜ ਕੁਮਾਰ ਡਰ, ਰਾਜਿੰਦਰ ਸਿੰਘ ਹਲਕਾ ਕਾਨੂੰਗੋ, ਇਕਬਾਲ ਸਿੰਘ ਪਟਵਾਰੀ ਅਤੇ ਫਾਇਰ ਬ੍ਰਿਗੇਡ ਡੇਰਾਬੱਸੀ ਦੀ ਟੀਮ ਹਾਜ਼ਰ ਸੀ।
No comments:
Post a Comment