ਐਸ ਏ ਐਸ ਨਗਰ 10 ਨਵੰਬਰ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਬੀਤੀ ਸ਼ਾਮ ਪ੍ਰਿੰਸੀਪਲ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੀ ਸਵੀਪ ਕਮੇਟੀ ਵੱਲੋਂ ਵੋਟ ਬਣਵਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਕਾਲਜ ਦੀ ਸਵੀਪ ਕਮੇਟੀ ਦੇ ਕਨਵੀਨਰ ਪ੍ਰੋ. ਰਾਜਬੀਰ ਕੌਰ ਦੀ ਦੇਖ ਰੇਖ ਨਾਹਰਾ ਲੇਖਣ, ਪੋਸਟਰ ਮੇਕਿੰਗ, ਰੈਲੀ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।
ਕਾਲਜ ਦੇ ਵਿਦਿਆਰਥੀ ਵੱਲੋਂ ਭਵਨ ਵਿਖੇ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਲਈ ਐੱਨ.ਵੀ.ਐੱਸ.ਪੀ. ਪੋਰਟਲ ਅਤੇ ਵੋਟਰ ਹੈਲਪਲਾਈਨ ਐਪ ਰਾਹੀਂ ਰਜਿਸਟਰੇਸ਼ਨ ਕਰਨ ਅਤੇ ਫਾਰਮ ਭਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸਦੇ ਨਾਲ ਹੀ 18 ਸਾਲ ਤੋਂ ਉੱਪਰ ਉਮਰ ਹੱਦ ਵਾਲੇ ਵਿਦਿਆਰਥੀਆਂ ਤੋਂ ਫਾਰਮ ਨੰਬਰ 6 ਵੀ ਭਰਵਾਇਆ ਗਿਆ। ਨਾਹਰਾ ਲੇਖਣ ਅਤੇ ਪੋਸਟਰ ਮੇਕਿੰਗ ਰਾਹੀਂ ਵਿਦਿਆਰਥੀਆਂ ਵਿਚ ਵੋਟ ਬਣਵਾਉਣ ਲਈ ਜਾਗਰੂਕਤਾ ਪੈਦਾ ਕਰਨ ਦਾ ਯਤਨ ਕੀਤਾ ਗਿਆ। ਅੰਤ ਵਿਚ ਇਸ ਸਬੰਧੀ ਇਕ ਰੈਲੀ ਕੱਢੀ ਗਈ। ਪ੍ਰਿੰਸੀਪਲ ਕਾਮਨਾ ਗੁਪਤਾ ਨੇ ਕਿਹਾ ਕਿ ਨੌਜਵਾਨਾਂ ਦੁਆਰਾ ਵੋਟ ਬਣਵਾਉਣਾ ਅਤੇ ਵੋਟ ਪਾਉਣਾ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਹੈ ਅਤੇ ਅਜਿਹਾ ਕਰਕੇ ਵਿਦਿਆਰਥੀ ਲੋਕਤੰਤਰ ਦੀ ਮਜ਼ਬੂਤੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।
No comments:
Post a Comment