SBP GROUP

SBP GROUP

Search This Blog

Total Pageviews

Sunday, January 12, 2025

ਈ-ਸੇਵਾ ਪੋਰਟਲ ਰਾਹੀਂ ਅਸਲਾ ਲਾਇਸੈਂਸ ਨਵੀਨੀਕਰਨ ਕਰਵਾਉਣ ਵਾਲਿਆਂ ਲਈ ਆਖ਼ਰੀ ਮਿਤੀ 31 ਜਨਵਰੀ ਤੱਕ ਵਧਾਈ

ਸਾਲ 2019 ਤੋਂ ਬਾਅਦ ਅਸਲਾ ਲਾਇਸੈਂਸ ਨਾਲ ਸਬੰਧਤ ਕੋਈ ਵੀ ਸੇਵਾ ਈ-ਸੇਵਾ ਪੋਰਟਲ ਰਾਹੀਂ ਨਾ ਲੈਣ ਵਾਲੇ ਲਾਇਸੰਸੀ ਅਸਲਾ ਧਾਰਕਾਂ ਲਈ ਆਖਰੀ ਮੌਕਾ 

31 ਜਨਵਰੀ ਤੋਂ ਬਾਅਦ ਲਗਪਗ ਇੱਕ ਹਜ਼ਾਰ ਲਾਇਸੈਂਸ ਧਾਰਕਾਂ ਨੂੰ ਆ ਸਕਦੀ ਹੈ ਮੁਸ਼ਕਿਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜਨਵਰੀ : ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ 'ਈ ਸੇਵਾ ਪੋਰਟਲ' ਤੇ ਸਤੰਬਰ 2019 ਵਿੱਚ ਸ਼ੁਰੂ ਕੀਤੀਆਂ 'ਆਰਮਜ਼ ਲਾਇਸੈਂਸ ਅਤੇ ਅਲਾਈਡ ਸਰਵਿਸਜ਼' ਲੈਣ ਤੋਂ ਵਾਂਝੇ ਜਿਲ੍ਹੇ ਦੇ ਲਗਪਗ ਇੱਕ ਹਜ਼ਾਰ ਲਾਇਸੰਸੀ ਅਸਲਾ ਧਾਰਕਾਂ ਨੂੰ ਆਖ਼ਰੀ ਮੌਕਾ ਦਿੰਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 31 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਆਪਣਾ ਅਸਲਾ ਲਾਇਸੈਂਸ ਡਾਟਾ/ ਨਵੀਨੀਕਰਨ 'ਈ ਸੇਵਾ ਪੋਰਟਲ' ਰਾਹੀਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।


     ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸਾਲ 2019 ਤੋਂ ਬਾਅਦ 'ਈ ਸੇਵਾ ਪੋਰਟਲ' ਤੇ ਰਜਿਸਟਰ ਨਾ ਹੋਏ/ਨਵੀਨੀਕਰਨ ਨਾ ਕਰਵਾਉਣ ਵਾਲੇ ਇਨ੍ਹਾਂ ਇੱਕ ਹਜ਼ਾਰ ਲਾਇਸੰਸੀ ਅਸਲਾ ਧਾਰਕਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ http://sasnagar.nic.in ਤੇ ਉਪਲਬਧ ਕਰਵਾਈ ਗਈ ਹੈ। ਜੇਕਰ ਇਹ ਲਾਇਸੰਸੀ ਅਸਲਾ ਧਾਰਕ 31 ਜਨਵਰੀ ਤੋਂ ਪਹਿਲਾਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਆਪਣਾ ਨਵੀਨੀਕਰਨ 'ਈ ਸੇਵਾ ਪੋਰਟਲ' ਤੇ ਨਹੀਂ ਕਰਵਾਉਂਦੇ ਤਾਂ ਬਿਨਾਂ ਕੋਈ ਹੋਰ ਨੋਟਿਸ/ਸੂਚਨਾ ਦਿੱਤੇ, ਨਿਯਮਾਂ ਮੁਤਾਬਕ ਅਗਲੇਰੀ ਕਰਵਾਈ ਆਰੰਭ ਕਰ ਦਿੱਤੀ ਜਾਵੇਗੀ, ਜਿਸ ਤਹਿਤ ਉਨ੍ਹਾਂ ਦੇ ਲਾਈਸੈਂਸ ਦੀ ਵੈਧਤਾ ਮੁਸ਼ਕਿਲ ਚ ਆ ਜਾਵੇਗੀ।

No comments:


Wikipedia

Search results

Powered By Blogger