ਐਸ ਏ ਐਸ ਨਗਰ 26 ਨਵੰਬਰ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਜ਼ ਦੇ ਸਹਿਯੋਗ ਨਾਲ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਪ੍ਰੋ. ਪਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਡਾ. ਰਿਚਾ ਰੰਜਨ ਡੀਨ, ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੰਵਿਧਾਨ ਦਿਵਸ ਮਨਾਉਣ ਲਈ ਇਕ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਦੇ ਮੁੱਖ ਮਹਿਮਾਨ ਅਰੁਣ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਸਨ। ਬਲਜਿੰਦਰ ਸਿੰਘ ਸੀ.ਜੇ.ਐਮ. ਜ਼ਿਲ੍ਹਾ ਐਸ.ਏ.ਐਸ.ਨਗਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਨੂੰਨ ਵਿਭਾਗ ਤੋਂ ਪ੍ਰੋ: ਸੁਪਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਯੂਨੀਵਰਸਿਟੀ ਕੈਂਪਸ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਵਾਈਸ ਚਾਂਸਲਰ ਪ੍ਰੋ: ਪਰਵਿੰਦਰ ਸਿੰਘ ਨੇ ਕੀਤਾ।
ਇਸ ਮੌਕੇ ਪ੍ਰੋ: ਸੁਪਿੰਦਰ ਕੌਰ ਦੁਆਰਾ ਮਾਹਿਰ ਵਜੋਂ ਵਿਚਾਰ ਪੇਸ਼ ਕੀਤੇ , ਜਿਨ੍ਹਾਂ ਨੇ ਸੰਵਿਧਾਨ ਦੇ ਇਤਿਹਾਸ ਵਿੱਚ ਮਹੱਤਵਪੂਰਨ ਕੇਸਵਾਨੰਦਾ ਭਾਰਤੀ ਕੇਸ ਦਾ ਜ਼ਿਕਰ ਕੀਤਾ। ਅਰੁਣ ਕੁਮਾਰ ਦੁਆਰਾ ਸੰਵਿਧਾਨ ਕੁਇਜ਼ ’ਤੇ ਇੱਕ ਗੱਲਬਾਤ ਸੈਸ਼ਨ ਕੀਤਾ ਗਿਆ ਅਤੇ ਸੰਵਿਧਾਨ ’ਤੇ ਪੋਸਟਰ ਮੇਕਿੰਗ ਦੇ ਨਤੀਜੇ ਘੋਸ਼ਿਤ ਕੀਤੇ ਗਏ। ਸੀਜੇਐਮ ਬਲਜਿੰਦਰ ਸਿੰਘ ਨੇ ਮੁਫਤ ਕਾਨੂੰਨੀ ਸਹਾਇਤਾ, ਰਾਜ ਦੇ ਕਾਨੂੰਨੀ ਅਥਾਰਟੀਜ਼ ਬਾਰੇ ਗੱਲ ਕੀਤੀ।
ਇਸ ਦੌਰਾਨ ਜੱਜਾਂ ਵੱਲੋਂ ਸਕੂਲ ਆਫ਼ ਲਾਅ ਦੇ ਜਾਗਰੁਕਤਾ ਦਸਤੇ ਨਾਲ ਵੀ ਗੱਲਬਾਤ ਕੀਤੀ ਅਤੇ ਸੰਵਿਧਾਨ ਦਿਵਸ ’ਤੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਦਿੱਤੇ ਗਏ।
ਫੋਟੋ ਕੈਪਸ਼ਨ: ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ: ਪਰਵਿੰਦਰ ਸਿੰਘ।
No comments:
Post a Comment