ਐਸ.ਏ.ਐਸ ਨਗਰ 26 ਨਵੰਬਰ : ਸਹਾਇਕ ਕਮਿਸ਼ਨਰ ਰਾਜ ਕਰ ਵਿਭਾਗ ਵੱਲੋਂ ਜਿਲ੍ਹੇ ਵਿੱਚ ਜੀ.ਐਸ.ਟੀ ਦੀ ਪੜਤਾਲ ਕਰਨ ਲਈ 23, 24 ਅਤੇ 25 ਨਵੰਬਰ ਨੂੰ ਵੱਖ ਵੱਖ ਵਪਾਰਕ ਸਥਾਨਾਂ ਜਿਸ ਵਿੱਚ ਹਾਰਡਵੇਅਰ, ਕਰਿਆਨਾ, ਕਰੋਕਰੀ ਅਤੇ ਹੋਰ ਦੁਕਾਨਾਂ ਸ਼ਾਮਿਲ ਹਨ ਦੇ ਰਿਕਾਰਡ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਰਾਜ ਕਰ ਸ਼੍ਰੀ ਮੁਨੀਸ਼ ਨਈਅਰ ਨੇ ਦੱਸਿਆ ਕਿ ਰਾਜ ਕਰ ਕਮਿਸ਼ਨਰ, ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜਿਲ੍ਹਾ ਐਸ.ਏ.ਐਸ ਨਗਰ ਰਾਜ ਕਰ ਵਿਭਾਗ ਦੀ ਟੀਮਾਂ ਵੱਲੋਂ ਜੀ.ਐਸ.ਟੀ.ਦੀ ਪੜਤਾਲ ਕਰਨ ਲਈ ਵੱਖ ਵੱਖ ਵਪਾਰਕ ਅਦਾਰਿਆਂ ਦੀ ਜੀ.ਐਸ.ਟੀ.ਰਿਟਰਨਾ ਅਤੇ ਰਿਕਾਰਡ ਦੀ ਘੋਖ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ 8 ਕਰ ਦਤਾਵਾਂ ਜਿਨ੍ਹਾ ਵਿੱਚ ਕਪਿਲ ਟਰੇਡਿੰਗ ਕੰਪਨੀ, ਲੋਰਡਸ ਇੰਟੀਰੀਅਰ ਪ੍ਰਾਈਵੇਟ ਲਿਮਟਿਡ,ਆਰ.ਡੀ ਸੰਨਸ, ਛਾਬਰਾ ਕਰਿਆਨਾ ਸਟੋਰ, ਸੋਨੂੰ ਟਰੇਡਰ, ਕੇ.ਕੇ ਟਰੇਡਰ, ਕੰਟੀਨੈਂਟਲ ਇੰਸੂਲੀਨ ਪ੍ਰਾਈਵੇਟ ਲਿਮਟਿਡ ਅਤੇ ਕੇ.ਐਸ ਵੁੱਡ ਡੀਕੋਰ ਪ੍ਰਾਈਵੇਟ ਲਿਮਟਿੰਡ ਦੀ ਚੈਕਿੰਗ ਕੀਤੀ ਗਈ। ਉਹਨਾਂ ਕਿਹਾ ਚੈਕਿੰਗ ਦੌਰਾਨ ਇਹਨਾਂ ਫਰਮਾਂ ਦੇ ਰਿਕਾਰਡ ਨੂੰ ਬਾਰੀਕੀ ਨਾਲ ਚੈਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਲੋੜ ਅਨੁਸਾਰ ਇਸੇ ਤਰ੍ਹਾਂ ਦੀ ਚੈਕਿੰਗਾਂ ਦਾ ਦੌਰ ਜਾਰੀ ਰੱਖਿਆ ਜਾਵੇਗਾ ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਵਪਾਰਕ ਫਰਮਾਂ ਦੀ ਚੈਕਿੰਗ ਟੀਮਾਂ ਦੀ ਅਗਵਾਈ ਵੱਖ ਵੱਖ ਰਾਜ ਕਰ ਅਫਸਰਾਂ ਵੱਲੋਂ ਕੀਤੀ ਗਈ ਜਿਨ੍ਹਾਂ ਵਿੱਚ ਅਮਨਦੀਪ ਕੌਰ, ਅਨੁਪ੍ਰੀਤ ਕੌਰ, ਰਮਨਦੀਪ ਕੌਰ, ਗੀਤਿਕਾ ਜਿੰਦਲ, ਭਾਵਨਾ ਹਾਂਡਾ, ਵਿਰੇਨ ਸੰਧੂ, ਅਵਤਾਰ ਸਿੰਘ, ਸਰਬਜੀਤ ਸਿੰਘ, ਅਤੇ ਅਮਿਤ ਸਿੰਘ ਸ਼ਾਮਲ ਸਨ ।
No comments:
Post a Comment