ਐਸ.ਏ.ਐਸ.ਨਗਰ, 10 ਨਵੰਬਰ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਅੱਜ ਪੰਜਾਬੀ ਵਿਭਾਗ ਵੱਲੋਂ ਇਕ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਹ ਕੁਇਜ਼ ਮੁਕਾਬਲਾ ਪੰਜਾਬੀ ਮਾਹ ਨੂੰ ਸਮਰਪਿਤ ਸੀ। ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਵਿਭਿੰਨ ਖੇਤਰਾਂ ਅਤੇ ਪੱਖਾਂ ਬਾਰੇ ਵਿਦਿਆਰਥੀਆਂ ਦੇ ਆਮ ਗਿਆਨ ਵਿਚ ਵਾਧਾ ਕਰਨ ਅਤੇ ਪੰਜਾਬੀ ਅਤੇ ਪੰਜਾਬੀਅਤ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਇਹ ਕੁਇਜ਼ ਮੁਕਾਬਲਾ ਕਰਵਾਇਆ ਗਿਆ।
ਇਸ ਮੁਕਾਬਲੇ ਵਿਚ ਕੁੱਲ 30 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚੋਂ ਅਗਲੇ ਪੜਾਅ ਵਿਚ ਪਹੁੰਚੇ ਕੁੱਲ 12 ਵਿਦਿਆਰਥੀਆਂ ਨੂੰ ਤਿੰਨ ਟੀਮਾਂ ਵਿਚ ਵੰਡਿਆ ਗਿਆ। ਇਸ ਰਾਊਂਡ ਵਿਚ ਲਾਇਬਰੇਰੀਅਨ ਸ੍ਰੀਮਤੀ ਭੁਪਿੰਦਰ ਕੌਰ ਵੱਲੋਂ ਵਿਦਿਆਰਥੀਆਂ ਤੋਂ ਸਵਾਲ ਪੁੱਛੇ ਗਏ ਜਿਸ ਵਿਚ ਪੂਜਾ ਕੁਮਾਰੀ, ਸਿਮਰਨਜੀਤ ਕੌਰ, ਪਰਵਿੰਦਰ ਸਿੰਘ ਅਤੇ ਗੌਰਵ ਦੀ ਟੀਮ ਇਸ ਮੁਕਾਬਲੇ ਵਿਚ ਜੇਤੂ ਰਹੀ। ਇਸ ਮੁਕਾਬਲੇ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।
No comments:
Post a Comment