ਐੱਸ ਏ ਐੱਸ ਨਗਰ 5 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਣਥੱਕ ਯਤਨਾਂ ਸਦਕਾ, ਪ੍ਰਿੰਸੀਪਲ ਸੈਕਟਰੀ ਸਿੱਖਿਆ ਜਸਪ੍ਰੀਤ ਕੌਰ ਤਲਵਾੜ ਅਤੇ ਡੀਜੀਐੱਸਈ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਰਾਜ ਪੱਧਰ ਤੇ "ਬਿਜਨੈਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ" ਨੂੰ ਲਾਂਚ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਜ਼ਿਲ੍ਹੇ ਦੇ ਤਿੰਨ ਸਰਕਾਰੀ ਸਕੂਲ ਜਿਸ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਸ਼ਮਲ ਹਨ ਨੂੰ ਇਸ ਸਕੀਮ ਅਧੀਨ ਲਿਆਂਦਾ ਗਿਆ ਹੈ
ਵਿੱਚ ਪ੍ਰੋਜੈਕਟ ਤਹਿਤ ਸਾਡੇ ਜ਼ਿਲ੍ਹੇ ਨੂੰ ਵੀ ਤਿੰਨ ਸਕੂਲਾਂ ਲਈ ਇਹ ਸਕੀਮ ਪ੍ਰਾਪਤ ਹੋਈ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ 11ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਬਿਜਨੈਸ ਪ੍ਰੋਪੋਜਲ ਲਏ ਜਾਣਗੇ। ਫਿਰ ਵਪਾਰਕ ਪ੍ਰਸਤਾਵਾਂ ਨੂੰ ਸਥਾਪਿਤ ਉਦਯੋਗਪਤੀਆਂ ਦੇ ਨਾਲ ਵਿਚਾਰਿਆ ਜਾਵੇਗਾ ਅਤੇ ਜੋ ਬਿਜਨੈਸ ਪ੍ਰੋਪੋਜਲ ਉਚਿਤ ਪਾਏ ਜਾਣਗੇ ਉਨ੍ਹਾਂ ਪ੍ਰੋਪੋਜਲਾਂ ਲਈ 8 ਵਿਦਿਆਰਥੀਆਂ ਦੇ ਮਿਕਸ ਗਰੁੱਪ ਬਣਾ ਕੇ ਉਨ੍ਹਾਂ ਨੂੰ ਪੂਰਾ ਮਾਰਗਦਰਸ਼ਨ ਦਿੰਦੇ ਹੋਏ ਗਰੁੱਪ ਦੇ ਹਰ ਮੈਂਬਰ (ਵਿਦਿਆਰਥੀ) ਨੂੰ ਦੋ ਹਜ਼ਾਰ ਰੁਪਏ ਦਿੱਤੇ ਜਾਣਗੇ ਜੋ ਕਿ ਇਸ ਪੈਸੇ ਨਾਲ ਉਹ ਆਪਣੀ ਬਿਜਨੈਸ ਪ੍ਰੋਪੋਜਲ ਨੂੰ ਸਫ਼ਲ ਬਣਾਉਣ ਵਿਚ ਵਰਤਣਗੇ।
ਉਹਨਾਂ ਹੋਰ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਇਹ ਜ਼ੋਰ ਦੇਕੇ ਕਿਹਾ ਗਿਆ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਰੋਜ਼ਗਾਰ ਦਾਤੇ ਵਜੋਂ ਉਭਰਣ ਤਾਂਕਿ ਸਕੂਲ ਸਿੱਖਿਆ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲ ਸਕੇ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ ਕੰਚਨ ਸ਼ਰਮਾਂ ਨੇ ਦੱਸਿਆ ਕਿ ਇਸ ਬਿਜਨੈਸ ਬਲਾਸਟਰ ਸਕੀਮ ਤਹਿਤ ਚੁਣੇ ਗਏ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਫਾਊਂਡੇਸ਼ਨ ਵੱਲੋਂ ਸਪੈਸ਼ਲ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚ ਉਹ ਆਪ ਖ਼ੁਦ ਵੀ ਸ਼ਾਮਲ ਹੋਏ ਸਨ। ਉਹਨਾਂ ਦੱਸਿਆ ਕਿ ਇਸ ਮੰਤਵ ਲਈ ਜ਼ਿਲ੍ਹਾ ਪੱਧਰ ਤੇ ਨੋਡਲ ਅਫ਼ਸਰ ਨਿਯੁਕਤ ਕਰਨ ਦੀ ਯੋਜਨਾ ਵੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੇ ਸਕੂਲਾਂ ਵਿੱਚ ਇਹ ਸਕੀਮ ਲਈ ਯੋਜਨਾ ਤਿਆਰ ਕਰਕੇ ਇਸ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਦੇ ਪ੍ਰਿੰਸੀਪਲ ਸਲਿੰਦਰ ਸਿੰਘ ਦਾ ਕਹਿਣਾ ਹੈ ਕਿ,"ਇਸ ਪ੍ਰੌਜੈਕਟ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਵੇਗਾ,ਜਿਸਦੀ ਬਦੌਲਤ ਉਹ ਨਵੇਂ ਕਾਰੋਬਾਰ ਅਤੇ ਨਵੀਂ ਸੋਚ ਨੂੰ ਉਜਾਗਰ ਕਰਨ ਵਿੱਚ ਸਹਾਈ ਹੋਵੇਗਾ ਅਤੇ ਇਸ ਨਾਲ਼ ਸੂਬੇ ਵਿੱਚ ਆਉਣ ਵਾਲ਼ੀ ਪੀੜ੍ਹੀ ਲਈ ਇਕ ਨਵਾਂ ਯੁੱਗ ਸਥਾਪਿਤ ਹੋਵੇਗਾ।"
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਲਾਲੜੂ ਮੰਡੀ ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਚਾਹਲ ਨੇ ਦੱਸਿਆ ਕਿ," ਸਾਡੇ ਸਕੂਲ ਵਿੱਚ ਵੀ ਬਿਜਨੈਸ ਬਲਾਸਟਰ ਸਕੀਮ ਲਈ ਬਹੁਤ ਵੱਡਾ ਉਤਸ਼ਾਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ,ਸਕੂਲ ਦੇ ਗਿਆਰਾਂ ਮੈਂਬਰਾਂ ਦੇ ਸਮੂਹ ਵੱਲੋਂ ਸਿਖਲਾਈ ਲਈ ਜਾ ਚੁੱਕੀ ਹੈ ਅਤੇ ਅਸੀਂ ਇਸ ਕੰਮ ਵਿੱਚ ਤਨਦੇਹੀ ਨਾਲ਼ ਲੱਗ ਗਏ ਹਾਂ। ਇਸੇ ਤਹਿਤ "ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ,"ਪੰਜਾਬ ਸਰਕਾਰ ਦੀ 'ਬਿਜਨੈਸ ਬਲਾਸਟਰ ਸਕੀਮ' ਨਾਲ ਵਿਦਿਆਰਥੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਸਮੇਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਵਿੱਚ ਸਵੈ-ਰੋਜ਼ਗਾਰ ਦੀ ਭਾਵਨਾ ਪੈਦਾ ਹੋਵੇਗੀ। ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਵਿੱਚ ਛੁਪੇ ਹੋਏ ਨਵੇ ਬਿਜ਼ਨਸ ਆਈਡੀਆ ਨੂੰ ਲੋਕਾਂ ਤੱਕ ਪਹੁੰਚਾ ਕੇ ਆਤਮ-ਨਿਰਭਰ ਬਣਾਉਣ ਲਈ ਸਹਾਈ ਸਿੱਧ ਹੋਵੇਗਾ। ਇਸ ਨਾਲ ਉਹ ਉੱਦਮੀ ਦੇ ਤੌਰ ਤੇ ਅਪਣੀ ਵੱਖਰੀ ਪਹਿਚਾਣ ਬਣਾਉਣਗੇ।"
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੁਆਰਾ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ਼ ਗੱਲਬਾਤ ਕਰਕੇ ਸਿੱਖਿਆ ਵਿਭਾਗ ਦੇ ਇਸ ਪ੍ਰੋਜੈਕਟ ਬਾਰੇ ਵਿਚਾਰ ਸਾਂਝੇ ਕੀਤੇ।
No comments:
Post a Comment