ਮੋਹਾਲੀ, 13 ਜਨਵਰੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਮੋਹਾਲੀ ਵਿਚ ਲੋਹੜੀ ਦਾ ਰੰਗਾਰੰਗ ਤਿਉਹਾਰ 'ਜਸ਼ਨ-ਏ-ਲੋਹੜੀ' 2025 ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਨੇ ਵਿਦਿਆਰਥੀਆਂ, ਸਟਾਫ਼ ਅਤੇ ਪ੍ਰਬੰਧਨ ਨੂੰ ਇਕੱਠੇ ਕਰਕੇ ਸਭਿਆਚਾਰਕ ਮਾਣ, ਏਕਤਾ ਅਤੇ ਇਸ ਪਵਿੱਤਰ ਰਿਵਾਜ ਪ੍ਰਤੀ ਸਤਿਕਾਰ ਦੇ ਰੰਗਾਂ ਨਾਲ ਭਰ ਦਿਤਾ। ਲੋਹੜੀ, ਜੋ ਧੰਨਵਾਦ ਅਤੇ ਨਵੀਂ ਉਮੀਦ ਦਾ ਤਿਉਹਾਰ ਹੈ, ਕਿਸਾਨਾਂ ਦੀ ਮਿਹਨਤ ਅਤੇ ਫ਼ਸਲਾਂ ਦੀ ਭਰਪੂਰਤਾ ਦਾ ਸਤਿਕਾਰ ਕਰਦਾ ਹੈ।
ਇਸ ਤਿਉਹਾਰ ਦਾ ਅਰਥ ਚਾਨਣ ਦੀ ਹਨੇਰੇ 'ਤੇ, ਅਤੇ ਨੇਕੀ ਦੀ ਬੁਰਾਈ 'ਤੇ ਜਿੱਤ ਨੂੰ ਦਰਸਾਉਂਦਾ ਹੈ। ਸੀ ਜੀ ਸੀ ਝੰਜੇੜੀ ਵਿਚ ਇਹ ਜਜ਼ਬਾ ਬੇਹੱਦ ਸੁੰਦਰ ਢੰਗ ਨਾਲ ਦਰਸਾਇਆ ਗਿਆ, ਜਿੱਥੇ ਕੈਂਪਸ ਰਵਾਇਤੀ ਖ਼ੁਸ਼ੀ ਅਤੇ ਸਭਿਆਚਾਰਕ ਪ੍ਰਗਟਾਅ ਦੇ ਕੇਂਦਰ ਵਜੋਂ ਬਦਲ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਗੀਤਾਂ, ਭੰਗੜੇ ਅਤੇ ਗਿੱਧੇ ਵਰਗੇ ਜੋਸ਼ ਭਰੇ ਲੋਕ ਨ੍ਰਿਤਾਂ ਨਾਲ ਹੋਈ, ਜਿਸ ਨਾਲ ਪੂਰੇ ਕੈਂਪਸ ਦਾ ਮਾਹੌਲ ਰੰਗੀਨ ਹੋ ਗਿਆ। ਢੋਲ ਦੀਆਂ ਧੁਨਾਂ ਨੇ ਹਰ ਕਿਸੇ ਨੂੰ ਤਿਉਹਾਰਾਂ ਦੇ ਰਿਦਮ ਨਾਲ ਜੁੜਨ ਲਈ ਖਿੱਚਿਆ। ਇਸ ਮੌਕੇ ਤੇ ਰਵਾਇਤੀ ਬੋਨਫਾਇਰ ਰੌਸ਼ਨ ਕੀਤੀ ਗਈ, ਜਿਸ ਨਾਲ ਇੱਕ ਫਲਦਾਇਕ ਸਾਲ ਦੀਆਂ ਦੁਆਵਾਂ ਕੀਤੀਆਂ ਗਈਆਂ।ਇਸ ਖ਼ੁਸ਼ੀ ਨੂੰ ਹੋਰ ਵਧਾਉਣ ਲਈ ਬੈੱਸਟ ਟ੍ਰੈਡੀਸ਼ਨਲ ਗੱਭਰੂ, ਬੈੱਸਟ ਟ੍ਰੈਡੀਸ਼ਨਲ ਕਵੀਨ, ਅਤੇ ਬੈੱਸਟ ਡ੍ਰੈੱਸਡ ਵਰਗੇ ਕਈ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ, ਸਟਾਫ਼ ਅਚੀਵਰਜ਼ ਅਤੇ ਲੌਂਗ ਐਸੋਸੀਏਸ਼ਨ ਅਵਾਰਡ ਜਿੱਤਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ।
No comments:
Post a Comment