ਐਸ.ਏ.ਐਸ ਨਗਰ 26 ਨਵੰਬਰ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਸਨੀਵਾਰ ਨੂੰ ਪ੍ਰਿੰਸੀਪਲ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਤਣਾਅ ਮੁਕਤ ਅਤੇ ਸਫ਼ਲ ਜ਼ਿੰਦਗੀ ਲਈ ਇਕ ਦਿਨ ਦੀ ਵਰਕਸ਼ਾਪ ਲਗਾਈ ਗਈ। ਇੰਡੀਅਨ ਇੰਸਟੀਚਿਊਟ ਆਫ਼ ਯੋਗਾ ਐਂਡ ਮੈਨੇਜਮੈਂਟ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਵਿਚ ਯੋਗ ਅਤੇ ਧਿਆਨ ਸਾਧਨਾ ਵਿਚ ਨਿਪੁੰਨ ਅਚਾਰੀਆ ਸਾਧਨਾ ਸੰਗਰ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਯੋਗਾ ਦੇ ਸਿਧਾਂਤਕ ਅਤੇ ਦਾਰਸ਼ਨਿਕ ਪਹਿਲੂਆਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਧਿਆਨ ਅਤੇ ਯੋਗ ਦੇ ਆਸਣਾਂ ਦਾ ਅਭਿਆਸ ਵੀ ਕਰਵਾਇਆ।
ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਕਾਮਨਾ ਗੁਪਤਾ ਨੇ ਦੱਸਿਆ ਕਿ ਯੋਗ ਅਤੇ ਧਿਆਨ ਸਰੀਰ, ਮਨ ਅਤੇ ਆਤਮਾ ਦੀ ਉੱਚਤਾ, ਸੁੱਚਤਾ ਲਈ ਅਤੇ ਤੰਦਰੁਸਤ ਜੀਵਨ ਸ਼ੈਲੀ ਲਈ ਬੇਹੱਦ ਅਹਿਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਯੋਗਾ ਨੂੰ ਆਪਣੀ ਜੀਵਨ ਸ਼ੈਲੀ ਦਾ ਅਟੁੱਟ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਸ੍ਰੀਮਤੀ ਸਾਧਨਾ ਸੰਗਰ ਦਾ ਇਸ ਵਰਕਸ਼ਾਪ ਲਈ ਧੰਨਵਾਦ ਕੀਤਾ ।
ਇਸ ਵਰਕਸ਼ਾਪ ਦੌਰਾਨ ਡਾ. ਸੁਜਾਤਾ ਕੌਸ਼ਲ, ਪ੍ਰੋ. ਅਮਰਜੀਤ ਕੌਰ, ਪ੍ਰੋ. ਅਮੀ ਭੱਲਾ, ਪ੍ਰੋ. ਰਾਜਬੀਰ ਕੌਰ, ਡਾ. ਨਵਦੀਪ ਕਹੋਲ, ਪ੍ਰੋ. ਸਲੋਨੀ, ਪ੍ਰੋ. ਨਵਜੋਤ ਕੌਰ, ਡਾ. ਹਰਵਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ, ਪ੍ਰੋ. ਮੋਨੀਸ਼ ਆਰੀਆ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰਸ਼ਮੀ, ਪ੍ਰੋ. ਜੈਤਿਕਾ ਸੇਬਾ, ਸ੍ਰੀਮਤੀ ਸੁਮਨ, ਸ੍ਰੀਮਤੀ ਜੋਤੀ, ਸ੍ਰੀ ਹਰਨਾਮ ਸਿੰਘ, ਸ੍ਰੀ ਜੋਗਿੰਦਰ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।
No comments:
Post a Comment