ਐਸ.ਏ.ਐਸ ਨਗਰ 14 ਨਵੰਬਰ : ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ) ਮੁਹਾਲੀ ਵਿਖੇ ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਸਕੀਮ ਤਹਿਤ ਅਪ੍ਰੈਂਟਿਸਸ਼ਿਪ ਮੇਲਾ ਲਗਵਾਇਆ ਗਿਆ ਜਿਸ ਵਿੱਚ ਲਗਭਗ 15 ਨਾਮੀ ਕੰਪਨੀਆਂ ਦੁਆਰਾ ਭਾਗ ਲਿਆ ਗਿਆ। ਇਸ ਐਸ.ਏ.ਐਸ ਨਗਰ ਜਿਲ੍ਹੇ ਦੀ ਨੋਡਲ ਸੰਸਥਾ ਦੇ ਅਧੀਨ ਆਉਂਦੀਆਂ ਵੱਖ-ਵੱਖ ਸੰਸਥਾਵਾਂ ਦੀਆਂ ਅਲਗ-ਅਲਗ ਟਰੇਡਾਂ ਦੇ ਲਗਭਗ 100 ਸਿਖਿਆਰਥੀ ਅਤੇ ਸਿਖਿਆਰਥਣਾਂ ਵੱਲੋਂ ਭਾਗ ਲਿਆ ਗਿਆ। ਇਸ ਮੇਲੇ ਵਿੱਚ ਲਗਭਗ 100 ਸਿਖਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਪੋਰਟਲ ਤੇ ਰਜਿਸਟਰ ਕੀਤਾ ਗਿਆ ਅਤੇ ਲਗਭਗ 85 ਸਿਖਿਆਰਥੀਆਂ ਨੂੰ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਤਹਿਤ ਸਿਲੈਕਟ ਹੋਏ ਸਿਖਿਆਰਥੀਆਂ ਨੂੰ ਕੰਪਨੀ ਵੱਲੋਂ 7000/-, 7700/- ਤੋਂ 8050/- ਪ੍ਰਤੀਮਹੀਨਾ ਵਜੀਫਾ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਲੜਕੇ ਅਤੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵਚਨਬੱਧ ਹੈ। ਸੰਸਥਾ ਮੁਖੀ ਵੱਲੋਂ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿਹੁਣ ਭਾਰਤ/ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਰ ਮਹੀਨੇ ਅਪ੍ਰੈਂਟਿਸਸ਼ਿਪ ਮੇਲੇ ਲਗਵਾਏ ਜਾਣੇ ਹਨ ਸੋ ਕੰਪਨੀਆਂ ਹਰ ਮਹੀਨੇ ਇਸ ਅਵਸਰ ਦਾ ਲਾਹਾ ਲੈਂਦਿਆਂ ਨਵੀਂ ਪੀੜ੍ਹੀ ਦੇ ਯੋਗ ਨੋਜਵਾਨਾਂ ਨੂੰ ਆਪਣੇ ਅਦਾਰੇ ਵਿੱਚ ਅਪ੍ਰੈਂਟਿਸਸ਼ਿਪ ਲਈ ਸਿਲੈਕਟ ਕਰਕੇ ਉਨ੍ਵਾਂ ਦਾ ਭਵਿੱਖ ਅਤੇ ਕੰਪਨੀ ਦੀ ਡਵੈਂਲਪਮੈਂਟ ਨੂੰ ਨਿਖਾਰ ਸਕਦੀਆਂ ਹਨ। ਇਸ ਮੇਲੇ ਵਿੱਚ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੇਲੇ ਦੇ ਨਾਲ ਨਾਲ ਸੰਸਥਾ ਵਿਖੇ ਬਾਲ ਦਿਵਸ ਵੀ ਮਨਾਇਆ ਗਿਆ ਜਿਸ ਵਿਚ ਸ਼੍ਰੀਮਤੀ ਸਵਾਤੀ ਸੇਠੀ ਰਿਜਨਲ ਡਾਇਰੈਕਟਰ,ਆਰ.ਡੀ.ਐਸ.ਡੀ.ਈ ਭਾਰਤ ਸਰਕਾਰ ਵੱਲੋ ਮੁੱਖ ਮਹਿਮਾਨ ਦੇ ਤੌਰ ਅਤੇ ਗੁਰਨੂਰ ਅਤੇ ਆਸੀਮ ਸੀਨੀਅਰ ਇਜੈਕਟਿਵ ਟਾਈਨੌਰ ਕੰਪਨੀ ਵੱਲੋ ਵੀ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।
ਇਸ ਮੇਲੇ ਦਾ ਸਿਖਿਆਰਥੀਆਂ ਅਤੇ ਸਿਖਿਆਰਥਣਾਂ ਵੱਲੋਂ ਆਪਣੇ ਭਵਿੱਖ ਨੂੰ ਨਿਖਾਰਣ ਲਈ ਖੂਬ ਲਾਹਾ ਲਿਆ ਗਿਆ ਅਤੇ ਕੰਪਨੀਆਂ ਵਿੱਚ ਸਿਲੈਕਟ ਹੋਏ ਸਿਖਿਆਰਥੀਆਂ/ਸਿਖਿਆਰਥਣਾਂ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਡਾਇਰੈਕਟਰ ਡੀ.ਐਸ.ਖਰਬੰਦਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੇਲੇ ਵਿੱਚ ਪ੍ਰਿੰਸੀਪਲ ਗੁਰਮੀਤ ਸਿੰਘ ਸਮੇਤ ਸ਼੍ਰੀ ਸਤਨਾਮ ਬਟਾਲਵੀ (ਟ੍ਰੇਨਿੰਗ ਅਫਸਰ), ਸ਼੍ਰੀ ਕੁਲਦੀਪ ਸਿੰਘ (ਏ.ਏ.ਏ (ਜ)), ਸ਼੍ਰੀ ਹਰਵਿੰਦਰ ਸਿੰਘ ਪ੍ਰਿੰਸੀਪਲ ਤ੍ਰਿਪੜੀ, ਸ਼੍ਰੀ ਪਰਮਜੀਤ ਸਿੰਘ ਪ੍ਰਿੰਸੀਪਲ ਬਨੂੰੜ, ਸ਼੍ਰੀਮਤੀ ਡਿੰਪਲ ਥਾਪਰ ਈ.ਜੀ.ਟੀ.ਓ, ਸ਼੍ਰੀ ਦਲੇਰ ਸਿੰਘ ਐਮ.ਜੀ.ਐਨ.ਐਫ, ਸ਼੍ਰੀਮਤੀ ਦਰਸ਼ਨਾ ਕੁਮਾਰੀ (ਸੀ. ਇੰਸ.),ਸ਼੍ਰੀਮਤੀ ਕੰਵਲਜੀਤ ਕੌਰ (ਦਫਤਰੀ ਸੁਪਰਡੰਟ), ਸ਼੍ਰੀ ਰੋਹਿਤ ਕੋਸ਼ਲ (ਪਲੇਸਮੈਂਟ ਅਫਸਰ), ਸ਼੍ਰੀ ਇੰਦਰਜੀਤ ਸਿੰਘ ਸੀਨੀਅਰ ਸਹਾਇਕ ਅਤੇ ਸ਼੍ਰੀ ਸੁਖਵੰਤ ਸਿੰਘ (ਸਟੋਰ ਕੀਪਰ) ਅਤੇ ਆਦਿ ਤੋਂ ਇਲਾਵਾ ਜਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਵੱਲੋਂ ਭਾਗ ਲਿਆ ਗਿਆ ।
No comments:
Post a Comment