ਐੱਸ ਏ ਐੱਸ ਨਗਰ 15 ਨਵੰਬਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਸਪੋਰਟਸ ਕੰਪਲੈਕਸ ਸੈਕਟਰ 78 ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਹੋਇਆ। ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੁਆਤ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਸ਼ੀਲ ਨਾਥ ਦੁਆਰਾ ਖੇਡਾਂ ਦਾ ਝੰਡਾ ਲਹਿਰਾਉਣ ਉਪਰੰਤ ਸ਼ੁਰੂ ਹੋਈ। ਇਸ ਤੋਂ ਪਹਿਲਾਂ ਮੰਚ ਤੋਂ ਬੀਪੀਈਓ ਖਰੜ-1 ਜਤਿਨ ਮਿਗਲਾਨੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਬੈਰੋਂਪੁਰ ਦੇ ਵਿਦਿਆਰਥੀਆਂ ਦੁਆਰਾ ਖੇਡਾਂ ਸੰਬੰਧੀ ਸਹੁੰ ਚੁਕਾਈ ਗਈ। ਇਹਨਾਂ ਖੇਡਾਂ ਵਿੱਚ ਐਥਲੈਟਿਕਸ ਵਿੱਚ ਦੌੜਾਂ 400 ਮੀਟਰ ਮੁਹੰਮਦ ਸਾਰਿਕ ਬਲਾਕ ਬਨੂੰੜ (ਮ), ਰਾਖੀ ਬਲਾਕ ਡੇਰਾਬੱਸੀ-1600ਮੀਟਰ ਵਿੱਚ ਸੂਰਜ ਬਲਾਕ ਕੁਰਾਲੀ (ਮ) ਮੰਨਤ ਮਾਲਿਕ ਬਲਾਕ ਖਰੜ-2 (ਕ) 100 ਮੀਟਰ ਵਿੱਚ ਦੀਪਕ ਬਲਾਕ ਖਰੜ-1(ਮ) ਸੁਪ੍ਰੀਤ ਬਲਾਕ ਖਰੜ-2(ਕ) 200 ਮੀਟਰ ਵਿੱਚ ਮੁਹੰਮਦ ਸਾਰਿਕ ਬਲਾਕ ਬਨੂੜ (ਮ), ਅਤੇ ਸੁਪ੍ਰੀਤ ਬਲਾਕ ਖਰੜ-3,ਲੰਬੀ ਛਾਲ ਵਿੱਚ ਪ੍ਰਵੀਨ ਕੁਮਾਰ ਬਲਾਕ ਖਰੜ-3(ਮ) ਆਂਚਲ ਬਲਾਕ ਡੇਰਾਬੱਸੀ-1(ਕ) ਕੁਸ਼ਤੀ 25 ਕਿਲੋ ਵਿੱਚ ਅਨੀਕੇਤ ਬਲਾਕ ਮਾਜਰੀ,28 ਕਿਲੋ ਵਿੱਚ ਮੋਹਿਤ ਬਲਾਕ ਮਾਜਰੀ ਅਤੇ 30 ਕਿਲੋ ਵਿੱਚ ਯਾਸੀਨ ਬਲਾਕ ਮਾਜਰੀ,ਯੋਗਾ ਦੀ ਕੈਟਾਗਰੀਆਂ ਗਰੁੱਪ ਯੋਗਾ ਵਿੱਚ ਬਲਾਕ ਡੇਰਾਬੱਸੀ-1, ਰਿਦਮਿਕ ਵਿੱਚ ਅਨੂ ਬਲਾਕ ਡੇਰਾਬੱਸੀ-1 ਅਤੇ ਆਰਟਿਸਟਿਕ ਵਿੱਚ ਬਾਬੁਲ ਬਲਾਕ ਡੇਰਾਬੱਸੀ-1 ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ।
SBP GROUP
Search This Blog
Total Pageviews
ਪਹਿਲੇ ਦਿਨ ਐਥਲੈਟਿਕਸ ਸਮੇਤ ਯੋਗਾ ਖੇਡਾਂ ਸਮਾਪਤ
ਇਸ ਮੌਕੇ ਸਮੂਹ ਬਲਾਕਾਂ ਦੇ ਬੀਪੀਈਓਜ਼ ਵਿੱਚ ਕਮਲਜੀਤ ਸਿੰਘ ਕੁਰਾਲੀ ਅਤੇ ਖਰੜ-2, ਗੁਰਮੀਤ ਕੌਰ ਖਰੜ-3, ਸਤਿੰਦਰ ਸਿੰਘ ਬਨੂੜ ਅਤੇ ਡੇਰਾਬੱਸੀ-2, ਜਸਵੀਰ ਕੌਰ ਡੇਰਾਬੱਸੀ-1,ਜਤਿਨ ਮਿਗਲਾਨੀ ਖਰੜ-1, ਜ਼ਿਲ੍ਹਾ ਕੋਆਰਡੀਨੇਟਰ ਖੇਡਾਂ ਬਲਜੀਤ ਸਿੰਘ ਸਨੇਟਾ, ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਅਵਰਿੰਦਰ ਸਿੰਘ,ਮੰਚ ਸੰਚਾਲਕ ਰਵਿੰਦਰ ਸਿੰਘ ਪੱਪੀ, ਜਸਵਿੰਦਰ ਸਿੰਘ,ਗੁਰਪ੍ਰੀਤਪਾਲ ਸਿੰਘ,ਲਿਆਕਤ ਅਲੀ ਸਮੂਹ ਬਲਾਕਾਂ ਦੇ ਬਲਾਕ ਖੇਡ ਅਫ਼ਸਰ,ਸਮੂਹ ਕਲੱਸਟਰ ਮੁਖੀ,ਮੈਚ ਕਰਵਾਉਣ ਵਾਲੇ ਅਧਿਆਪਕ (ਮੈਚ ਰੈਫਰੀ) ਬੱਚਿਆਂ ਨਾਲ ਆਏ ਅਧਿਆਪਕ ਅਤੇ ਮਾਪੇ ਹਾਜ਼ਰ ਸਨ।
A GROUP OF NEWS MEDIA SERVICES Since 2011
Subscribe to:
Post Comments (Atom)
Wikipedia
Search results
No comments:
Post a Comment