ਚੰਡੀਗੜ੍ਹ : 27 ਦਸੰਬਰ : ਅੱਜ ਜਦੋਂ ਲੱਖਾਂ ਲੋਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ ਪਰ ਹੁਣ ਫਿਰ ਇਸ ਕੁਰਬਾਨੀ ਵਾਲੇ ਦਿਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਥਾਂ ਨਾ ਦੇਣਾ ਪੰਜਾਬ ਨਾਲ ਵੱਡਾ ਵਿਤਕਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚ ਪੰਜਾਬ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਸੂਬੇ ਵਿੱਚੋਂ ਕੋਈ ਝਾਂਕੀ ਕੱਢੀ ਜਾਵੇਗੀ? ਅਸੀਂ ਇਸ ਬਾਰੇ ਕੇਂਦਰ ਸਰਕਾਰ ਨੂੰ 4 ਅਗਸਤ ਨੂੰ ਹੀ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਤਕ ਇਹ ਝਾਂਕੀ ਲਗਾਉਣੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਤਿੰਨ ਵਿਕਲਪ ਪੁੱਛੇ ਗਏ, ਅਸੀਂ ਤਿੰਨ ਪ੍ਰਸਤਾਵ ਤਿਆਰ ਕੀਤੇ। ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਅਸੀਂ ਸਾਰਿਆਂ ਦੇ ਦੋ-ਦੋ ਡਿਜ਼ਾਈਨ ਭੇਜੇ।ਪਰ ਪੰਜਾਬ ਦੀਆਂ ਝਾਕੀਆਂ ਨੂੰ ਨਾ ਹੀ 15 ਅਗਸਤ ਨੂੰ ਅਤੇ ਨਾ ਹੀ ਹੁਣ 26 ਜਨਵਰੀ ਦੀ ਪਰੇਡ ਦਾ ਹਿੱਸਾ ਬਣਾਇਆ।
No comments:
Post a Comment