ਖਰੜ,28 ਦਸੰਬਰ ਸਾਲ-2022 ਵਿੱਚ ਸੀਜੀਸੀ ਲਾਂਡਰਾ ਵੱਲੋਂ ਪਲੇਸਮੈਂਟ, ਖੋਜ ਅਤੇ ਨਵੀਨਤਾ, ਅਕਾਦਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਬੇਮਿਸਾਲ ਸਫਲਤਾਵਾਂ ਹਾਸਲ ਕੀਤੀਆਂ ਗਈਆਂ ਹਨ। ਪਲੇਸਮੈਂਟ ਵਿੱਚ ਅਦਾਰੇ ਨੇ ਸਾਰੀਆਂ ਸਟ੍ਰੀਮਾਂ ਵਿੱਚ 8,500 ਤੋਂ ਜ਼ਿਆਦਾ ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਨੇ। ਸੀਜੀਸੀ ਦੇ ਸੀਐੱਸਈ ਦੇ ਵਿਿਦਆਰਥੀ ਅਨਮੋਲ ਭਥੇਜਾ ਨੇ ਐਮਾਜ਼ੋਨ ਡਿਵਲੈਪਰ ਸੈਂਟਰ ਇੰਡੀਆ ਪ੍ਰਾਈਵੇਟ ਲਿਮਟਿਡ ਬੈਂਗਲੁਰੂ ਤੋਂ 45.5 ਰੁਪਏ ਦੇ ਸਭ ਤੋਂ ਉੱਚੇ ਪੈਕੇਜ ਨਾਲ ਨੌਕਰੀ ਦੀ ਪੇਸ਼ਕਸ਼ ਹਾਸਲ ਕੀਤੀ ਜਦ ਕਿ ਸੀਜੀਸੀ ਦੇ ਸੀਐੱਸਈ ਦੀ ਵਿਿਦਆਰਥਣ ਮੇਘਾ ਕਵਾਤਰਾ ਨੂੰ ਅਡੋਬ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ 40.9 ਐਲਪੀਏ ਪੈਕੇਜ਼ ਦੀ ਪੇਸ਼ਕਸ਼ ਪ੍ਰਾਪਤ ਹੋਈ । ਜ਼ਿਕਰਯੋਗ ਹੈ ਕਿ ਇਹ ਕੰਪਨੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਵੱਧ ਵਿਿਭੰਨਤਾ ਵਾਲੀਆਂ ਸਾਫਟਵੇਅਰ ਕੰਪਨੀਆਂ ਵਿੱਚੋਂ ਹਨ ਜਿਨ੍ਹਾਂ ਵਿਚ ਸੀਜੀਸੀ ਦੇ ਵਿਿਦਆਰਥੀਆਂ ਨੇ ਉੱਚ ਪੱਧਰੀ ਪਲੇਸਮੈਂਟਾਂ ਪ੍ਰਾਪਤ ਕਰ ਕੇ ਸੀਜੀਸੀ ਦੀ ਵਿਰਾਸਤ ਨੂੰ ਨਾ ਹੀ ਸਿਰਫ਼ ਮਜ਼ਬੂਤ ਕੀਤਾ ਹੈ, ਸਗੋਂ ਉਨ੍ਹਾਂ ਦੇ ਸਾਥੀ ਸੀਜੀਸੀਅਨਜ਼ ਨੂੰ ਸਫਲ ਹੋਣ ਦੇ ਜਜ਼ਬੇ ਨਾਲ ਇੱਕ ਸ਼ਾਨਦਾਰ ਉਦਾਹਰਣ ਵੀ ਪੇਸ਼ ਕੀਤੀ ਹੈ।
ਇਸੇ ਤਰ੍ਹਾਂ ਇਸ ਸਾਲ ਸੰਸਥਾ ਨੂੰ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜਨੀਅਰਿੰਗ ਵਿੱਚ ਬੀ.ਟੈਕ ਪ੍ਰੋਗਰਾਮਾਂ ਲਈ ਨੈਸ਼ਨਲ ਬੋਰਡ ਆਫ਼ ਐਕਰੀਡੇਸ਼ਨ (ਐਨ.ਬੀ.ਏ.) ਤੋਂ ਮਾਨਤਾ ਪ੍ਰਾਪਤ ਹੋਈ, ਜੋ ਅਦਾਰੇ ਲਈ ਇਕ ਵੱਡੀ ਉਪਲੱਬਧੀ ਰਹੀ। ਸਾਲ 2022 ਵਿੱਚ ਸਾਲ ਦਰ ਸਾਲ ਮਜ਼ਬੂਤ ਪਲੇਸਮੈਂਟਾਂ ਨੂੰ ਕਾਇਮ ਰੱਖਣ ਤੋਂ ਇਲਾਵਾ ਸੀਜੀਸੀ ਲਾਂਡਰਾ ਨੇ ਇੱਕ ਸਾਲ ਵਿੱਚ 352 ਪੇਟੈਂਟ ਫਾਈਲ ਕਰ ਕੇ ਪੂਰੇ ਭਾਰਤ ਵਿੱਚ ਚੌਥਾ ਦਰਜਾ ਹਾਸਲ ਕੀਤਾ ਹੈ ਜੋ ਕਿ ਮਾਣਯੋਗ ਗੱਲ ਹੈ। ਇਸ ਦੇ ਨਾਲ ਹੀ ਸੀਜੀਸੀ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਪੇਟੈਂਟ ਫਾਈਲ ਕਰਨ ਲਈ ਉੁੱਚ ਚੋਟੀ ਦੇ 5 ਵਿੱਦਿਅਕ ਅਦਾਰਿਆਂ ਵਿੱਚੋਂ ਕੌਮੀ ਪੱਧਰ ’ਤੇ ਤੀਜੇ ਸਥਾਨ ਉੱਤੇ ਹੈ। ਜਾਣਕਾਰੀ ਅਨੁਸਾਰ ਅਦਾਰੇ ਨੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ 106 ਪੇਟੈਂਟ ਦਰਜ ਕਰਾ ਕੇ ਭਾਰਤ ਦੇ ਪੰਜ ਪ੍ਰਮੁੱਖ ਸੰਸਥਾਨਾਂ (ਸਮੂਹਿਕ ਤੌਰ ’ਤੇ) ਜਿਨ੍ਹਾਂ ਨੇ ਕੁੱਲ 88 ਪੇਟਂੈਟ ਦਰਜ ਕਰਵਾਏ ਹਨ, ਨੂੰ ਪਛਾੜ ਕੇ ਤੀਜੇ ਸਥਾਨ ’ਤੇ ਕਬਜ਼ਾ ਕੀਤਾ ਹੈ। ਸੀਜੀਸੀ ਲਾਂਡਰਾ ਨੇ ਹਮੇਸ਼ਾਂ ਤੋਂ ਹੀ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਦਿਲਚਸਪੀ ਪੈਦਾ ਕਰਨ ਵੱਲ ਪੁਰਜ਼ੋਰ ਧਿਆਨ ਕੇਂਦਰਤ ਕਰਦਾ ਹੈ। ਅਦਾਰੇ ਵਲੋਂ ਆਪਣੇ ਿਿਵਦਆਰੀਆਂ ਅਤੇ ਫੈਕਲਟੀ ਨੂੰ ਪ੍ਰਭਾਵੀ ਤੇ ਲੋੜੀਂਦੇ ਸੰਸਾਧਨ, ਅਨੁਕੂਲ ਮਾਹੌਲ, ਅਤੇ ਮਜ਼ਬੂਤ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਉਹ ਇਨੋਵੇਸ਼ਨ ਅਤੇ ਰਿਸਰਚ ਦੇ ਖੇਤਰ ਵਿੱਚ ਆਪਣੇ ਉਦੇਸ਼ ਦੀ ਪੂਰਤੀ ਸੁਚੱਜੇ ਢੰਗ ਨਾਲ ਕਰ ਸਕਣ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਾਂ ਕਮੀ ਨਾ ਰਹੇ। ਸੰਸਥਾਨ ਦੀ ਇਹਨਾ ਕੋਸ਼ਿਸ਼ਾਂ ਦੀ ਸਫਲਤਾ ਦਾ ਨਤੀਜਾ ਮਕੈਨੀਕਲ ਇੰਜੀਨੀਅਰਿੰਗ ਦੇ ਵਿਿਦਆਰਥੀਆਂ ਅੰਕਿਤ ਸਿੰਘ ਅਤੇ ਸਈਦ ਭਾਟੀਆ ਦੁਆਰਾ ਵਿਕਸਿਤ ਕੀਤੇ ਗਏ ‘ਡਰੋਨ ਫਾਰ ਸਰਵੀਲੈਂਸ’ ਲਈ ਗ੍ਰਾਂਟ ਕੀਤੇ ਪੇਟੈਂਟ ਅਤੇ ਆਈਟੀ ਇੰਜੀਨੀਅਰਿੰਗ ਦੇ ਵਿਿਦਆਰਥੀ ਰਵਿੰਦਰ ਬਿਸ਼ਨੋਈ ਨੂੰ ਡਿਜ਼ਾਇਨ ਕਰਨ ਲਈ ਗ੍ਰਾਂਟ ਕੀਤੇ ਦੋ ਪੇਟਂੈਟਾਂ ‘ਅਸਂੈਬਲੀ ਫਾਰ ਰਿਟਰੈਕਸ਼ਨ ਆਫ ਸਾਈਡ ਸਟੈਂਡ ਇਨ ਟੂ ਵਹੀਲਰਜ਼’ ਅਤੇ ਆਟੋਮੋਬਾਇਲ ਲਈ ‘ਵਹੀਕਲ ਹਾਰਨ ਕੰਟਰੋਲ ਅਸੈਂਬਲੀ’ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸੀਜੀਸੀ ਨੇ ਇੱਕ ਵਿਸ਼ੇਸ਼ ਰਿਸਰਚ ਅਤੇ ਡਿਵੈਲਪਮੈਂਟ (ਆਰਐਂਡਡੀ) ਸੈੱਲ, ਇਨਕਿਊਬੇਸ਼ਨ ਸੈਂਟਰ, ਏਸੀਆਈਸੀ ਰਾਈਸ ਐਸੋਸੀਏਸ਼ਨ ਦੀ ਸਥਾਪਨਾ ਵੀ ਕੀਤੀ ਹੈ ਜਿਸਨੂੰ ਨੀਤੀ ਆਯੋਗ ਅਤੇ IPR (ਬੌਧਿਕ ਸੰਪੱਤੀ ਅਧਿਕਾਰ) ਸੈੱਲ ਦੁਆਰਾ ਸਮਰਥਨ ਪ੍ਰਾਪਤ ਹੈ। ਨਵੀਨਤਾ ਦੀ ਸੋਚ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਕੇਂਦਰ ਨੂੰ ਨੀਤੀ ਆਯੋਗ ਅਤੇ ਆਈਪੀਆਰ (ਇੰਟਲੈਕਚੁਅਲ ਪ੍ਰਾਪਰਟੀ ਰਾਈਟਸ) ਦਾ ਭਰਪੂਰ ਸਹਿਯੋਗ ਪ੍ਰਾਪਤ ਹੈ। ਇਸ ਦੇ ਨਾਲ ਹੀ ਸੀਜੀਸੀ ਲਾਂਡਰਾ ਨੂੰ ਐਮਐੱਸਐਮਈ ਇਨਕਿਊਬੇਸ਼ਨ ਸਕੀਮ ਤਹਿਤ ਹੋਸਟ ਇੰਸਚੀਟਿਊਟ ਵਜੋਂ ਮਨਜ਼ੂਰੀ ਵੀ ਹਾਸਲ ਹੋਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਉਦਮਸ਼ੀਲਤਾ ਖੇਤਰ ਅਤੇ ਨਵੇਂ ਵਿਚਾਰਾਂ ਦੀ ਖੋਜ ਕਰਨ ਲਈ ਇਨੋਵੇਟਰਾਂ ਨੂੰ ਬੜਾਵਾ ਅਤੇ ਸਮੱਰਥਨ ਦੇਣ ਵਿੱਚ ਸਹਾਇਕ ਹੋਵੇਗੀ।
ਇਨ੍ਹਾਂ ਪਹਿਲਕਦਮੀਆਂ ਦੇ ਸਦਕੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਾਬਕਾ ਵਿਿਦਆਰਥੀ ਗਵਕਸ਼ਤ ਵਰਮਾ ਨੇ ਆਪਣੀ ਇੱਕ ਪ੍ਰਾਪਤੀ ਨਾਲ ਉਦੋਂ ਸੰਸਥਾ ਨੂੰ ਮਾਣ ਮਹਿਸੂਸ ਕਰਵਾਇਆ ਜਦੋਂ ਉਸ ਨੂੰ ਸੀਜੀਸੀ ਲਾਂਡਰਾ ਵਿੱਚ ਏੇਸੀਆਈਸੀ ਰਾਈਜ਼ ਐਸੋਸੀਏਸ਼ਨ ਵਿੱਚ ਆਪਣੇ ਸ਼ੁਰੂ ਕੀਤੇ ਸਟਾਰਟਅੱਪ ਨੂੰ ਯੂਰਪ ਦੇ ਸਭ ਤੋਂ ਵੱਡੇ ਸਟਾਰਟਅੱਪ ਅਤੇ ਟੈਕ ਈਵੈਂਟ ਵਾਈਵਾ ਟੈਕ 2022 ਪੈਰਿਸ, ਫਰਾਂਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।
ਇਨ੍ਹਾਂ ਉਪਲਬੱਧੀਆਂ ਨੂੰ ਚਾਰ ਚੰਨ ਲਗਾਉਂਦੇ ਹੋਈਆਂ ਸੀਜੀਸੀ ਨੂੰ ਸਮਾਰਟ ਇੰਡੀਆ ਹੈਕਾਥਨ (ਐੱਸਆਈਐੱਚ) 2022 ਲਈ ਸਿੱਖਿਆ ਮੰਤਰਾਲੇ ਅਤੇ ਏਆਈਸੀਟੀਈ ਦੁਆਰਾ ਲਗਾਤਾਰ 5ਵੀਂ ਵਾਰ ਨੋਡਲ ਕੇਂਦਰ ਵਜੋਂ ਚੁਣਿਆ ਜਾਣਾ ਵੀ ਸੰਸਥਾ ਲਈ ਸਾਲ-2022 ਦਾ ਇੱਕ ਮੀਲ ਪੱਥਰ ਹੀ ਹੈ। ਸੀਜੀਸੀ ਲਾਂਡਰਾ ਪੰਜਾਬ ਦਾ ਇਕਲੌਤਾ ਨੋਡਲ ਕੇਂਦਰ ਸੀ ਅਤੇ ਭਾਰਤ ਭਰ ਦੇ ਕੁੱਲ 75 ਨੋਡਲ ਕੇਂਦਰਾਂ ਵਿੱਚੋਂ 8ਵੇਂ ਸਥਾਨ ਤੇ ਸੀ, ਜਿਸ ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਐੱਸਆਈਐੱਚ-2022 ਵਿੱਚ ਭਾਗ ਲੈਣ ਵਾਲੇ ਨੌਜਵਾਨ ਇਨੋਵੇਟਰਾਂ ਨਾਲ ਸਿੱਧੀ ਗੱਲਬਾਤ ਲਈ ਚੁਣਿਆ ਗਿਆ ਸੀ।
ਇਸ ਸਾਲ ਸੀਜੀਸੀ ਨੇ ਆਪਣੀ 16ਵੀਂ ਸਲਾਨਾ ਕਨਵੋਕੇਸ਼ਨ ਵਿੱਚ 64 ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿੱਚ ਉੱਤਮਤਾ ਲਈ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਸੰਸਥਾ ਨੇ 122 ਫੈਕਲਟੀ ਮੈਂਬਰਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ।।
ਸਾਲ 2022 ਵਿੱਚ ਖੇਡਾਂ ਦੇ ਖੇਤਰ ਵਿੱਚ ਸੀਜੀਸੀ ਦੇ ਵਿਿਦਆਰਥੀਆਂ ਨੇ
ਇੰਟਰ ਕਾਲਜ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਿਜ਼ਕ ਟੂਰਨਾਮੈਂਟ ਵਿੱਚ ਪਹਿਲੀ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਵਿੱਚ ਸੋਨ ਤਮਗਾ ਜਿੱਤ ਕੇ ਪ੍ਰਸ਼ੰਸਾ ਹਾਸਲ ਕੀਤੀ। ਇਸੇ ਤਰ੍ਹਾਂ ਸੀਜੀਸੀ ਤੋਂ ਬੀਟੀਟੀਐੱਮ ਦੀ ਪੜ੍ਹਾਈ ਕਰਦੇ ਸੰਜੇ ਸ਼ਾਹੀ ਨੇ ਕੇਰਲ ਦੇ ਅਲਾਪੁਝਾ ਵਿੱਚ ਆਯੋਜਿਤ ਰਾਸ਼ਟਰੀ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੇ 66 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਅਦਾਰੇ ਨਾਲ ਨਾਂ ਮਾਣ ਨਾਲ ਉੱਚਾ ਕੀਤਾ।
No comments:
Post a Comment