ਕਿਹਾ,ਬੈਂਕ, ਏ.ਟੀ.ਐਮ. ਸਕੂਲਾ, ਪਾਰਕਾ ਅਤੇ ਸਾਰੇ ਪਬਲਿਕ ਸਥਾਨਾਂ ਵਿੱਚ ਆਮ ਲੋਕਾਂ ਦੀ ਸੁਰੱਖਿਆ ਵਿੱਚ ਹੋਣਗੀਆ ਮੱਦਦਗਾਰ
ਐਸ ਏ ਐਸ ਨਗਰ 28 ਦਸੰਬਰ : ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਏਰੀਏ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਹੋਣ ਵਾਲੀ ਵਾਰਦਾਤਾਂ ਤੋਂ ਨਿਜਾਤ ਦਿਵਾਉਣ ਲਈ ਜ਼ਿਲ੍ਹੇ ਦੇ ਸ਼ਹਿਰੀ ਏਰੀਆ ਵਿੱਚ 18 ਪੀ.ਸੀ.ਆਰ ਪਾਰਟੀਆ ਅਤੇ ਪੇਂਡੂ ਏਰੀਏ ਵਿੱਚ 10 ਪੀ.ਸੀ.ਆਰ ਪਾਰਟੀਆ ਕੁੱਲ 28 ਪੀ.ਸੀ. ਆਰ ਪਾਰਟੀਆ 41 ਬੀਟਾਂ ਵਿੱਚ ਸਥਾਪਿਤ ਕਰ ਡਾ. ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਵਲੋਂ ਹਰੀ ਝੰਡੀ ਦਿਖਾ ਰਵਾਨਾ ਕੀਤੀਆਂ ਗਈਆਂ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸਥਾਪਿਤ ਕੀਤੀਆਂ 41 ਬੀਟਾ ਸ੍ਰੀ ਨਰਿੰਦਰ ਚੌਧਰੀ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਐਸ.ਏ.ਐਸ. ਨਗਰ ਦੀ ਅਗਵਾਈ ਵਿੱਚ 24 ਘੰਟੇ ਕੰਮ ਕਰਨਗੀਆਂ ਅਤੇ ਮੋਹਾਲੀ ਵਿਖੇ ਕਿਤੇ ਵੀ ਕੋਈ ਵੀ ਵਾਰਦਾਤ ਸਬੰਧੀ ਡਾਇਲ 112 ਤੋਂ ਕਾਲ ਆਉਂਦੀ ਹੈ ਤਾਂ ਇਹ ਪੀ.ਸੀ.ਆਰ ਪਾਰਟੀਆ ਘੱਟ ਤੋਂ ਘੱਟ ਸਮੇਂ ਵਿੱਚ ਵਾਰਦਾਤ ਵਾਲੀ ਥਾਂ ਤੇ ਪਹੁੰਚ ਕੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਹੱਲ ਕਰਨਗੀਆ।
ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਏਰੀਆ ਵਿੱਚ ਕਿਸੇ ਵੀ ਤਰਾਂ ਦੀਆਂ ਸਨੈਚਿੰਗ ਦੀਆ ਘਟਨਾਵਾਂ ਤੇ ਕਾਬੂ ਰੱਖਣ ਲਈ ਇਹ ਪੀ.ਸੀ.ਆਰ ਪਾਰਟੀਆ ਮੱਦਦਗਾਰ ਸਾਬਿਤ ਹੋਣਗੀਆਂ, ਰਾਤ ਸਮੇਂ ਲੜਕੀਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ, ਸੀਨੀਅਰ ਸਿਟੀਜਨ ਦੀਆਂ ਹਰ ਪ੍ਰਕਾਰ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਅਤੇ ਬੈਂਕ, ਏ.ਟੀ.ਐਮ. ਸਕੂਲਾ, ਪਾਰਕਾ ਅਤੇ ਸਾਰੇ ਪਬਲਿਕ ਸਥਾਨਾਂ ਵਿੱਚ ਆਮ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਆਉਣ ਵਾਲੀ ਪ੍ਰੇਸ਼ਾਨੀਆ ਨੂੰ ਦੂਰ ਕਰਨ ਵਿੱਚ ਵੀ ਮੱਦਦਗਾਰ ਹੋਣਗੀਆ।
No comments:
Post a Comment