ਐੱਸ ਏ ਐੱਸ ਨਗਰ,15 ਦਸੰਬਰ : ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਡਨੈਂਸ ਦੇ ਅੰਤਰਗਤ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਸਿਹਤ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 100 ਫੀਸਦੀ ਬੱਚਿਆਂ ਦੀ ਅੱਖਾਂ ਚੈਕਅੱਪ ਕਰਕੇ ਲੋੜਵੰਦਾਂ ਬੱਚਿਆਂ ਨੂੰ ਮੁਫਤ ਐਨਕਾਂ ਮੁਹੱਈਆ ਕਰਵਾਉਣ ਦੀ ਮੁਹਿੰਮ ਅੱਜ ਸ਼ੁਰੂ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਮੌਜ਼ੂਦਗੀ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਐਸ.ਏ.ਐਸ. ਨਗਰ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ 200 ਲੋੜਵੰਦ ਬੱਚਿਆਂ ਨੂੰ ਨਿਗਾਹ ਦੀਆਂ ਐਨਕਾਂ ਮੁਫਤ ਲਗਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਕੁੱਲ 101193 ਬੱਚੇ ਪੜ੍ਹਦੇ ਹਨ ਜਿਨ੍ਹਾਂ ਦੀ ਸਕਰੀਨਿੰਗ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ 2022 ਤੋਂ ਸਿਹਤ ਵਿਭਾਗ ਲਈ ਸਰਕਾਰੀ ਸਕੂਲਾਂ ਦੇ ਇਨ੍ਹਾਂ ਬੱਚਿਆਂ ਵਿਚੋਂ 86707 ਬੱਚਿਆਂ ਦੀ ਸਕਰੀਨਿੰਗ ਦਾ ਟੀਚਾ ਮਿੱਥਿਆ ਗਿਆ ਸੀ। ਜਿਸ ਵਿਚੋਂ ਸਿਹਤ ਵਿਭਾਗ ਵੱਲੋਂ ਹੁਣ ਤੱਕ 63903 ਬੱਚਿਆਂ ਦੀ ਸਕਰੀਨਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸ.ਏ.ਐਸ. ਨਗਰ ਦੇ ਸ਼ਹਿਰੀ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 14490 ਬੱਚਿਆਂ ਦੀ ਸਕਰੀਨਿੰਗ ਲਈ ਜੇ.ਪੀ. ਆਈ ਹਸਪਤਾਲ ਮੁਹਾਲੀ ਵੱਲੋਂ ਸਵੈਇੱਛਕ ਤੌਰ ਤੇ ਆਈ ਗਰੁੱਪ ਵਿਜ਼ਨ ਸਪਰਿੰਗ ਬੋਰਡ ਦੇ ਸਹਿਯੋਗ ਨਾਲ ਬੱਚਿਆਂ ਦੇ ਅੱਖਾਂ ਦੇ ਚੈਕਅੱਪ ਦਾ ਪ੍ਰੋਜੈਕਟ ਆਰੰਭਿਆ ਹੋਇਆ ਹੈ। ਜਿਸ ਵਿਚੋਂ ਜੇ.ਪੀ.ਆਈ ਹਸਪਤਾਲ ਨੇ ਹੁਣ ਤੱਕ 8189 ਬੱਚਿਆਂ ਦੀਆਂ ਅੱਖਾਂ ਦੀ ਚੈਕਅੱਪ ਕੀਤੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਐਸ.ਏ.ਐਸ. ਨਗਰ ਵਿਖੇ ਜੇ.ਪੀ. ਆਈ ਹਸਪਤਾਲ ਮੁਹਾਲੀ ਵੱਲੋਂ ਸਕਰੀਨਿੰਗ ਤੋਂ ਬਾਅਦ ਜਿਨ੍ਹਾਂ ਬੱਚਿਆਂ ਦੇ ਨਿਗਾਹ ਦੀਆਂ ਐਨਕਾਂ ਲੱਗਣੀਆਂ ਸਨ ਉਨ੍ਹਾਂ ਵਿਚੋਂ 12 ਸਰਕਾਰੀ ਸਕੂਲਾਂ ਦੇ 200 ਬੱਚਿਆਂ ਨੂੰ ਨਿਗਾਹ ਦੀਆਂ ਐਨਕਾਂ ਮੁਫਤ ਲਗਾਈਆਂ ਗਈਆਂ ਜਦਕਿ ਅਗਲੇ ਕੁਝ ਦਿਨਾਂ ਵਿਚ ਬਾਕੀ ਦੇ ਲੋੜਵੰਦ ਬੱਚਿਆਂ ਦੇ ਵੀ ਨਿਗਾਹ ਦੀਆਂ ਐਨਕਾਂ ਲਗਾ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਜਿਨ੍ਹਾਂ 63903 ਬੱਚਿਆਂ ਦੇ ਅੱਖਾਂ ਦੀ ਚੈਕਅੱਪ ਕੀਤੀ ਗਈ ਹੈ ਉਨ੍ਹਾਂ ਵਿਚ਼ 490 ਬੱਚਿਆਂ ਨੂੰ ਨਿਗਾਹ ਦੀਆਂ ਐਨਕਾਂ ਲਗਾਈਆਂ ਜਾਣੀਆਂ ਹਨ ਜਿਸ ਵਿਚੋਂ ਸਿਹਤ ਵਿਭਾਗ ਨੇ ਸਰਕਾਰੀ ਫੰਡਾਂ ਵਿਚੋਂ 228 ਬੱਚਿਆਂ ਨੂੰ ਨਿਗਾਹ ਦੀਆਂ ਐਨਕਾਂ ਮੁਹੱਈਆ ਕਰਵਾ ਦਿੱਤੀਆਂ ਹਨ ਅਤੇ ਬਾਕੀ ਦੇ ਲੋੜਵੰਦ ਬੱਚਿਆਂ ਨੂੰ ਅਗਲੇ 15 ਦਿਨਾਂ ਵਿੱਚ ਲੋੜਵੰਦ ਬੱਚਿਆਂ ਨੂੰ ਨਿਗਾਹ ਦੀਆਂ ਐਨਕਾਂ ਸਰਕਾਰੀ ਫੰਡਾਂ ਵਿਚੋਂ ਜਾ ਫਿਰ ਕਾਰੋਪੋਰੇਟ ਸ਼ੋਸ਼ਲ ਰਿਸਪੋਸੀਬਿਲਟੀ (ਸੀ.ਐਸ.ਆਰ.) ਅਧੀਨ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਇਸ ਮੌਕੇ ਸਿਵਲ ਸਰਜਨ ਡਾ.ਆਦਰਸ਼ ਪਾਲ ਕੌਰ, ਡਾ.ਜੇ.ਪੀ.ਸਿੰਘ, ਡਾ.ਜਤਿੰਦਰ ਸਿੰਘ, ਡਾ.ਕੀਰਤੀ ਪ੍ਰਧਾਨ ਅਗਰਵਾਲ, ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ, ਡਿਪਟੀ ਡੀਈਓ ਸੈਕੰਡਰੀ ਡਾ.ਕੰਚਨ ਸ਼ਰਮਾਂ,ਪ੍ਰਿੰਸੀਪਲ ਸ਼ਲਿੰਦਰ ਸਿੰਘ ਹਾਜ਼ਰ ਸਨ ।
No comments:
Post a Comment