ਐਸ.ਏ.ਐਸ.ਨਗਰ 15 ਦਸੰਬਰ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਵੱਖ ਵੱਖ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਜਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਵੀਜ਼ਨ ਟਰੈਕਟਰ, ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਇੱਕ ਟਰੈਕਟਰ ਭੇਂਟ ਕੀਤਾ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੇ ਟਰੈਕਟਰ ਭੇਂਟ ਕਰਨ ਲਈ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਵੀਜ਼ਨ ਟਰੈਕਟਰ, ਐਸ.ਏ.ਐਸ. ਨਗਰ (ਮੋਹਾਲੀ) ਦਾ ਧੰਨਵਾਦ ਕੀਤਾ ਅਤੇ ਕੰਪਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕੰਪਨੀ ਵੱਲੋਂ ਰੈਂਡ ਕਰਾਸ ਨੂੰ ਦਿੱਤਾ ਗਿਆ ਟਰੈਕਟਰ ਅੱਗੋ ਵਰਤੋਂ ਲਈ ਗਊਸ਼ਾਲਾ, ਲਾਲੜੂ (ਡੇਰਾਬੱਸੀ) ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟਰੈਕਟਰ ਨਾਲ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ ਕਰਨ ਲਈ ਕਾਫੀ ਮਦਦ ਮਿਲੇਗੀ। ਇਸ ਨਾਲ ਸਾਜੋ—ਸਮਾਨ ਢੋਅ—ਢੋਆਈ ਕਰਨ ਸਬੰਧੀ ਜਿਵੇ ਕਿ ਗਊਆਂ ਲਈ ਹਰਾ ਚਾਰਾਂ, ਸੁੱਕਾ ਚਾਰਾ ਅਤੇ ਤੂੜੀ ਆਦਿ ਢੋਣ ਸਬੰਧੀ ਵਰਤੋਂ ਕੀਤੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਨੇ ਐਸ.ਏ.ਐਸ. ਨਗਰ ਜਿਲ੍ਹੇ ਦੇ ਸਮੂਹ ਉਦਯੋਗਿਕ ਅਦਾਰਿਆਂ ਨੂੰ ਇਹ ਅਪੀਲ ਵੀ ਕੀਤੀ ਗਈ ਉਹ ਸੀ.ਐਸ.ਆਰ. ਵਿੱਚ ਲੋਕ ਭਲਾਈ ਦੇ ਕੰਮ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਰੈਡ ਕਰਾਸ ਦੀ ਮਦਦ ਵੱਧ ਤੋਂ ਵੱਧ ਅੱਗੇ ਆਉਣ ।
ਇਸੇ ਦੌਰਾਨ ਮਹਿੰਦਰਾ ਲਿਮਟਿਡ ਸਵਰਾਜ ਡਵੀਜ਼ਨ ਟਰੈਕਟਰ, ਮੋਹਾਲੀ ਦੇ ਅਧਿਕਾਰੀਆਂ ਵਲੋਂ ਇਹ ਭਰੋਸਾ ਵੀ ਦਵਾਇਆ ਗਿਆ ਕਿ ਉਹ ਸਮੇਂ ਸਮੇਂ ਤੇ ਸੀ.ਐਸ.ਆਰ. ਸਕੀਮ ਅਧੀਨ ਰੈਡ ਕਰਾਸ ਸ਼ਾਖਾ ਨੂੰ ਲੋੜੀਂਦੀ ਮਦਦ ਕਰਦੇ ਰਹਿਣਗੇ।
ਇਸ ਮੌਕੇ ਸਹਾਇਕ ਕਮਿਸ਼ਨਰ ਤਰਸੇਮ ਚੰਦ, ਐਸ.ਡੀ.ਐਮ. ਡੇਰਾਬੱਸੀ ਹਿਮਾਨਸ਼ੂ ਗੁਪਤਾ, ਸਕੱਤਰ ਰੈਡ ਕਰਾਸ ਕਮਲੇਸ਼ ਕੁਮਾਰ, ਧਿਆਨ ਫਾਊਡੇਸ਼ਨ ਦੇ ਪ੍ਰਧਾਨ ਅਤੇ ਮਹਿੰਦਰਾ ਐਂਡ ਮਹਿੰਦਰਾ ਲਿੰਮਟਿਡ ਦੇ ਸੀ.ਈ.ਓ. ਹਰੀਸ਼ ਚੋਵਨ, ਐਸ.ਜੀ.ਐਮ ਅਰੁਣ ਰਾਘਵ, ਜ਼ੀ.ਐਮ ਰੰਜਨ ਮਿਸ਼ਰਾ, ਐਸ.ਐਮ—ਸੀ.ਐਸ.ਆਰ. ਵਿਮਲ ਸ੍ਰੀਵਾਸਤਵ ਵੀ ਹਾਜ਼ਰ ਸਨ।
No comments:
Post a Comment