ਨਾਭਾ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਨਚੇਤ ਨਾਭਾ ਜੇਲ੍ਹ ਦਾ ਦੌਰਾ ਕਰਨ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਨੇ ਜੇਲ੍ਹ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਜੇਲ੍ਹ ਵਿੱਚ ਸਪਲਾਈ ਹੋ ਰਹੇ ਨਸ਼ਿਆਂ, ਫੋਨ ਨੂੰ ਰੋਕਣ ਲਈ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੁਰਾਣੇ ਸਮੇਂ ਦੀਆਂ ਜੇਲ੍ਹਾਂ ਬਣੀਆਂ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜੇਲ੍ਹਾਂ ਦੇ ਨਾਲ ਲੱਗੀਆਂ ਨਿੱਜੀ ਜਾਇਦਾਦਾਂ ਦੇ ਕਾਰਨ ਵੀ ਇਕ ਕਾਰਨ ਹਨ ਜਿਸ ਕਾਰਨ ਫੋਨ, ਨਸ਼ੇ ਸਪਲਾਈ ਰੋਕਣ ਵਿੱਚ ਮੁਸ਼ਕਿਲ ਆ ਰਹੀ ਹੈ।
No comments:
Post a Comment