SBP GROUP

SBP GROUP

Search This Blog

Total Pageviews

Monday, December 12, 2022

ਐਨ.ਆਰ.ਆਈ ਪਰਿਵਾਰ ਨੇ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

 ਐਸ.ਏ.ਐਸ ਨਗਰ 12 ਦਸੰਬਰ : ਐਨ.ਆਰ.ਆਈ. ਸ਼੍ਰੀ ਅਮਰੀਕ ਸਿੰਘ ਅਤੇ ਉਹਨਾ ਦੇ ਮਾਤਾ ਸ੍ਰੀਮਤੀ ਹਰਬੰਸ ਕੌਰ ਨਿਵਾਸੀ ਇੰਗਲੈਂਡ ਵੱਲੋਂ ਆਪਣੀ ਕਮਾਈ ਵਿੱਚੋਂ ਸੇਵਾ ਦੀ ਭਾਵਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਸਬ ਡਵੀਜ਼ਨ ਮੋਹਾਲੀ ਅਧੀਨ ਪੈਂਦੇ ਵੱਖ-ਵੱਖ 13 ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ।  


ਵਧੇਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੈਲੋਂ, ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਸਕੂਲ ਦੇ ਵਿਦਿਆਰਥੀਆਂ ਲਈ ਸਟਾਫ ਨੂੰ ਐਨ.ਆਰ.ਆਈ ਪਰਿਵਾਰ ਵੱਲੋਂ ਵਰਦੀਆਂ ਸੋਂਪਿਆਂ ਗਈਆਂ ਹਨ । ਇਸ ਦੌਰਾਨ ਉਨ੍ਹਾਂ ਐਨ.ਆਰ.ਆਈ ਪਰਿਵਾਰ ਦਾ ਧੰਨਵਾਦ ਕੀਤਾ ।ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ੍ਰੀ ਏ.ਕੇ.ਦੱਤਾ, ਸਕੂਲ ਦੇ ਸਮੂਹ ਸਟਾਫ ਅਤੇ ਸਕੂਲੀ ਵਿਦਿਆਰਥੀ ਵਿਸ਼ੇਸ ਤੌਰ ਤੇ ਹਾਜ਼ਰ ਸਨ ।

No comments:


Wikipedia

Search results

Powered By Blogger