ਐਸ.ਏ.ਐਸ.ਨਗਰ, 5 ਦਸੰਬਰ : ਬਾਗਬਾਨੀ ਵਿਭਾਗ ਵੱਲੋਂ ਜਿਲ੍ਹੇ ਵਿੱਚ ਬਾਗਬਾਨੀ ਨੂੰ ਪ੍ਰਫੂਲਿਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਪਲਾਂਟੇਸ਼ਨ , ਖੁੰਭਾਂ ਦੀ ਪੈਦਾਵਾਰ, ਸ਼ਹਿਦ ਦੀਆਂ ਮੱਖੀਆਂ ਦਾ ਧੰਦਾ, ਹਾਈਬ੍ਰਿਜ ਸਬਜ਼ੀਆਂ, ਫੁੱਲਾਂ, ਸਬਜ਼ੀਆਂ ਦੀ ਸੁਰੱਖਿਅਤ ਖੇਤੀ ਜਿਸ ਵਿੱਤ ਪੌਲੀ ਹਾਊਸ, ਲੋਅ ਟਨਲ, ਮਲਚਿੰਗ ਆਦਿ ਬਾਗਬਾਨੀ ਮਸ਼ੀਨਰੀ, ਕੋਲਡ ਸਟੋਰ, ਪੈਕ ਹਾਊਸ, ਰਾਈਪਨਿੰਗ ਚੈਂਬਰ ਤੇ ਉਪਦਾਨ ਦਿੱਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਜਗਦੀਸ਼ ਸਿੰਘ ਕਾਹਮਾ ਉਪ ਡਾਇਰੈਕਟਰ ਬਾਗਬਾਨੀ, ਐਸ.ਏ.ਐਸ ਨਗਰ ਨੇ ਦੱਸਿਆ ਕੀ ਖੇਤੀ ਵਿਭਿੰਨਤਾ ਵਿੱਚ ਬਾਗਬਾਨੀ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਪਾਣੀ ਦੀ ਬੱਚਤ ਅਤੇ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਥੋੜੇ ਥੋੜੇ ਰਕਬੇ ਵਿੱਚ ਬਾਗਬਾਨੀ ਦਾ ਧੰਦਾ ਆਪਨਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਆਨ ਫਾਰਮ ਕੋਲਡ ਰੂਮ , ਆਈ,ਐਨ.ਐਮ , ਬੈਂਬੂ ਸਟੇਕਿੰਗ 50 ਪ੍ਰਤੀਸ਼ਤ ਉਪਦਾਨ ਦਿੱਤਾ ਜਾ ਰਿਹਾ ਹੈ। ਵਾਧੂ ਜਾਣਕਾਰੀ ਦਿੰਦੇ ਹੋਏ ਮੈਂਬਰ ਸੈਕਟਰੀ, ਕੌਮੀ ਬਾਗਬਾਨੀ ਮਿਸ਼ਨ ਸੁਸਾਇਟੀ ਸ਼੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਨੂੰ ਇਹਨਾਂ ਸਕੀਮਾਂ ਦਾ ਫਾਇਦਾ ਲੈਣ ਲਈ ਬਲਾਕ ਪੱਧਰਾ ਦੇ ਦਫਤਰਾਂ ਵਿਚ ਜਸਪ੍ਰੀਤ ਸਿੰਘ ਸਿੱਧੂ ਬਾਗਬਾਨੀ ਵਿਕਾਸ ਅਫਸਰ ਡੇਰਾਬਸੀ (95929-00005), ਕਮਲਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਕੁਰਾਲੀ (75080-18996), ਵੈਸ਼ਾਲੀ ਬਾਗਬਾਨੀ ਵਿਕਾਸ ਅਫਸਰ ਖਰੜ (98722-44851) ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਜਿਲ੍ਹੇ ਦੇ ਕਿਸਾਨ ਇਹਨਾਂ ਸਕੀਮਾਂ ਦਾ ਫਾਇਦਾ ਲੈਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਖੇਤੀ ਵਿਭਿੰਨਤਾ ਵਿੱਚ ਆਪਣਾ ਯੋਗਦਾਨ ਪਾ ਸਕਣ।
No comments:
Post a Comment