ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜਨਵਰੀ : ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਐਸ.ਏ.ਐਸ.ਨਗਰ ਵਿਚ ਪੈਂਦੇ ਸਮੂਹ 03 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਿਆਂ 58-ਡੇਰਾ ਬੱਸੀ, 119-ਖਰੜ ਅਤੇ 120-ਐਸ.ਏ.ਐਸ.ਨਗਰ ਵਿਚ ਗੁਰਦੁਆਰਾ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ, ਨਿਰਧਾਰਤ ਸਥਾਨਾਂ ਦਫਤਰ ਡਿਪਟੀ ਕਮਿਸ਼ਨਰ, ਸਬੰਧਤ ਰਿਵਾਈਜ਼ਿੰਗ ਅਥਾਰਟੀਜ਼ (ਐੱਸ ਡੀ ਐੱਮ)/ਰਿਟਰਨਿੰਗ ਅਫਸਰਾਂ ਦੇ ਦਫਤਰਾਂ, ਸਮੂਹ ਤਹਿਸੀਲ ਦਫਤਰਾਂ, ਪਟਵਾਰ ਸਰਕਲਾਂ ਵਿਚਲੇ ਪਟਵਾਰੀਆਂ ਦੇ ਦਫਤਰਾਂ ਅਤੇ ਸਮੂਹ ਨੋਟੀਫਾਈਡ ਸਿੱਖ ਗੁਰਦੁਆਰਿਆ ਵਿਚ ਮਿਤੀ 03.01.2025 ਨੂੰ ਕਰਵਾ ਦਿੱਤੀ ਗਈ ਹੈ ਅਤੇ ਇਹਨਾਂ ਸਥਾਨਾਂ ਤੇ ਵੋਟਰ ਸੂਚੀਆਂ ਦੇਖਣ ਲਈ ਉਪਲਬਧ ਹਨ।
ਸਮੂਹ ਚੋਣ ਹਲਕਿਆਂ ਦੀਆਂ ਰਿਵਾਈਜ਼ਿੰਗ ਅਥਾਰਟੀਜ਼ 58-ਡੇਰਾ ਬੱਸੀ (ਐਸ.ਡੀ.ਐਮ. ਡੇਰਾ ਬੱਸੀ, 119-ਖਰੜ (ਐਸ.ਡੀ.ਐਮ. ਖਰੜ ਅਤੇ 120-ਐਸ.ਏ.ਐਸ.ਨਗਰ (ਐਸ.ਡੀ.ਐਮ.ਐਸ.ਏ.ਐਸ.ਨਗਰ) ਵੱਲੋਂ ਡਰਾਫਟ ਵੋਟਰ ਸੂਚੀ ਉਪਰ ਦਾਅਵੇ/ਇਤਰਾਜ਼ ਮਿਤੀ 03.01.2025 ਤੋਂ 24.01.2025 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ/ਇਤਰਾਜ਼ਾ ਦਾ ਨਿਪਟਾਰਾ ਮਿਤੀ 05.02.2025 ਤੱਕ ਕੀਤਾ ਜਾਵੇਗਾ। ਪ੍ਰਵਾਨ ਹੋਏ ਦਾਅਵੇ/ਇਤਰਾਜ਼ਾਂ ਦੇ ਮਸੌਦੇ/ ਸਪਲੀਮੈਂਟ ਸੂਚੀ ਤਿਆਰ ਕਰਕੇ ਪ੍ਰਿੰਟਿੰਗ ਮਿਤੀ 24.02.2025 ਤੱਕ ਕਰਵਾਈ ਜਾਵੇਗੀ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 25.02.2025 ਨੂੰ ਕਰਵਾਈ ਜਾਵੇਗੀ।
ਡਰਾਫਟ ਵੋਟਰ ਸੂਚੀ ਵਿਚ ਕੋਈ ਕਲੈਰੀਕਲ ਜਾਂ ਛਪਾਈ ਸਬੰਧੀ ਤਰੁੱਟੀ ਹੋਵੇ, ਤਾਂ ਸਬੰਧਤ ਰਿਵਾਈਜ਼ਿੰਗ ਅਥਾਰਟੀਜ਼ (ਐੱਸ ਡੀ ਐਮਜ਼) ਦੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਇਸ ਵਿਚ ਲੋੜੀਂਦੀ ਸੋਧ ਕੀਤੀ ਜਾ ਸਕੇ। ਡਰਾਫਟ ਵੋਟਰ ਸੂਚੀ ਸਬੰਧੀ ਬਿਨੈਕਾਰ/ਇਤਰਾਜ਼ਕਰਤਾ ਆਪਣੇ ਦਾਅਵੇ/ਇਤਰਾਜ਼ ਲਿਖਤੀ ਰੂਪ ਵਿਚ ਤਸਦੀਕੀ ਤੌਰ 'ਤੇ ਆਪਣੇ ਰਿਵਾਈਜ਼ਿੰਗ ਅਥਾਰਟੀਜ਼ ਨੂੰ ਨਿੱਜੀ ਤੌਰ 'ਤੇ, ਲਿਖਤੀ, ਡਾਕ ਰਾਹੀਂ ਜਾਂ ਕਿਸੇ ਅਜਿਹੇ ਏਜੰਟ, ਜੋ ਕਿ ਲਿਖਤੀ ਤੌਰ ਤੇ ਪ੍ਰਵਾਣਿਤ ਹੋਵੇ, ਰਾਹੀਂ ਮਿਥੀ ਹੋਈ ਮਿਤੀ ਤੱਕ ਭੇਜੇ ਜਾ ਸਕਦੇ ਹਨ। ਕੇਵਲ ਉਹ ਵਿਅਕਤੀ, ਜਿਸ ਦੀ ਉਮਰ 21 ਸਾਲ ਜਾਂ ਇਸ ਤੋਂ ਉਪਰ ਹੋਵੇ ਅਤੇ ਜਿਸ ਦਾ ਨਾਮ ਉਸ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਪਹਿਲਾਂ ਹੀ ਦਰਜ ਹੋਵੇ, ਹੀ ਇਤਰਾਜ਼ ਪੇਸ਼ ਕਰ ਸਕਦਾ ਹੈ ।
ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੰਨਾਂ ਦੀਆਂ ਹਾਲੇ ਤੱਕ ਵੋਟਾਂ ਨਹੀਂ ਬਣੀਆਂ, ਉਹ ਉਹ ਮਿਤੀ 24.01.2025 ਤੱਕ ਫਾਰਮ ਭਰ ਕੇ ਆਪਣੀਆਂ ਵੋਟਾਂ ਜਰੂਰ ਬਣਵਾ ਲੈਣ। ਵੋਟਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਉਪਰ ਸੰਪਰਕ ਕੀਤਾ ਜਾ ਸਕਦਾ ਹੈ ।
No comments:
Post a Comment