ਮੋਹਾਲੀ 14 ਦਸੰਬਰ : ਮਾਨਤਾ ਪ੍ਰਾਪਤ ਅਤੇ ਰੈਕੋਗਨਾਈਜ਼ਡ ਐਸੋਸੀਏਸਨ ਪੰਜਾਬ ( ਰਾਸਾ) ਦੀ ਪੰਜਾਬ ਸਕੂਲ ਸਿੋੱਖਿਆ ਬੋਰਡ ਦੇ ਦਫਤਰ ਵਿੱਚ ਚੇਅਰਮੈਨ ਪ੍ਰੋ.ਯੋਗਰਾਜ ਨਾਲ ਪੈਨਲ ਮੀਟਿੰਗ ਹੋਈ । ਮੀਟਿੰਗ ਵਿੱਚ ਸਿੱਖਿਆ ਬੋਰਡ ਦੇ ਡਿਪਟੀ ਸਕੱਤਰ ਸ੍ਰੀ ਮਨਮੀਤ ਸਿੰਘ ਭੱਠਲ, ਸਹਾਇਕ ਸਕੱਤਰ ਬਾਰਵੀਂ ਸ੍ਰੀ ਰਵਜੀਤ ਕੌਰ ਤੋਂ ਇਲਾਵਾ ਕਾਰਜ ਸੰਚਾਲਨ ਸਾਖਾ ਅਤੇ ਐਫੀਲੀਏਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਸਬੰਧ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਤਾ ਪ੍ਰਾਪਤ ਅਤੇ ਰੈਕੋਗਨਾਈਜ਼ਡ ਐਸੋਸੀਏਸਨ ਪੰਜਾਬ ( ਰਾਸਾ) ਦੇ ਜਨਰਲ ਸਕੱਤਰ, ਸੁਜੀਤ ਸਰਮਾ ਬੱਬਲੂ ਨੇ ਦੱਸਿਆ ਕਿ ਰਾਸਾ ਵੱਲੋਂ ਮੰਗ ਕੀਤੀ ਗਈ ਕਿ ਮਾਰਚ 2023 ਦੀਆਂ ਪ੍ਰੀਖਿਆਵਾਂ ਦੇ ਅਠਵੀਂ, ਦਸਵੀਂ,ਬਾਰਵੀਂ ਦੇ ਬੋਰਡ ਇਮਤਿਹਾਨਾਂ ਵਿੱਚ ਐਫੀਲੀਏਟਿਡ ਸਕੂਲ ਦੇ ਸਟਾਫ ਨੂੰ ਸੁਪਰਵਾਈਜਰ ਸਟਾਫ ਤੋਂ ਇਲਾਵਾ,ਸੁਪਰਡੈਂਟ, ਡਿਪਟੀ ਸੁਪਰਡੰਟ ਅਤੇ ਅਬਜਰਵਡ ਦੀਆਂ ਡਿਊਟੀਆਂ ਵੀ ਦਿੱਤੀਆਂ ਜਾਣ। ਪ੍ਰੀਖਿਆ ਕੇਂਦਰ ਬਣਾਉਣ ਲਈ ਸਕੂਲਾਂ ਕੋਲੋਂ ਸੈਂਟਰ ਲਈ ਸਹਿਮਤੀ ਜਰੂਰ ਲਈ ਜਾਵੇ ਤਾਂ ਜੋ ਸੈਂਟਰ ਦੂਰ ਬਣਨ ਜਾਂ ਹੋਰ ਅਸੁਵਿਧਾ ਤੋਂ ਵਿਦਿਆਰਥੀਆਂ ਨੂੰ ਬਚਾਇਆ ਜਾ ਸਕੇ।
ਉਨਾਂ ਮੰਗ ਕੀਤੀ ਕਿ ਵਾਧੂ ਸੈਕਸਨ ਲੈਣ ਦੀ ਪ੍ਰਕ੍ਰਿਆ ਕਾਫੀ ਪੇਚੀਦਾ ਹੈ ਇਸ ਨੂੰ ਸਰਲ ਬਣਾਇਆ ਜਾਵੇ ਭਾਵ ਜੇਕਰ ਸਕੂਲ ਵੱਲੋਂ ਆਰਟਸ ਵਿਸੇ ਦਾ ਸੋਕਸਨ ਮੰਗਿਆ ਗਿਆ ਹੈ ਤਾਂ ਉਸ ਕੋਲੋਂ ਸਾਇੰਸ ਅਤੇ ਕਾਮਰਸ ਵਿਸੇ ਨਾਲ ਸਬੰਧਿਤ ਬੇਲੋੜਾ ਡਾਟਾ ਲੈਣਾ ਸਕੂਲਾਂ ਨੂੰ ਮਹਿਜ ਪ੍ਰੇਸਾਨ ਕਰਨਾ ਪ੍ਰਤੀਤ ਹੁੰਦਾ ਹੈ। . ਸੈਕਸਨ ਲਈ ਨਿਰਧਾਰਿਤ ਬੱਚਿਆਂ ਦੀ ਗਿਣਤੀ ਵਿੱਚ ਪਹਿਲਾਂ ਤੋਂ ਚੱਲੀ ਆ ਰਹੀ ਛੋਟ ਜਾਰੀ ਰੱਖੀ ਨੈਸਨਲ ਓਪਨ ਸਕੂਲ ਦੀ ਤਰਜ ਤੇ ਪੰਜਾਬ ਓਪਨ ਸਕੂਲ ਪ੍ਰਣਾਲੀ ਵਿੱਚ ਤਬਦੀਲੀਆਂ ਲਿਆਂਦੀਆਂ ਜਾਣ।ਇਸ ਵਿੱਚ ਮੈਡੀਕਲ, ਨਾਨ-ਮੈਡੀਕਲ ਗਰੁੱਪ ਵੀ ਸਾਮਿਲ ਕੀਤੇ ਜਾਣ। ਬੱਬਲੂ ਨੇ ਕਿਹਾ ਕਿ ਰਾਸਾ ਵੱਲੋਂ ਮੰਗ ਕੀਤੀ ਗਈ ਕਿ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਕੇਂਦਰ ਬਣਾਉਣ ਤੋਂ ਪਹਿਲਾਂ ਸਬੰਧਿਤ ਸਟੱਡੀ ਸੈਂਟਰ ਕੋਲੋਂ ਸੈਂਟਰ ਸਬੰਧੀ ਸਹਿਮਤੀ ਲੈ ਲਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਅਸੁਵਿਧਾ ਤੋਂ ਬਚਾਇਆ ਜਾ ਸਕੇ। ਪ੍ਰੀਖਿਆ ਕੇਂਦਰਾਂ ਵਿੱਚ ਪ੍ਰਾਈਵੇਟ ਸਕੂਲ: ਵਿਚੋਂ ਸੁਪਰਡੰਟ ਅਤੇ ਡਿਪਟੀ ਸੁਪਰੰਡਟ ਲਗਾਏ ਜਾਣ ਅਤੇ ਸਰਕਾਰੀ ਸਕੂਲਾਂ ਵਾਂਗ ਐਫਲੀਏਟਡ ਸਕੂਲਾਂ ਨੂੰ ਵੀ ਵਿਸੇਸ ਹਲਾਤਾਂ ਵਿਚ ਰੈਗੂਲਰ ਪ੍ਰਿੰਸੀਪਲ ਦੀ ਜਗਾ ਪ੍ਰਿੰਸੀਪਲ ਨਿਯੁਕਤ ਕਰਨ ਦੀ ਆਗਿਆ ਦਿੱਤੀ ਜਾਵੇ।
ਇਸ ਸਬੰਧੀ ਸੰਪਰਕ ਕਰਨ ਤੇ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ ਯੋਗਰਾਜ ਨੇ ਦੱਸਿਆ ਕਿ ਰਾਸਾ ਵੱਲੋਂ ਸਕੂਲਾਂ ਦੀਆਂ ਮੁਸਕਲਾਂ ਨੂੰ ਮੁੱਖ ਰੱਖਦੇ ਹੋਏ ਜੋ ਸੁਝਾਓ ਦਿਤੇ ਗਏ ਉਨਾਂ ਤੇ ਹਮਦਰਦੀ ਨਾਲ ਵਿਚਾਰ ਕੀਤਾ ਗਿਆ। ਇਨਾਂ ਵਿੱਚ ਕੁਝ ਮੰਗਾਂ ਅਜਿਹੀਆਂ ਸਨ ਜਿਨਾਂ ਤੇ ਕੋਈ ਨੀਤੀ ਗਤ ਫੈਸਲਾ ਲੈਣ ਦੀ ਲੋੜ ਨਹੀਂ ਸੀ ਇਸ ਲਈ ਉਨਾਂ ਨੂੰ ਮੌਕੇ ਤੇ ਹੀ ਪ੍ਰ੍ਰਵਾਨ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਕੁਝ ਮੰਗਾਂ ਅਜਿਹੀਆਂ ਹਨ ਜਿਨਾਂ ਤੇ ਨੀਤੀ ਗਤ ਫੈਸਲੇ ਲੈਣ ਦੀ ਜਰੂਰਤ ਹੈ। ਉਨਾਂ ਦਫਤਰ ਦੇ ਅਧਿਕਾਰੀਆਂ ਨੇ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਤੁਰੰਤ ਸਕੂਲਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵਿਸ਼ਥਾਰ ਸਹਿਤ ਵਿਚਾਰ ਕਰਕੇ ਪੇਸ਼ ਕੀਤੇ ਜਾਣ । ਮੀਟਿੰਗ ਵਿੱਚ ਚੇਅਰਮੈਨ ਪ੍ਰਿੰ. ਗੁਰਦੀਪ ਸਿੰਘ ਰੰਧਾਵਾ,ਪ੍ਰਧਾਨ ਜਗਤਪਾਲ ਮਹਾਜਨ , ਸਕੱਤਰ ਸਿੰਘ ਸੰਧੂ, ਸੁਜੀਤ ਸਰਮਾ ਬੱਬਲੂ , ਚਰਨਜੀਤ ਸਿੰਘ ਧਾਰੋਵਾਲ, ਰਣਜੀਤ ਸਿੰਘ ਸੈਣੀ, ਰਜਿੰਦਰ ਕੁਮਾਰ, ਸਮੀਰ ਭਾਟੀਆ, ਕੁਲਬੀਰ ਸਿੰਘ ਮਾਨ, ਪੁਨੀਤ ਗੁਪਤਾ , ਆਜੀਤ ਰਾਮ, ਬਲਕਾਰ ਸਿੰਘ, ਬਲਬੀਰ ਸਿੰਘ, ਅਮਨਦੀਪ ਸਿੰਘ,ਓਂਕਾਰ ਸਿੰਘ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।
No comments:
Post a Comment