ਐਸ.ਏ.ਐਸ ਨਗਰ 14 ਦਸੰਬਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ'ਸੁਰ ਸਾਂਝ ਕਲਾ ਮੰਚ' ਦੇ ਸਹਿਯੋਗ ਨਾਲ ਅੱਜ ਜਗਦੀਪ ਸਿੱਧੂ ਦੁਆਰਾ ਅਨੁਵਾਦਿਤ ਪੁਸਤਕ ‘ਕਵੀ ਫੁੱਟਪਾਥ ਤੇ ਚੱਲ ਰਿਹਾ ਹੈ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਹੋਈ । ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ' ਪਦਮ ਸ੍ਰੀ ਸੁਰਜੀਤ ਪਾਤਰ, ਵਿਸ਼ੇਸ਼ ਮਹਿਮਾਨ ਜਸਵੰਤ ਜ਼ਫ਼ਰ ਪ੍ਰਧਾਨਗੀ ਮੰਡਲ 'ਚ ਡਾ. ਮਨਮੋਹਨ, ਡਾ.ਯੋਗਰਾਜ, ਨੀਲਿਮ ਕੁਮਾਰ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ 'ਧੰਨ ਲੇਖਾਰੀ ਨਾਨਕਾ' ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕੀਤੀ ਗਈ। ਪ੍ਰਧਾਨਗੀ ਮੰਡਲ ਵੱਲੋਂ 'ਕਵੀ ਫੁੱਟਪਾਥ ਤੇ ਚੱਲ ਰਿਹਾ ਹੈ' ਨੂੰ ਲੋਕ ਅਰਪਣ ਵੀ ਕੀਤਾ ਗਿਆ।
ਵਿਚਾਰ ਚਰਚਾ ਦਾ ਆਗਾਜ਼ ਡਾ. ਨਰੇਸ਼ ਕੁਮਾਰ ਧਰਮਸ਼ਾਲਾ ਨੇ ਬਹੁਤ ਹੀ ਵਿਸਥਾਰ ਨਾਲ ਕਵਿਤਾ ਦੇ ਵਿਭਿੰਨ ਕੋਨਾ ਤੋਂ ਕੀਤਾ ਗਿਆ। ਹਰਮੇਲ ਸਿੰਘ ਵੱਲੋਂ ਇਸ ਕਵਿਤਾ ਨੂੰ ਕੁਦਰਤੀ ਸਾਂਝ ਦੀ ਕਵਿਤਾ ਆਖਿਆ ਗਿਆ। ਕਹਾਣੀਕਾਰ ਸੁਖਜੀਤ ਵੱਲੋਂ ਕਵਿਤਾ ਨੂੰ ਲੋਕਾਂ ਦਾ ਮਾਰਗ ਦਰਸ਼ਕ ਕਰਨ ਵਾਲੀ ਕਿਹਾ। ਜਗਦੀਪ ਸਿੱਧੂ ਵੱਲੋਂ ਜਿੱਥੇ ਨੀਲਿਮ ਕੁਮਾਰ ਦੇ ਸਾਹਿਤਕ ਜੀਵਨ ਬਾਰੇ ਚਰਚਾ ਕੀਤੀ ਉੱਥੇ ਉਹਨਾਂ ਇਸ ਕਿਤਾਬ ਵਿਚਲੀਆਂ ਕੁਝ ਕਵਿਤਾਵਾਂ ਵੀ ਪੜ੍ਹ ਕੇ ਸੁਣਾਈਆਂ ਗਈਆਂ। ਇਸ ਕਵਿਤਾ ਦੇ ਮੂਲ ਲੇਖਕ ਨੀਲਿਮ ਕੁਮਾਰ ਵੱਲੋਂ ਆਪਣੀਆਂ ਬਹੁਤ ਹੀ ਖ਼ੂਬਸੂਰਤ ਨਜ਼ਮਾਂ ਜਿਨ੍ਹਾਂ ਚ ਰੇਲ ਗੱਡੀ, ਹੋਮ ਡਿਲਵਰੀ, ਸਵੇਰਾ ਹੋਇਆ, ਰਾਤ ਕੀ ਰੇਲ ਆਦਿ ਨੂੰ ਪੜ੍ਹ ਕੇ ਸਰੋਤਿਆਂ ਨਾਲ ਸਾਂਝਿਆ ਕੀਤਾ। ਡਾ. ਯੋਗਰਾਜ ਵੱਲੋਂ ਜਿੱਥੇ ਨੀਲਿਮ ਕੁਮਾਰ ਦੀ ਕਵਿਤਾ ਨੂੰ ਖ਼ੂਬਸੂਰਤ ਕਵਿਤਾ ਆਖਿਆ ਉੱਥੇ ਇਸ ਕਵਿਤਾ ਦੇ ਕੀਤੇ ਗਏ ਅਨੁਵਾਦ ਦੀ ਵੀ ਤਾਰੀਫ਼ ਕੀਤੀ ਅਤੇ ਇਹ ਵੀ ਕਿਹਾ ਕਿ ਨੀਲਿਮ ਕੁਮਾਰ ਦੀ ਕਵਿਤਾ ਨੂੰ ਵਿਭਿੰਨ ਪੱਖਾਂ ਤੋਂ ਦੇਖਣ ਦੀ ਲੋੜ ਹੈ। ਪ੍ਰਸਿੱਧ ਕਵੀ ਜਸਵੰਤ ਜ਼ਫ਼ਰ ਵੱਲੋਂ ਨੀਲਿਮ ਕੁਮਾਰ ਨੂੰ ਅੰਤਰਰਾਸ਼ਟਰੀ ਮਾਨਵੀ ਸੱਭਿਆਚਾਰ ਦਾ ਕਵੀ ਆਖਿਆ। ਉਹਨਾਂ ਇਹ ਵੀ ਕਿਹਾ ਕਿ ਇਸ ਕਵਿਤਾ ਨੂੰ ਬਿਨਾਂ ਸਮਝੇ ਅੱਗੇ ਨਹੀਂ ਚੱਲਿਆ ਜਾ ਸਕਦਾ। ਡਾ. ਮਨਮੋਹਨ ਵੱਲੋਂ ਜਗਦੀਪ ਸਿੱਧੂ ਦੁਆਰਾ ਕੀਤੇ ਗਏ ਅਨੁਵਾਦ ਨੂੰ ਸਿਰਜਣਾਤਮਕ ਅਨੁਵਾਦ ਆਖਿਆ ਅਤੇ ਇਹ ਵੀ ਕਿਹਾ ਕਿ ਇਸ ਕਵਿਤਾ ਨੂੰ ਪੜ੍ਹਦਿਆ ਆਦਮੀ ਨਾਲ ਉਸ ਨੂੰ ਫੁੱਟਪਾਥ ਤੇ ਤੁਰਨਾ ਪਵੇਗਾ। ਪਦਮ ਸ੍ਰੀ ਸੁਰਜੀਤ ਪਾਤਰ ਵੱਲੋਂ ਕਿਹਾ ਗਿਆ ਕਿ ਇਹ ਨੀਲਿਮ ਕੁਮਾਰ ਦੀ ਕਵਿਤਾ ਬਹੁਤ ਗਹਿਰੀ ਕਵਿਤਾ ਹੈ ਅਤੇ ਇਸ ਕਵਿਤਾ ਨੂੰ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ। ਇਹਨਾਂ ਕਵਿਤਾਵਾਂ ਦੀ ਕੋਈ ਵੀ ਸਤਰ ਬਾਸੀ ਨਹੀਂ ਲਗਦੀ। ਪਾਤਰ ਵੱਲੋਂ ਨੀਲਿਮ ਕੁਮਾਰ ਦੀਆਂ ਕੁਝ ਕਵਿਤਾਵਾਂ ਵੀ ਪੜ੍ਹ ਕੇ ਸੁਣਾਈਆਂ ਗਈਆਂ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਸ੍ਰੀ ਜੰਗ ਬਹਾਦਰ ਗੋਇਲ, ਮਨਜੀਤ ਇੰਦਰਾ, ਗੁਲ ਚੌਹਾਨ, ਸ਼ਬਦੀਸ਼, ਦੀਪਤੀ ਬਾਬੂਟਾ, ਰਾਜਿੰਦਰ ਕੌਰ, ਸਤਵਿੰਦਰ ਸਿੰਘ ਧੜਾਕ, ਦਵੀ ਦਵਿੰਦਰ ਕੌਰ, ਸੁਰਜੀਤ ਸੁਮਨ, ਗੁਰਪ੍ਰੀਤ ਡੈਨੀ, ਮਨਜੀਤ ਪਾਲ ਸਿੰਘ, ਗੁਰਮੇਲ ਸਿੰਘ ਮੋਜੋਵਾਲ, ਡਾ. ਸੁਨੀਤਾ ਰਾਣੀ, ਧਿਆਨ ਸਿੰਘ ਕਾਹਲੋਂ, ਗੁਰਮੀਤ ਸਿੰਗਲ, ਬਲਦੇਵ ਸਿੰਘ ਬਿੰਦਰਾ, ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਨਰੇਸ਼ ਕੁਮਾਰ ਧਰਮਸ਼ਾਲਾ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇਲਖਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment