SBP GROUP

SBP GROUP

Search This Blog

Total Pageviews

Saturday, December 24, 2022

ਨਵਾਂ ਗਾਓਂ ਮਿਉਂਸਪਲ ਕਮੇਟੀ ਦੀ ਪ੍ਰਧਾਨ ਅਤੇ ਅਕਾਲੀ ਆਗੂ ਦੇ ਪੁੱਤਰ ਖਿਲਾਫ ਅਸਲਾ ਐਕਟ ਅਧੀਨ ਮਾਮਲਾ ਦਰਜ ਗੋਲੀਆਂ ਚਲਾਉਂਦੇ ਦੀ ਹੋਈ ਸੀ ਵੀਡੀਓ ਵਾਇਰਲ

ਮੋਹਾਲੀ,  24 ਦਸੰਬਰ : ਨਵਾਂ ਗਾਓ ਮਿਊਂਸਪਲ ਕਮੇਟੀ ਦੀ ਪ੍ਰਧਾਨ ਬਲਵਿੰਦਰ ਕੌਰ ਤੇ ਅਕਾਲੀ ਆਗੂ ਗੁਰਧਿਆਨ ਸਿੰਘ ਮੰਡ ਨਵਾਂ ਗਾਊਂ ਦੇ ਪੁੱਤਰ ਪਰਮਿੰਦਰ ਸਿੰਘ  ਉਰਫ ਮਿੱਠੂ ਖਿਲਾਫ ਨਵਾਂ ਗਾਊਂ ਪੁਲਿਸ ਨੇ ਗੋਲੀਆਂ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ।ਨਵਾਂ ਗਾਓ ਪੁਲਿਸ ਨੂੰ ਮਿਲੀ ਇਕ ਵਾਇਰਲ ਵੀਡੀਓ ਕਿਸੇ ਨੇ ਭੇਜੀ ਜਿਸ ਦੀ ਪੜਤਾਲ ਕਰਨ ਉਤੇ ਪਤਾ ਲੱਗਿਆ ਕਿ ਗੋਲੀਆਂ ਚਲਾਉਣ ਵਾਲਾ ਨੌਜਵਾਨ ਪਰਮਿੰਦਰ ਸਿੰਘ ਮਿੱਠੂ ਪੁੱਤਰ ਗੁਰਧਿਆਨ ਸਿੰਘ ਮੰਡ ਵਾਸੀ  ਸ਼ਿਵਾਲਿਕ ਵਿਹਾਰ ਨਵਾਂ ਗਾਓ ਦਾ ਰਹਿਣ ਵਾਲਾ ਹੈ। ਜੋ ਕੁਝ ਹੋਰ ਨੌਜਵਾਨਾਂ ਨਾਲ ਡੀ ਜੇ ਉਤੇ ਨੱਚਦਾ  ਆਪਣੇ ਪਿਸਤੌਲ ਤੋਂ ਫਾਇਰ ਕਰ ਰਿਹਾ ਹੈ।


ਇਸ ਗੱਲ ਦਾ ਅਜੇ ਪਤਾ ਨਹੀਂ ਲੱਗਿਆ ਕਿ ਇਹ ਗੋਲੀਆਂ ਕਿੱਥੇ ਚਲਾਈਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਹੈ, ਜੋ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਪੁਲਿਸ ਨੇ ਜਦੋਂ ਇਸ ਦੀ ਇਲਾਕੇ ਵਿੱਚ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਗੋਲੀਆਂ ਚਲਾਉਣ ਵਾਲਾ ਨੌਜਵਾਨ ਨਵਾਂ ਗਾਓ ਮਿਊਂਸਪਲ ਕਮੇਟੀ ਦੀ ਪ੍ਰਧਾਨ ਦਾ ਬੇਟਾ ਹੈ। ਨਵਾਂ ਗਾਓ ਪੁਲਿਸ ਨੇ ਅਸਲਾ ਐਕਟ 1959 ਦੀ ਧਾਰਾ 25 (9), 27 ਤੇ ਅਸਲਾ ਐਕਟ ਦੀ ਧਾਰਾ 336 ਅਧੀਨ 23 ਦਸੰਬਰ 2022 ਨੂੰ ਪਰਚਾ ਦਰਜ ਕਰ ਲਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਨਾਲ ਨੱਚਣ ਵਾਲੇ ਦੂਜੇ ਵਿਅਕਤੀ ਕੌਣ ਹਨ?

No comments:


Wikipedia

Search results

Powered By Blogger